29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਸਿਆਸੀ ਪਾਰਟੀਆਂ 15 ਮਈ ਤੱਕ ਬੀ.ਐਲ.ਏ. ਦੀਆਂ ਸੂਚੀਆਂ ਜਮ੍ਹਾ ਕਰਵਾਉਣ-ਵਧੀਕ ਚੋਣ ਅਫ਼ਸਰ

Ad Position 21
No active advertisement
ਬੂਥ ਲੈਵਲ ਏਜੰਟਾਂ ਦੀ ਨਿਯੁਕਤੀ ਸੰਬੰਧੀ ਕੀਤੀ ਮੀਟਿੰਗ ਦਾ ਦਿ੍ਸ਼ | ਅਜੀਤ ਤਸਵੀਰ <br/> 11-05-2026
ਪਟਿਆਲਾ, 10 ਮਈ (ਅਮਰਬੀਰ ਸਿੰਘ ਆਹਲੂਵਾਲੀਆ)-ਵਧੀਕ ਜ਼ਿਲ੍ਹਾ ਚੋਣ ਅਫ਼ਸਰ, ਪਟਿਆਲਾ ਸਿਮਰਪ੍ਰੀਤ ਕੌਰ ਵਲੋਂ ਜ਼ਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਬੂਥ ਲੈਵਲ ਏਜੰਟਾਂ (ਬੀ.ਐਲ.ਏ.) ਦੀ ਨਿਯੁਕਤੀ ਸੰਬੰਧੀ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵਲੋਂ ਜਲਦ ਜਾਰੀ ਕੀਤੇ ਜਾਣ ਵਾਲੇ ਸਪੈਸ਼ਲ ਇਨਟੈਂਸਿਵ ਰਵੀਜਨ (ਐੱਸ.ਆਈ.ਆਰ.) ਪ੍ਰੋਗਰਾਮ ਦੇ ਮੱਦੇਨਜ਼ਰ ਵੋਟਰ ਸੂਚੀਆਂ ਦੀ ਸੁਧਾਈ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਰਾਜਸੀ ਪਾਰਟੀਆਂ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ | ਉਨ੍ਹਾਂ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਵਲੋਂ ਪ੍ਰੀ-ਰਵੀਜਨ ਗਤੀਵਿਧੀਆਂ ਤਹਿਤ ਮੌਜੂਦਾ ਵੋਟਰ ਸੂਚੀ ਦਾ ਸਾਲ 2003 ਦੀ ਆਖ਼ਰੀ ਸਪੈਸ਼ਲ ਇਨਟੈਂਸਿਵ ਰਵੀਜਨ ਨਾਲ ਮਿਲਾਣ, ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜ਼ੇਸ਼ਨ, ਖਾਲੀ ਆਸਾਮੀਆਂ ਦੀ ਭਰਤੀ ਅਤੇ ਬੀ.ਐਲ.ਏ. ਦੀ ਨਿਯੁਕਤੀ ਆਦਿ ਕਾਰਜ ਤਰਜੀਹੀ ਤੌਰ 'ਤੇ ਕਰਵਾਏ ਜਾ ਰਹੇ ਹਨ | ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਰਾਜਸੀ ਪਾਰਟੀਆਂ ਆਪਣੇ ਜ਼ਿਲ੍ਹਾ ਪ੍ਰਤੀਨਿਧੀਆਂ ਰਾਹੀਂ ਫਾਰਮ ਆਈ ਬੀ.ਐਲ.ਏ. ਅਤੇ ਫਾਰਮ ਆਈ ਡੀ ਬੀ.ਐਲ.ਏ.-2 ਭਰ ਕੇ ਬੀ.ਐਲ.ਏ. ਨਿਯੁਕਤ ਕਰ ਸਕਦੀਆਂ ਹਨ | ਨਵੇਂ ਰਿਵਾਈਜ਼ਡ ਫਾਰਮ ਆਈ ਡੀ ਬੀ.ਐਲ.ਏ.-2 ਵਿਚ ਬੀ.ਐਲ.ਏ. ਦੀ ਫ਼ੋਟੋ ਅਤੇ ਮੋਬਾਈਲ ਨੰਬਰ ਦੇਣਾ ਲਾਜ਼ਮੀ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਾਈਕਲਿੰਗ ਨੂੰ ਵਿਸ਼ਵ ਪੱਧਰ 'ਤੇ ਲਿਜਾਉਣ ਲਈ ਪੰਜਾਬ ਸਾਈਕਲਿੰਗ ਸਭਾ ਵਲੋਂ ਰੂਪ-ਰੇਖਾ ਪੱਤਰ ਜਾਰੀ ਅਗਲੀ ਖ਼ਬਰ ਹਲਕਾ ਸ਼ੁਤਰਾਣਾਂ ਦੇ ਟਰੱਕ ਮਾਲਕਾਂ ਦੇ ਹੱਕਾਂ 'ਤੇ ਡਾਕਾ ਨਹੀਂ ਮਾਰਨ ਦਿਆਂਗੇ-ਕਰਨ ਸਿੰਘ
Ad Position 24