ਪਟਿਆਲਾ, 12 ਮਈ (ਮਨਦੀਪ ਸਿੰਘ ਖਰÏੜ)-ਸਥਾਨਕ ਜੇਲ੍ਹ ਵਿਚੋਂ ਤਲਾਸ਼ੀ ਦÏਰਾਨ ਤਿੰਨ ਮੋਬਾਇਲ ਬਰਾਮਦ ਹੋਏ ਹਨ¢ ਇਸ ਸੰਬੰਧੀ ਸਹਾਇਕ ਸੁਪਰਡੈਂਟ ਲਖਵੀਰ ਸਿੰਘ ਨੇ ਥਾਣਾ ਤਿ੍ਪੜੀ ਵਿਚ ਸ਼ਿਕਾਇਤ ਦਰਜ ਕਰਵਾਈ ਕਿ ਗਸਤ ਦÏਰਾਨ ਸ਼ੱਕ ਪੈਣ 'ਤੇ ਜਦੋਂ ਹਵਾਲਾਤੀ ਸੁਖਪਾਲ ਸਿੰਘ ਦੀ ਤਲਾਸ਼ੀ ਲਈ ਤਾਂ ਉਸ ਤੋਂ ਇਕ ਮੋਬਾਇਲ ਬਰਾਮਦ ਹੋਇਆ¢ ਇੰਜ ਹੀ ਹਵਾਲਾਤੀ ਮੁਨੀਸ਼, ਹਵਾਲਾਤੀ ਅਭਿਸ਼ੇਕ ਅਤੇ ਅਜੈ ਕੁਮਾਰ ਤੋਂ ਇਕ ਇਕ ਮੋਬਾਇਲ ਬਰਾਮਦ ਹੋਇਆ ਹੈ¢ ਜਿਸ ਆਧਾਰ ਉੱਤੇ ਪੁਲਿਸ ਉਕਤ ਹਵਾਲਾਤੀਆਂ ਖਿਲਾਫ ਜੇਲ੍ਹ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਹੈ¢