29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਜਨਗਣਨਾ ਫਾਰਮ 'ਚ ਦਲਿਤਾਂ ਪ੍ਰਤੀ ਇਤਰਾਜ਼ਯੋਗ ਸ਼ਬਦਾਵਲੀ ਸਹਿਣਯੋਗ ਨਹੀਂ-ਜਗਜੀਤ ਛੜਬੜ

Ad Position 21
No active advertisement
ਗੱਲਬਾਤ ਕਰਦੇ ਹੋਏ ਬਸਪਾ ਆਗੂ ਜਗਜੀਤ ਸਿੰਘ ਛੜਬੜ ਤੇ ਹੋਰ | ਅਜੀਤ ਤਸਵੀਰ <br/> 10-05-2026
ਬਨੂੜ, 9 ਮਈ (ਭੁਪਿੰਦਰ ਸਿੰਘ)-ਜਨਗਣਨਾ ਫਾਰਮ ਵਿਚ ਵਾਲਮੀਕਿ ਅਤੇ ਮਜ਼੍ਹਬੀ ਭਾਈਚਾਰੇ ਲਈ ਵਰਜਿਤ ਸ਼ਬਦ ਸ਼ਾਮਲ ਕਰਨਾ ਬਹੁਤ ਹੀ ਗਲਤ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਜਗਜੀਤ ਸਿੰਘ ਛੜਬੜ ਨੇ ਕੀਤਾ | ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵਲੋਂ ਪੂਰੇ ਦੇਸ ਵਿਚ ਮਰਦਮਸ਼ੁਮਾਰੀ 2027 ਕਰਵਾਈ ਜਾ ਰਹੀ ਹੈ ਅਤੇ ਉਨ੍ਹਾਂ ਫਾਰਮ ਵਿਚ ਜੋ ਕਾਲਮ ਬਣਾਏ ਗਏ ਹਨ | ਉਨ੍ਹਾਂ ਵਿਚ ਐੱਸ.ਸੀ. ਭਾਈਚਾਰੇ ਲਈ ਵਰਜਿਤ ਸ਼ਬਦ ਵਰਤੇ ਗਏ | ਫਾਰਮ ਵਿਚ ਜਾਤੀ ਕਾਲਮ ਭਰਨ ਲਈ ਅਨੁਸੂਚਿਤ ਜਾਤੀ ਨੂੰ ਅਪਮਾਨਿਤ ਅਤੇ ਦੇਸ ਦੀ ਸੁਪਰੀਮ ਕੋਰਟ ਵਲੋਂ ਪਾਬੰਦੀਸ਼ੁਦਾ ਸ਼ਬਦ ਦਰਜ ਕਰਕੇ ਮਜ਼੍ਹਬੀ ਅਤੇ ਵਾਲਮੀਕੀ ਸਮਾਜ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ | ਬਸਪਾ ਆਗੂ ਜਗਜੀਤ ਸਿੰਘ ਛੜਬੜ ਨੇ ਸੰਬੰਧਿਤ ਵਿਭਾਗ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਰੰਤ ਜਨਗਣਨਾ ਫਾਰਮ ਵਿਚੋਂ ਗਲਤ ਸ਼ਬਦਾਂ ਨੂੰ ਹਟਾਇਆ ਜਾਵੇ ਤਾਂ ਜੋ ਐੱਸ.ਸੀ. ਭਾਈਚਾਰੇ ਦੀਆਂ ਭਾਵਨਾਵਾਂ ਨੂੰ ਕੋਈ ਠੇਸ ਨਾ ਪਹੁੰਚੇ | ਇਸ ਮੌਕੇ ਭਾਈ ਜਗਜੀਤ ਸਿੰਘ, ਸੁਰਿੰਦਰ ਸਿੰਘ, ਚਰਨਜੀਤ ਸਿੰਘ ਦੇਵੀਨਗਰ, ਮਾਸਟਰ ਸ਼ੇਰ ਸਿੰਘ, ਹਰਬੰਸ ਸਿੰਘ, ਰਾਜ ਕੁਮਾਰ ਝਰਮੜੀ, ਜਗਤਾਰ ਸਿੰਘ ਲੱਖੀ, ਸੁਖਜੀਤ ਸਿੰਘ ਗੋਲਡੀ, ਨਾਰੰਗ ਸਿੰਘ ਉੜਦਨ, ਡਾਕਟਰ ਰਣਵੀਰ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੇ ਬਸਪਾ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਚਰਨਜੀਤ ਸਿੰਘ ਧਾਲੀਵਾਲ ਨੇ ਫੈਡਰੇਸ਼ਨ ਦੀ ਅਹਿਮ ਮੀਟਿੰਗ 'ਚ ਕੀਤੀ ਸ਼ਿਰਕਤ ਅਗਲੀ ਖ਼ਬਰ ਵਿਸ਼ਵਕਰਮਾ ਮੰਦਰ ਸਭਾ ਵਲੋਂ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦਾ 35ਵਾਂ ਮੂਰਤੀ ਸਥਾਪਨਾ ਦਿਵਸ ਮਨਾਇਆ
Ad Position 24