05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਰਾਜਪੁਰਾ ਰੇਲ ਖੇਤਰ ਸ਼ੰਭੂ ਧਮਾਕੇ ਤੋਂ ਬਾਅਦ ਵੀ ਸਮਾਜ ਵਿਰੋਧੀ ਅਨਸਰਾਂ ਦੇ ਨਿਸ਼ਾਨੇ 'ਤੇ

Ad Position 21
No active advertisement
ਅਜੀਤ ਡੈਸਕ 14-05-2026
ਰਾਜਪੁਰਾ, 13 ਮਈ (ਜੀ.ਪੀ. ਸਿੰਘ)-ਸ਼ੰਭੂ ਰੇਲ ਧਮਾਕੇ ਤੋਂ ਬਾਅਦ ਰੇਲਵੇ ਪੁਲਿਸ ਵਲੋਂ ਖੇਤਰ ਵਿਚ ਜਾਰੀ ਅਲਰਟ ਦੇ ਚੱਲਦਿਆਂ ਅੱਜ ਸਵੇਰੇ ਰੇਲਵੇ ਪੁਲਿਸ ਪਾਰਟੀ ਨੂੰ ਗਸ਼ਤ ਦੌਰਾਨ ਰਾਜਪੁਰਾ ਰੇਲਵੇ ਸਟੇਸ਼ਨ ਨੇੜਲੇ ਯਾਰਡ ਵਿਚੋਂ 4 ਦੇਸੀ ਪਿਸਤੌਲਾਂ ਅਤੇ 6 ਖ਼ਾਲੀ ਮੈਗਜ਼ੀਨਾਂ ਵਾਲਾ ਇਕ ਬੈਗ ਮਿਲਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਾਜਪੁਰਾ ਰੇਲਵੇ ਪੁਲਿਸ ਚੌਂਕੀ ਦੇ ਇੰਚਾਰਜ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਸ਼ੰਭੂ ਰੇਲ ਧਮਾਕੇ ਤੋਂ ਬਾਅਦ ਖੇਤਰ ਵਿਚ ਜਾਰੀ ਅਲਰਟ ਦੇ ਚੱਲਦਿਆਂ ਅੱਜ ਸਵੇਰੇ ਉਹ ਪੁਲਿਸ ਪਾਰਟੀ ਨਾਲ ਰਾਜਪੁਰਾ-ਸਰਾਏਾਬੰਜਾਰਾ ਮੁੱਖ ਰੇਲ ਮਾਰਗ 'ਤੇ ਰੇਲਵੇ ਟਰੈਕ ਦੀ ਜਾਂਚ ਕਰ ਰਹੇ ਸਨ ਤਾਂ ਅਚਾਨਕ ਸਟੇਸ਼ਨ ਨੇੜਲੇ ਰੇਲ ਯਾਰਡ 'ਚ ਇਕ ਲਾਵਾਰਸ ਭਾਰੀ ਬੈਗ ਮਿਲਿਆ | ਜਿਸ 'ਤੇ ਉਨ੍ਹਾਂ ਨੇ ਕਾਫ਼ੀ ਦੇਰ ਨਿਗਰਾਨੀ ਰੱਖੀ ਕਿ ਕੋਈ ਵਿਅਕਤੀ ਬੈਗ ਨੂੰ ਚੁੱਕਣ ਆਵੇਗਾ ਪਰ ਕੋਈ ਵਿਅਕਤੀ ਨਾਂਹ ਆਉਣ 'ਤੇ ਉਨ੍ਹਾਂ ਨੇ ਬੈਗ ਦੀ ਤਲਾਸ਼ੀ ਕੀਤੀ ਤਾਂ ਉਸ ਵਿਚੋਂ 4 ਦੇਸੀ ਪਿਸਤੌਲਾਂ ਸਣੇ 4 ਮੈਗਜ਼ੀਨ ਅਤੇ 2 ਵੱਖਰੇ ਹੋਰ ਮੈਗਜ਼ੀਨ ਮਿਲੇ | ਉਨ੍ਹਾਂ ਦੱਸਿਆ ਕਿ ਸਮਾਜ ਵਿਰੋਧੀ ਅਨਸਰ ਰਾਜਪੁਰਾ ਰੇਲ ਖੇਤਰ ਵਿਚ ਅਜੇ ਵੀ ਸਰਗਰਮ ਲੱਗਦੇ ਹਨ ਤੇ ਇਨ੍ਹਾਂ ਪਿਸਤੌਲਾਂ ਦਾ ਮਿਲਣਾ ਇਹ ਸਾਬਤ ਕਰਦਾ ਹੈ | ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਤੇ ਇਸ ਮਾਮਲੇ ਦੀ ਬਹੁਤ ਬਾਰੀਕੀ ਨਾਲ ਵਿਭਾਗ ਜਾਂਚ ਕਰ ਰਿਹਾ ਹੈ | ਇਸ ਮੌਕੇ ਸਹਾਇਕ ਥਾਣੇਦਾਰ ਨਿਰਮਲ ਸਿੰਘ, ਹੌਲਦਾਰ ਮੇਹਰ ਸਿੰਘ, ਹੌਲਦਾਰ ਸੁੱਚਾ ਰਾਮ, ਹੌਲਦਾਰ ਮਨਿੰਦਰ ਕੌਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਨੂੰ ਘੇਰ ਕੇ ਢਿੱਡ 'ਚ ਮਾਰੇ ਛੁਰੇ, ਤਿੰਨ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਗੋਡਿਆਂ ਦਾ ਦਰਦ ਦੇ ਸੰਬੰਧੀ ਕੈਂਪ ਦਾ ਅੱਜ ਆਖਰੀ ਦਿਨ ਅਗਰਵਾਲ ਸਭਾ ਨਾਭਾ ਵਿਖੇ
Ad Position 24