29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਹਲਕਾ ਸ਼ੁਤਰਾਣਾਂ ਦੇ ਟਰੱਕ ਮਾਲਕਾਂ ਦੇ ਹੱਕਾਂ 'ਤੇ ਡਾਕਾ ਨਹੀਂ ਮਾਰਨ ਦਿਆਂਗੇ-ਕਰਨ ਸਿੰਘ

Ad Position 21
No active advertisement
ਅਕਾਲੀ ਦਲ ਪੁਨਰ ਸੁਰਜੀਤ ਦੇ ਹਲਕਾ ਸ਼ੁਤਰਾਣਾ ਮੁਖੀ ਕਰਨ ਸਿੰਘ ਟਰੱਕ ਮਾਲਕਾਂ ਦੇ ਹਿਤਾਂ ਸੰਬੰਧੀ ਜਾਰੀ ਨੋਟੀਫ਼ਿਕੇਸ਼ਨ ਦੀ ਕਾਪੀ ਦਿਖਾਉਂਦੇ ਹੋਏ ਅਤੇ ਨਾਲ ਮੌਜੂਦ ਹੋਰ ਆਗੂ | ਤਸਵੀਰ : ਜਗਦੀਸ਼ ਸਿੰਘ ਕੰਬੋਜ <br/> 11-05-2026
ਪਾਤੜਾਂ, 10 ਮਈ (ਜਗਦੀਸ਼ ਸਿੰਘ ਕੰਬੋਜ)-ਅਕਾਲੀ ਦਲ ਪੁਨਰ ਸੁਰਜੀਤ ਦੇ ਹਲਕਾ ਸ਼ੁਤਰਾਣਾ ਦੇ ਮੁੁੱਖ ਸੇਵਾਦਾਰ ਕਰਨ ਸਿੰਘ ਨੇ ਪਾਤੜਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਤੜਾਂ ਦੀ ਟਰੱਕ ਯੂਨੀਅਨ 'ਚ ਬਹੁਤ ਸਾਰੇ ਟਰੱਕ ਮਾਲਕ ਅਜਿਹੇ ਹਨ ਜਿਨ੍ਹਾਂ ਕੋਲ ਘੱਟ ਕੀਮਤ ਵਾਲੇ ਟਰੱਕ ਹਨ ਅਤੇ ਇਨ੍ਹਾਂ ਨਾਲ ਹੀ ਪਾਤੜਾਂ ਤੋਂ ਐਫ.ਸੀ.ਆਈ. ਦਾ ਮਾਲ ਜਾਖ਼ਲ ਰੇਲਵੇ ਲਾਈਨ ਤੱਕ ਢੋਹ ਕੇ ਮਿਲਦੇ ਭਾੜੇ ਨਾਲ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾ ਰਹੇ ਹਨ | ਪਰ ਬੀਤੇ ਕੁੱਝ ਸਾਲਾਂ ਤੋਂ ਇਨ੍ਹਾਂ ਟਰੱਕ ਮਾਲਕਾਂ ਨੂੰ ਮਿਲਣ ਵਾਲਾ ਭਾੜਾ ਬਹੁਤ ਹੀ ਘਟਾ ਦਿੱਤਾ ਗਿਆ ਹੈ ਅਤੇ ਜਿਸ ਕਰਕੇ ਇਸ ਧੰਦੇ ਨਾਲ ਜੁੜੇ ਟਰੱਕ ਮਾਲਕਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਚਲਣਾ ਔਖਾ ਹੋ ਗਿਆ ਹੈ | ਸੂਤਰਾਂ ਤੋਂ ਇਹ ਪਤਾ ਲੱਗਿਆ ਹੈ ਕਿ ਕੇਂਦਰ ਸਰਕਾਰ ਦੀ ਏਜੰਸੀ ਐਫ.ਸੀ.