30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸੜਕ ਹਾਦਸੇ 'ਚ ਜ਼ਖ਼ਮੀ ਵਿਅਕਤੀ ਦੀ ਹਸਪਤਾਲ 'ਚ ਮੌਤ

Ad Position 21
No active advertisement
ਅਜੀਤ ਡੈਸਕ 10-05-2026
ਪਟਿਆਲਾ, 9 ਮਈ (ਮਨਦੀਪ ਸਿੰਘ ਖਰੌੜ)-ਸਰਹਿੰਦ ਰੋਡ ਉੱਤੇ ਪਿੰਡ ਕਸਿਆਣਾ ਨੇੜੇ ਮੋਟਰਸਾਈਕਲ ਰੇਹੜੀ ਚਾਲਕ ਨੂੰ ਇਕ ਟਰੱਕ ਨੇ ਫੇਟ ਮਾਰ ਦਿੱਤੀ ਜਿਸ ਕਾਰਨ ਰੇਹੜੀ ਚਾਲਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ | ਜਿਸ ਦੀ ਰਾਜਿੰਦਰਾ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋਣ ਦਾ ਦੁਖਦਾਈ ਖ਼ਬਰ ਸਾਹਮਣੇ ਆਈ ਹੈ | ਇਸ ਸੰਬੰਧੀ ਮੇਜਰ ਦੀਨ ਨੇ ਥਾਣਾ ਅਨਾਜ ਮੰਡੀ ਵਿਖੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਪਿਤਾ ਗੁਲਜਾਰ ਮੁਹੰਮਦ 1 ਮਈ ਨੂੰ ਸਵੇਰੇ 5 ਵਜੇ ਦੇ ਕਰੀਬ ਸਰਹਿੰਦ ਰੋਡ ਉੱਤੇ ਪਿੰਡ ਕਸਿਆਣਾ ਨੇੜੇ ਜਾ ਰਹੇ ਸੀ ਇਸ ਦੌਰਾਨ ਇਕ ਟਰੱਕ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ | ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ | ਜਿਸ ਆਧਾਰ ਉੱਤੇ ਪੁਲਿਸ ਨੇ ਟਰੱਕ ਚਾਲਕ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਦੁਕਾਨ ਦਾ ਜਿੰਦਰਾ ਤੋੜ ਕੇ ਨਕਦੀ ਚੋਰੀ ਅਗਲੀ ਖ਼ਬਰ ਸਮਾਣਾ 'ਚ ਦੋ ਦੁਕਾਨਾਂ ਦੀ ਸ਼ਟਰ ਤੋੜ ਕੇ ਨਕਦੀ ਚੋਰੀ
Ad Position 24