30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਕਾਂਗਰਸੀ ਯੂਥ ਆਗੂ ਗੌਰਵ ਸੰਧੂ ਵਲੋਂ ਵਾਰਡ ਨੰ. 15 ਦਾ ਕੀਤਾ ਦੌਰਾ

Ad Position 21
No active advertisement
ਪਿੰਡ ਅਲੀਪੁਰ ਅਰਾਈਆਂ ਦੇ ਵਾਰਡ ਨੰ. 15 ਦਾ ਦੌਰਾ ਕਰਨ ਮੌਕੇ ਕਾਂਗਰਸੀ ਯੂਥ ਆਗੂ ਗੌਰਵ ਸੰਧੂ ਤੇ ਪਿੰਡ ਵਾਸੀ | ਅਜੀਤ ਤਸਵੀਰ <br/> 10-05-2026
ਪਟਿਆਲਾ, 9 ਮਈ (ਧਰਮਿੰਦਰ ਸਿੰਘ ਸਿੱਧੂ)-ਹਲਕਾ ਸਨੌਰ ਦੇ ਪਿੰਡ ਅਲੀਪੁਰ ਅਰਾਈਆਂ 'ਚ ਅੱਜ ਕਾਂਗਰਸੀ ਯੂਥ ਆਗੂ ਗੌਰਵ ਸੰਧੂ ਵਲੋਂ ਵਾਰਡ ਨੰਬਰ 15 ਦੇ ਵਸਨੀਕਾਂ ਦੇ ਸੱਦੇ 'ਤੇ ਦੌਰਾ ਕੀਤਾ ਗਿਆ | ਜਿੱਥੇ ਥਾਂ-ਥਾਂ 'ਤੇ ਪਿਆ ਕੂੜਾ ਨਾ ਚੁੱਕਣ ਕਾਰਨ ਸਮੱਸਿਆ ਬਹੁਤ ਹੀ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ | ਵਾਰਡ ਵਿਚ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਇਸ ਤੋਂ ਫੈਲ ਰਹੀ ਬਦਬੂ, ਮੱਛਰ ਅਤੇ ਬਿਮਾਰੀਆਂ ਨੇ ਲੋਕਾਂ ਦੀ ਜ਼ਿੰਦਗੀ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ, ਜਦੋਂ ਹਨੇਰੀ ਆਉਂਦੀ ਹੈ ਤਾਂ ਗੰਦਾ ਕੂੜਾ ਕਰਕਟ ਉੱਡ ਕੇ ਲੋਕਾਂ ਦੇ ਘਰ ਵਿਚ ਜਾਂਦਾ ਹਨ ਪਰ ਸਰਕਾਰ ਅਤੇ ਸੰਬੰਧਿਤ ਅਧਿਕਾਰੀ ਅੱਖਾਂ ਬੰਦ ਕਰਕੇ ਬੈਠੇ ਹਨ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੇ 'ਸਾਫ਼-ਸੁਥਰਾ ਪੰਜਾਬ' ਦੇ ਦਾਅਵੇ ਸਿਰਫ ਕਾਗ਼ਜ਼ਾਂ ਤੱਕ ਹੀ ਸੀਮਿਤ ਨਜ਼ਰ ਆ ਰਹੇ ਹਨ, ਜਦਕਿ ਜ਼ਮੀਨੀ ਹਕੀਕਤ ਬਹੁਤ ਹੀ ਚਿੰਤਾਜਨਕ ਹੈ | ਇਲਾਕੇ ਦੇ ਲੋਕ ਬਹੁਤ ਪਰੇਸ਼ਾਨ ਹਨ, ਇਸ ਲਈ ਉਨ੍ਹਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਇਹ ਮਸਲਾ ਡਿਪਟੀ ਕਮਿਸ਼ਨਰ, ਮੇਅਰ ਤੱਕ ਪਹੁੰਚਾਇਆ ਗਿਆ ਹੈ | ਗੌਰਵ ਸੰਧੂ ਨੇ ਕਿਹਾ ਕਿ ਇਲਾਕੇ ਦੀ ਸਫ਼ਾਈ, ਲੋਕਾਂ ਦੀ ਸਿਹਤ ਅਤੇ ਬੁਨਿਆਦੀ ਸਹੂਲਤਾਂ ਲਈ ਅਸੀਂ ਆਪਣੀ ਆਵਾਜ਼ ਲਗਾਤਾਰ ਬੁਲੰਦ
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਰੋੜੇਵਾਲ ਸਾਹਿਬ ਵਿਖੇ ਸੰਤ ਬਾਵਾ ਪੂਰਨ ਦਾਸ ਦੇ ਬਰਸੀ ਦੇ ਦੂਜੇ ਦਿਨ ਦੇ ਸਮਾਗਮ ਜਾਰੀ ਅਗਲੀ ਖ਼ਬਰ ਪਟਿਆਲਾ ਦੇ ਖੱਤਰੀ ਸਿੱਖ ਆਗੂਆਂ ਨੂੰ ਅਹਿਮ ਅਹੁਦੇਦਾਰੀਆਂ ਦਿੱਤੀਆਂ
Ad Position 24