08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਗੌਡ ਗਿਫਟ ਸਕੂਲ ਨਤੀਜੇ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 15-05-2026
ਭੁੱਨਰਹੇੜੀ, 14 ਮਈ (ਧਨਵੰਤ ਸਿੰਘ)-ਗÏਡ ਗਿਫ਼ਟ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਪੰਜੇਟਾ, ਭੁੱਨਰਹੇੜੀ (ਪਟਿਆਲਾ) ਦਾ ਦਸਵੀਂ ਅਤੇ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ¢ ਦਸਵੀਂ ਜਮਾਤ ਦੀ ਰੂਬਨੀਤ ਕੌਰ ਨੇ 91 ਫੀਸਦੀ, ਖੁਸ਼ੀ ਵਾਲੀਆ 88 ਫੀਸਦੀ ਅਤੇ ਨਵਦੀਪ ਸਿੰਘ ਨੇ 86 ਫੀਸਦੀ ਅੰਕ ਪ੍ਰਾਪਤ ਕੀਤੇ¢ ਇਸੇ ਤਰ੍ਹਾਂ ਬਾਰ੍ਹਵੀਂ ਜਮਾਤ ਦੀ ਜਸ਼ਨਪ੍ਰੀਤ ਕÏਰ ਨੇ 94 ਪ੍ਰਤੀਸ਼ਤ, ਅਨਮੋਲ ਪ੍ਰੀਤ ਕÏਰ ਨੇ 91 ਪ੍ਰਤੀਸ਼ਤ, ਜਸਮੀਤ ਕÏਰ ਨੇ 90 ਪ੍ਰਤੀਸ਼ਤ ਅਤੇ ਰਮਨਪ੍ਰੀਤ ਕੌਰ ਨੇ 88 ਫੀਸਦੀ ਅੰਕ ਪ੍ਰਾਪਤ ਕੀਤੇ ਹਨ¢ ਇਸ ਤੋਂ ਇਲਾਵਾ ਸਾਰੇ ਵਿਦਿਆਰਥੀਆਂ ਨੇ ਪਹਿਲੇ ਦਰਜੇ ਵਿਚ ਪਾਸ ਹੋ ਕੇ ਆਪਣੇ ਮਾਤਾ-ਪਿਤਾ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ¢ ਇਸ ਮÏਕੇ 'ਤੇ ਸਕੂਲ ਪ੍ਰਬੰਧਕ ਮੱਖਣ ਸਿੰਘ ਮੱਲੀ ਅਤੇ ਕਰਨਵੀਰ ਸਿੰਘ ਨੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਸਟਾਫ਼ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਦੇ ਚੰਗੇ ਭਵਿੱਖ ਲਈ ਕਾਮਨਾ ਕੀਤੀ¢ ਪਿ੍ੰਸੀਪਲ ਹਰਪ੍ਰੀਤ ਕੌਰ ਅਤੇ ਅਧਿਆਪਕ ਜਸਵਿੰਦਰ ਸਿੰਘ, ਦਲਜੀਤ ਕੌਰ, ਅੰਜੂ ਸ਼ਰਮਾ, ਰਿੰਪੀ ਰਾਣੀ, ਰਾਜ ਰਾਣੀ, ਕੁਲਵਿੰਦਰ ਕੌਰ, ਜਸਪਾਲ ਕੌਰ ਅਤੇ ਮਨਪ੍ਰੀਤ ਕੌਰ ਨੇ ਵੀ ਬੱਚਿਆਂ ਦੀ ਵਧੀਆ ਕਾਰਗੁਜ਼ਾਰੀ 'ਤੇ ਵਧਾਈ ਦਿੱਤੀ¢ ਇਸ ਮÏਕੇ ਮੁੱਖ ਪ੍ਰਬੰਧਕ ਮਖੱਣ ਸਿੰਘ ਨੇ ਦੱਸਿਆ ਕਿ ਪੰਤਾਲੀ ਵਰਿਆਂ ਤੋਂ ਵਿਦਿਆਕ ਖੇਤਰ ਵਿਚ ਸਾਡੀ ਸੰਸਥਾ ਸੇਵਾ ਕਰ ਰਹੀ ਹੈ¢ ਸਾਡਾ ਮੁਖ ਮੰਤਵ ਚੰਗੇ ਨਾਗਰਿਕ ਬਣਾਉਣਾ ਹੈ¢ਇਸ ਵਾਰ ਵੀ ਦਸਵੀਂ ਅਤੇ ਬਾਰ੍ਹਵੀ ਜਮਾਤ ਦੇ ਨਤੀਜੇ ਸੌ ਫੀਸਦੀ ਆਏ ਹਨ¢ ਇਹ ਬੱਚਿਆਂ ਅਤੇ ਅਧਿਆਪਕਾਂ ਦੀ ਮਿਹਨਤ ਦਾ ਫਲ ਹੈ¢
Ad Position 22
No active advertisement
ਪਿਛਲੀ ਖ਼ਬਰ ਬਾਪੂ ਗੁਰਨਾਮ ਸਿੰਘ ਸਿੱਧੂ ਨੂੰ ਵੱਖ-ਵੱਖ ਰਾਜਨੀਤਿਕ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਪੀ.ਐਮ. ਸ੍ਰੀ ਮਲਟੀਪਰਪਜ਼ ਸਕੂਲ ਸਾਲਾਨਾ ਨਤੀਜਿਆਂ 'ਚ ਕੀਤੀ ਸਫ਼ਲਤਾ ਹਾਸਿਲ
Ad Position 24