28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

'ਪੰਜਾਬ ਸਾਈਕਲਿੰਗ ਐਸੋਸੀਏਸ਼ਨ' ਦੇ ਪ੍ਰਧਾਨ ਚਰਨਜੀਤ ਸਿੰਘ ਰੱਖੜਾ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 11-05-2026
ਸਮਾਣਾ, 10 ਮਈ (ਸਾਹਿਬ ਸਿੰਘ)-ਸਮਾਣਾ ਦੇ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਵਿਚ ਸਥਿਤ ਇਕ ਹੋਟਲ ਵਿਚ ਕਰਵਾਏ ਇਕ ਸਧਾਰਨ ਪਰ ਪ੍ਰਭਾਵਸ਼ਾਲੀ ਸਮਾਗਮ ਵਿਚ 'ਪੰਜਾਬ ਸਾਈਕਲਿੰਗ ਐਸੋਸੀਏਸ਼ਨ­' ਦੇ ਪ੍ਰਧਾਨ ਚਰਨਜੀਤ ਸਿੰਘ ਰੱਖੜਾ ਦਾ ਸਨਮਾਨ ਕੀਤਾ ਗਿਆ | ਉਨ੍ਹਾਂ ਨਾਲ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਐਸੋਸੀਏਸ਼ਨ ਦੇ ਸਕੱਤਰ ਜਗਦੀਪ ਸਿੰਘ ਕਾਹਲੋਂ ਦਾ ਸਨਮਾਨ ਵੀ ਕੀਤਾ ਗਿਆ | ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਰੱਖੜਾ ਨੇ ਆਖਿਆ ਕਿ ਪੰਜਾਬ ਵਿਚ ਸਾਈਕਲਿੰਗ ਦੀ ਖੇਡ ਨੂੰ ਪ੍ਰਫੁਲਿਤ ਕੀਤਾ ਜਾਵੇਗਾ | ਉਨ੍ਹਾਂ ਆਖਿਆ ਕਿ ਖੇਡਾਂ ਅਜਿਹਾ ਜਰੀਆ ਹਨ ਜਿਸ ਰਾਹੀਂ ਵੱਡੇ-ਵੱਡੇ ਅਹੁਦਿਆਂ 'ਤੇ ਪਹੁੰਚਿਆ ਜਾ ਸਕਦਾ ਹੈ | ਇਹ ਖੇਡ ਪੂਰੀ ਦੁਨੀਆ ਵਿਚ ਵਿਸ਼ੇਸ਼ ਸਥਾਨ ਰੱਖਦੀ ਹੈ | ਏਸ਼ੀਅਨ ਖੇਡਾਂ, ਕਾਮਨ ਵੈਲਥ ਖੇਡਾਂ ਅਤੇ ਰਾਸ਼ਟਰੀ ਖੇਡਾਂ ਵਿਚ ਸਾਈਕਲਿੰਗ ਦਾ ਵਿਸ਼ੇਸ਼ ਸਥਾਨ ਹੈ | ਉਨ੍ਹਾਂ ਆਖਿਆ ਪਿੰਡਾਂ ਵਿਚੋਂ ਆਰਥਿਕ ਤੌਰ 'ਤੇ ਕਮਜ਼ੋਰ ਬੱਚਿਆਂ ਨੂੰ ਸਾਈਕਲਿੰਗ ਦੀ ਸਿੱਖਿਆ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਹੋਰ ਖੇਡਾਂ ਵਿਚ ਇਕ ਸੋਨ ਤਗਮਾ ਹੁੰਦਾ ਹੈ ਪਰ ਇਸ ਵਿਚ 22 ਸੋਨ ਤਗਮੇ ਹੁੰਦੇ ਹਨ | ਇਹ ਖੇਡ ਮਕਬੂਲ ਹੁੰਦੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਪੂਨੇ ਵਿਚ ਸਾਈਕਲਿੰਗ ਦੀ ਚੈਂਪੀਅਨਸ਼ਿਪ ਵਿਚ 160 ਦੇਸ਼ਾਂ ਨੇ ਭਾਗ ਲਿਆ ਸੀ ਅਤੇ 25 ਲੱਖ ਲੋਕ ਵੇਖਣ ਆਏ | ਇਸ ਸਨਮਾਨ ਸਮਾਗਮ ਵਿਚ ਇਕ ਸਾਬਕਾ ਵਿਧਾਇਕ ਨਿਰਮਲ ਸਿੰਘ, ਸਾਬਕਾ ਚੇਅਰਮੈਨ ਅਸ਼ੋਕ ਮੋਦਗਿਲ, ਰਣਧੀਰ ਸਿੰਘ ਜੌੜਾਮਾਜਰਾ, ਬਲਜੀਤ ਸਿੰਘ ਮਿੰਟੂ, ਵਪਾਰ ਮੰਡਲ ਦੇ ਪ੍ਰਧਾਨ ਸੁਦਰਸ਼ਨ ਮਿੱਤਲ, ਸ਼ਹਿਰੀ ਪ੍ਰਧਾਨ ਮਨਜਿੰਦਰ ਸਿੰਘ ਰਾਣਾ ਸੇਖੋਂ, ਕਸ਼ਮੀਰ ਸਿੰਘ ਐਡਵੋਕੇਟ, ਰਮੇਸ਼ ਬਾਂਸਲ, ਰਾਮ ਲਾਲ ਗਰਗ, ਦਰਸ਼ਨ ਸਿੰਘ ਧੀਮਾਨ, ਰੁਲਦੂ ਰਾਮ, ਬਿੰਦਰ ਸਿੰਗਲਾ, ਨਿਤਿਨ ਜੈਨ, ਪਵਨ ਸਿੰਗਲਾ, ਸਪੋਰਟਸ ਐਸੋਸੀਏਸ਼ਨ ਦੇ ਉਪ ਪ੍ਰਧਾਨ ਮਹਿੰਦਰ ਸਿੰਘ ਧੀਮਾਨ, ਰਮਨਰਾਜ ਕੌਰ ਅਤੇ ਭੋਲਾ ਗਾਜ਼ੀਪੁਰ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਮਿਸਲ ਸਤਲੁਜ ਵਲੋਂ ਪੰਜਾਬ 'ਚ ਵਿਧਾਨ ਸਭਾ ਚੋਣਾਂ ਲਈ ਸਰਗਰਮੀਆਂ ਸ਼ੁਰੂ ਅਗਲੀ ਖ਼ਬਰ ਪੰਜਾਬੀ 'ਵਰਸਿਟੀ 'ਚ ਗੁਰੂ ਰਵਿਦਾਸ ਜੀ ਦੀ ਬਾਣੀ ਅਤੇ ਜੀਵਨ 'ਤੇ ਤੀਜਾ ਸੈਮੀਨਾਰ ਹੋਵੇਗਾ
Ad Position 24