ਆਈ. ਤੋਂ ਕਣਕ ਅਤੇ ਚੌਲਾਂ ਦੀ ਢੋਆ-ਢੁਆਈ ਲਈ ਜਿਸ ਵੀ ਠੇਕੇਦਾਰ ਵਲੋਂ ਠੇਕਾ ਲਿਆ ਜਾਂਦਾ ਹੈ ਉਸ ਤੋਂ ਕੁੱਝ ਲੋਕ ਰੁਪਏ ਲੈ ਰਹੇ ਹਨ ਜਿਸ ਕਰਕੇ ਠੇਕੇਦਾਰ ਵਲੋਂ ਟਰੱਕ ਮਾਲਕਾਂ ਨੂੰ ਭਾੜਾ ਘੱਟ ਮਿਲ ਰਿਹਾ ਹੈ ਅਤੇ ਇਸ ਵਾਰ ਵੀ ਜਿਸ ਠੇਕੇਦਾਰ ਤੋਂ ਅਜਿਹੀ ਮੰਗ ਕੀਤੀ ਗਈ ਪ੍ਰਸ਼ਾਸਨ ਵਲੋਂ ਇਸ ਸੰਬੰਧੀ ਕੋਈ ਵੀ ਸੁਣਵਾਈ ਨਾ ਕੀਤੇ ਜਾਣ 'ਤੇ ਠੇਕੇਦਾਰ ਨੇ ਹਾਈਕੋਰਟ ਵਿਚ ਰਿੱਟ ਦਾਇਰ ਕਰਨ ਲਈ ਮਜਬੂਰ ਹੋਣਾ ਪਿਆ ਹੈ | ਉਨ੍ਹਾਂ ਕਿਹਾ ਕਿ ਸਾਲ 2017 'ਚ ਸਰਕਾਰ ਵਲੋਂ ਕੀਤੀ ਗਈ ਨੋਟੀਫ਼ਿਕੇਸ਼ਨ ਵਿਚ ਅਜਿਹੇ ਮਾਮਲਿਆਂ ਵਿਚ ਸਖ਼ਤੀ ਨਾਲ ਨਜਿੱਠਣ ਲਈ ਕਿਹਾ ਗਿਆ ਸੀ ਤੇ ਇਸੇ ਨੋਟੀਫ਼ਿਕੇਸ਼ਨ ਨੂੰ ਚੀਫ਼ ਸੈਕਟਰੀ ਪੰਜਾਬ ਨੇ 2022 'ਚ ਜਾਰੀ ਕੀਤਾ ਹੈ | ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਟਰੱਕ ਮਾਲਕਾਂ ਨਾਲ ਧੱਕਾ ਕਰਨ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਰਵਾਈ ਕੀਤੀ ਜਾਵੇ | ਉਨ੍ਹਾਂ ਟਰੱਕ ਮਾਲਕਾਂ ਨੂੰ ਯਕੀਨ ਦਿਵਾਇਆ ਕਿ ਅਕਾਲੀ ਦਲ ਪੁਨਰ ਸੁਰਜੀਤ ਨਾਲ ਉਨ੍ਹਾਂ ਨਾਲ ਖੜ੍ਹੇਗਾ ਅਤੇ ਕਿਸੇ ਤਰ੍ਹਾਂ ਦਾ ਵੀ ਧੱਕਾ ਇਨ੍ਹਾਂ ਨਾਲ ਨਹੀਂ ਹੋਣ ਦਿੱਤਾ ਜਾਵੇਗਾ | ਇਸ ਮੌਕੇ ਪੁਨਰ ਸੁਰਜੀਤ ਦੇ ਪੰਜਾਬ ਦੇ ਮੀਤ ਪ੍ਰਧਾਨ ਗੋਬਿੰਦ ਸਿੰਘ ਵਿਰਦੀ, ਨਰਿੰਦਰ ਸਿੰਘ ਬਜਾਜ, ਆਈ.ਟੀ. ਵਿੰਗ ਮੁਖੀ ਪਰਮਜੀਤ ਸਿੰਘ ਥਿੰਦ, ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਨਿਆਲ, ਗੁਰਦਿੱਤ ਸਿੰਘ ਗਗਨ ਅਤੇ ਜਸਵਿੰਦਰ ਸਿੰਘ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸਿਆਸੀ ਪਾਰਟੀਆਂ 15 ਮਈ ਤੱਕ ਬੀ.ਐਲ.ਏ. ਦੀਆਂ ਸੂਚੀਆਂ ਜਮ੍ਹਾ ਕਰਵਾਉਣ-ਵਧੀਕ ਚੋਣ ਅਫ਼ਸਰ ਅਗਲੀ ਖ਼ਬਰ ਡਾ. ਬਲਬੀਰ ਸਿੰਘ ਨੇ ਪਟਿਆਲਾ ਦਿਹਾਤੀ ਦੇ ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡੀਆਂ
Ad Position 24