ਦੇਵੀਗੜ੍ਹ, 14 ਮਈ (ਰਾਜਿੰਦਰ ਸਿੰਘ ਮÏਜੀ)-ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਆਪਣੀ ਸਰਦਾਰੀ ਕਾਇਮ ਰੱਖੀ ਹੈ¢ ਸਕੂਲ ਦੇ 74 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਦਾ ਨਤੀਜਾ 100 ਫੀਸਦੀ ਰਿਹਾ¢ ਖ਼ਾਸ ਗੱਲ ਇਹ ਰਹੀ ਕਿ 15 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਥਾਂ ਬਣਾ ਕੇ ਸਕੂਲ ਅਤੇ ਮਾਪਿਆਂ ਦਾ ਮਾਣ ਵਧਾਇਆ ਹੈ¢ ਸਕੂਲ ਦੇ ਵਿਦਿਆਰਥੀਆਂ ਨੇ ਕੇਵਲ ਪਾਸ ਹੀ ਨਹੀਂ ਕੀਤਾ, ਸਗੋਂ ਏਰੀਆ ਟਾਪਰ ਬਣ ਕੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ¢ ਆਰਟਸ ਗਰੁੱਪ ਵਿਚ ਡਿੰਪਲ ਨੇ 98.2% ਅੰਕਾਂ ਨਾਲ ਇਲਾਕੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ¢ ਕਾਮਰਸ ਵਿਚ ਇਸ਼ਕਾ ਨੇ 97.4% ਅੰਕ ਹਾਸਲ ਕਰਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਅਤੇ ਮੈਡੀਕਲ ਵਿਚ ਗੁਰਤੇਜ ਸਿੰਘ ਨੇ 95.6% ਅੰਕ ਲੈ ਕੇ ਏਰੀਆ ਟਾਪਰ ਬਣਨ ਦਾ ਮਾਣ ਹਾਸਲ ਕੀਤਾ¢ ਸਕੂਲ ਵਿਚ ਪੁਜੀਸ਼ਨਾਂ ਦੀ ਗੱਲ ਕਰੀਏ ਤਾਂ ਆਰਟਸ ਵਿਚ ਡਿੰਪਲ (98.2%) ਪਹਿਲੇ, ਗੁਰਲੀਨ ਕÏਰ (97.6%) ਦੂਜੇ ਅਤੇ ਹਰਪ੍ਰੀਤ ਕÏਰ (91.8%) ਤੀਜੇ ਸਥਾਨ 'ਤੇ ਰਹੀ¢ ਕਾਮਰਸ ਵਿਚ ਇਸ਼ਕਾ (97.4%) ਨੇ ਪਹਿਲਾ, ਮਾਧਵ ਗੁਲਾਟੀ (91.2%) ਨੇ ਦੂਜਾ ਅਤੇ ਨਿਮਰਜੋਤ (90.4%) ਨੇ ਤੀਜਾ ਸਥਾਨ ਪ੍ਰਾਪਤ ਕੀਤਾ¢ ਸਾਇੰਸ ਵਿੱਚ ਗੁਰਤੇਜ ਸਿੰਘ (95.6%) ਪਹਿਲੇ, ਗੁਰਲੀਨ (94%) ਦੂਜੇ ਜਦਕਿ ਮੰਨਤ ਅਤੇ ਮਨਪ੍ਰੀਤ (89.2%) ਸਾਂਝੇ ਤÏਰ 'ਤੇ ਤੀਜੇ ਸਥਾਨ 'ਤੇ ਰਹੇ¢ ਪ੍ਰਬੰਧਕਾਂ ਦੇ ਦੱਸਣ ਮੁਤਾਬਿਕ ਕਈ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਵਿਚੋਂ 100 ਵਿਚੋਂ 100 ਅੰਕ ਹਾਸਲ ਕੀਤੇ¢ ਪੰਜਾਬੀ ਵਿੱਚ ਗੁਰਲੀਨ ਕÏਰ, ਅਕਾਊਾਟਸ ਵਿਚ ਇਸ਼ਕਾ ਅਤੇ ਪੋਲੀਟਿਕਲ ਸਾਇੰਸ ਵਿਚ ਡਿੰਪਲ ਨੇ 100 ਅੰਕ ਪ੍ਰਾਪਤ ਕੀਤੇ¢ ਗਣਿਤ ਵਿਚ ਗੁਰਤੇਜ ਸਿੰਘ ਨੇ 99, ਅੰਗਰੇਜ਼ੀ ਵਿੱਚ ਅਭੀਜੀਤ, ਡਿੰਪਲ ਤੇ ਗੁਰਲੀਨ ਨੇ 99, ਸੋਸ਼ੋਲੋਜੀ ਵਿਚ ਗੁਰਲੀਨ ਨੇ 99 ਅਤੇ ਸਾਈਕੋਲੋਜੀ ਵਿੱਚ ਉਦੈਵੀਰ ਨੇ 96 ਅੰਕ ਪ੍ਰਾਪਤ ਕਰਕੇ ਰਿਕਾਰਡ ਕਾਇਮ ਕੀਤਾ¢ ਇਸ ਸ਼ਾਨਦਾਰ ਪ੍ਰਾਪਤੀ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਕੂਲ ਦੇ ਡਾਇਰੈਕਟਰ ਗÏਰਵ ਗੁਲਾਟੀ ਅਤੇ ਪ੍ਰੈਜ਼ੀਡੈਂਟ ਸਲੋਨੀ ਗੁਲਾਟੀ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਦਿਨ-ਰਾਤ ਦੀ ਮਿਹਨਤ, ਅਧਿਆਪਕਾਂ ਦੀ ਸਹੀ ਰਹਿਨੁਮਾਈ ਅਤੇ ਮਾਪਿਆਂ ਦੇ ਅਟੁੱਟ ਸਹਿਯੋਗ ਦਾ ਨਤੀਜਾ ਹੈ¢ ਸਾਡਾ ਸਕੂਲ ਹਮੇਸ਼ਾ ਬੱਚਿਆਂ ਨੂੰ ਸਿਰਫ ਕਿਤਾਬੀ ਗਿਆਨ ਹੀ ਨਹੀਂ, ਸਗੋਂ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ¢ ਅਸੀਂ ਆਸ ਕਰਦੇ ਹਾਂ ਕਿ ਇਹ ਵਿਦਿਆਰਥੀ ਭਵਿੱਖ ਵਿਚ ਵੀ ਦੇਸ਼ ਦਾ ਨਾਂ ਰÏਸ਼ਨ ਕਰਨਗੇ¢ ਇਸ ਮÏਕੇ ਮੈਨੇਜਰ ਸੁਸ਼ੀਲ ਮਿਸ਼ਰਾ ਅਤੇ ਪਿ੍ੰਸੀਪਲ ਡਾ. ਮੀਨਾਕਸ਼ੀ ਸੂਦ ਨੇ ਵੀ ਜੇਤੂ ਵਿਦਿਆਰਥੀਆਂ ਨੂੰ ਮਠਿਆਈ ਖੁਆ ਕੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ¢ ਇਸ ਮÏਕੇ ਵਿਦਿਆਰਥੀਆਂ ਵਲੋਂ ਢੋਲ ਦੀ ਥਾਪ ਤੇ ਭੰਗੜਾ ਵੀ ਪਾਇਆ ਗਿਆ¢