08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਈਰਾਨ ