ਪਟਿਆਲਾ, 12 ਮਈ (ਮਨਦੀਪ ਸਿੰਘ ਖਰÏੜ)-ਇਥੋਂ ਦੇ 23 ਨੰਬਰ ਫਾਟਕ ਨੇੜੇ ਇਕ ਨਰਸਿੰਗ ਹੋਮ ਦੇ ਬਾਹਰ ਖੜ੍ਹਾ ਮੋਟਰਸਾਈਕਲ ਕੋਈ ਚੋਰੀ ਕਰਕੇ ਲੈ ਗਿਆ ਹੈ¢ ਇਸ ਸੰਬੰਧੀ ਮਨਦੀਪ ਕੁਮਾਰ ਨੇ ਥਾਣਾ ਸਿਵਲ ਲਾਈਨ 'ਚ ਦਰਜ ਕਰਵਾਈ ਕਿ ਉਸ ਨੇ ਆਪਣਾ ਮੋਟਰਸਾਈਕਲ 5 ਮਈ ਨੂੰ ਸ਼ਾਮੀ 5 ਵਜੇ ਖੜ੍ਹਾ ਕੀਤਾ ਸੀ¢ ਜਦੋਂ ਉਹ ਥੋੜ੍ਹੀ ਦੇਰ ਬਾਅਦ ਵਾਪਸ ਆਇਆ ਤਾਂ ਉੱਥੋਂ ਮੋਟਰਸਾਈਕਲ ਗ਼ਾਇਬ ਸੀ¢ ਜਿਸ ਆਧਾਰ ਉੱਤੇ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕਰ ਲਿਆ ਹੈ¢