09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਪੀ.ਐਮ. ਸ੍ਰੀ ਮਲਟੀਪਰਪਜ਼ ਸਕੂਲ ਸਾਲਾਨਾ ਨਤੀਜਿਆਂ 'ਚ ਕੀਤੀ ਸਫ਼ਲਤਾ ਹਾਸਿਲ

Ad Position 21
No active advertisement
ਅਜੀਤ ਡੈਸਕ 15-05-2026
ਪਟਿਆਲਾ, 14 ਮਈ (ਧਰਮਿੰਦਰ ਸਿੰਘ ਸਿੱਧੂ)-ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਟੀਪਰਪਜ਼ ਦੇ ਵਿਦਿਆਰਥੀਆਂ ਨੇ ਸਾਲਾਨਾ ਨਤੀਜਿਆਂ 'ਚ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ | ਪਿ੍ੰਸੀਪਲ ਸ੍ਰੀਮਤੀ ਵਿਜੇ ਕਪੂਰ ਦੀ ਅਗਵਾਈ ਹੇਠ ਸਕੂਲ 'ਚ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ 'ਚ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਭਰਵਾਂ ਸਵਾਗਤ ਕੀਤਾ ਗਿਆ | ਸਕੂਲ ਦੀ ਹੋਣਹਾਰ ਵਿਦਿਆਰਥਣ ਨਿਧੀ ਨੇ 96.63 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ 'ਚੋਂ ਪਹਿਲਾ ਸਥਾਨ ਹਾਸਲ ਕੀਤਾ | ਜਾਨਵੀ ਸ਼ਰਮਾ ਨੇ ਬਾਇਉਲੋਜੀ ਵਿਸ਼ੇ 'ਚੋਂ 100 'ਚੋਂ 100 ਅੰਕ ਹਾਸਲ ਕੀਤੇ | ਹੋਰਨਾਂ ਸਟਰੀਮਾਂ 'ਚ ਵੀ ਵਿਦਿਆਰਥੀਆਂ ਨੇ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ 'ਚ ਹਰਸ਼ ਕੁਮਾਰ ਮੈਡੀਕਲ 95 ਫ਼ੀਸਦੀ , ਇਸਨੂਰ ਕੌਰ ਮੈਡੀਕਲ 94.5 ਫ਼ੀਸਦੀ ਅੰਕ, ਗੁਰਬੀਰ ਸਿੰਘ ਨਾਨ-ਮੈਡੀਕਲ 'ਚ 94 ਫ਼ੀਸਦੀ ਅੰਕ ਸ਼੍ਰੇਅ ਵੋਕੇਸ਼ਨਲ ਗਰੁੱਪ ਦਿਨੇਸ਼ ਕੁਮਾਰ ਨੇ ਵੋਕੇਸ਼ਨਲ ਗਰੁੱਪ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਮੌਕੇ ਹਰਲੀਨ ਕੌਰ ਅਤੇ ਇਸਮੀਤ ਕੌਰ ਸਪੁੱਤਰੀ ਤਜਿੰਦਰ ਸਿੰਘ ਨੇ ਮੈਡੀਕਲ ਦੀ ਪ੍ਰੀਖਿਆ 'ਚੋਂ 94 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਚਮਕਾਇਆ | ਵਿਦਿਆਰਥੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੰਜੀਵ ਕੁਮਾਰ ਸ਼ਰਮਾ ਅਤੇ ਡਿਪਟੀ ਡੀ.ਈ.ਓ. ਰਵਿੰਦਰ ਕੁਮਾਰ ਸ਼ਰਮਾ ਨੇ ਵਿਸ਼ੇਸ਼ ਤੌਰ 'ਤੇ ਪਿ੍ੰਸੀਪਲ, ਸਮੂਹ ਸਟਾਫ਼, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ | ਉਨ੍ਹਾਂ ਕਿਹਾ ਕਿ ਅਜਿਹੇ ਨਤੀਜੇ ਦੂਸਰੇ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਬਣਦੇ ਹਨ ਅਤੇ ਉਨ੍ਹਾਂ 'ਚ ਅੱਗੇ ਵਧਣ ਦਾ ਜਜ਼ਬਾ ਪੈਦਾ ਕਰਦੇ ਹਨ | ਪਿ੍ੰਸੀਪਲ ਵਿਜੇ ਕਪੂਰ ਨੇ ਬਾਰ੍ਹਵੀਂ ਕਲਾਸ ਦੇ ਨਤੀਜਿਆਂ 'ਚੋਂ 90 ਫ਼ੀਸਦੀ ਤੋਂ ਉੱਪਰ ਅੰਕ ਲੈਣ ਵਾਲੇ ਸਾਰੇ ਹੀ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ | ਉੱਥੇ ਹੀ ਵਿਸ਼ੇਸ਼ ਲੋੜਾਂ ਵਾਲੇ ਬਚਿਆਂ 'ਚੋ ਹਰਜਸ ਕੌਰ ਨੇ 88.4 ਫ਼ੀਸਦੀ ਨੰਬਰ ਲੈ ਕੇ ਬਾਜ਼ੀ ਮਾਰੀ |
Ad Position 22
No active advertisement
ਪਿਛਲੀ ਖ਼ਬਰ ਗੌਡ ਗਿਫਟ ਸਕੂਲ ਨਤੀਜੇ ਸ਼ਾਨਦਾਰ ਅਗਲੀ ਖ਼ਬਰ 'ਦ ਮਿਲੇਨੀਅਮ ਸਕੂਲ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਦੇ ਨਤੀਜਿਆਂ 'ਚ ਸਫ਼ਲਤਾ ਦੇ ਝੰਡੇ ਗੱਡੇ
Ad Position 24