ਰਾਜਪੁਰਾ, 9 ਮਈ (ਜੀ.ਪੀ. ਸਿੰਘ)-ਲੰਘੇ ਦਿਨ ਥਾਣਾ ਸ਼ਹਿਰੀ ਦੀ ਪੁਲਿਸ ਨੇ ਸਥਾਨਕ ਅਨਾਜ ਮੰਡੀ ਦੀ ਦੁਕਾਨ ਨੰਬਰ 124 ਦੇ ਬਾਹਰ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ | ਜਿਸ ਦੀ ਪਹਿਚਾਣ ਨਾ ਹੋਣ ਕਾਰਨ ਲਾਸ਼ ਨੂੰ ਸਥਾਨਕ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ 72 ਘੰਟਿਆਂ ਲਈ ਸ਼ਨਾਖ਼ਤ ਲਈ ਰਖਵਾ ਦਿੱਤਾ ਹੈ | ਸ਼ਹਿਰੀ ਥਾਣੇ ਦੀ ਕਸਤੂਰਬਾ ਚੌਂਕੀ ਦੇ ਸਹਾਇਕ ਥਾਣੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਮਿ੍ਤਕ ਦੀ ਉਮਰ 33 ਸਾਲ ਦੇ ਕਰੀਬ ਜਾਪਦੀ ਹੈ ਤੇ ਕੱਦ 5 ਫੁੱਟ, ਰੰਗ ਸਾਂਵਲਾ, ਦਾੜੀ ਕੇਸ ਕੱਟੇ ਹੋਏ, ਸਰੀਰ ਪਤਲਾ, ਸੱਜੀ ਬਾਂਹ 'ਤੇ ਸੁਰਮੇ ਨਾਲ ਸੁਮਨ ਲਿਖਿਆ ਹੋਇਆ ਹੈ | ਮਿ੍ਤਕ ਨੇ ਸਫ਼ੇਦ ਕਮੀਜ਼ ਅਤੇ ਭੂਰੇ ਰੰਗ ਦੀ ਪੈਂਟ ਪਾਈ ਹੋਈ ਹੈ | ਮਿ੍ਤਕ ਦੀ ਪਹਿਚਾਣ ਨਾ ਹੋਣ ਕਾਰਨ ਲਾਸ਼ ਨੂੰ ਸਥਾਨਕ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪਹਿਚਾਣ ਲਈ 72 ਘੰਟਿਆਂ ਲਈ ਰਖਵਾ ਦਿੱਤਾ |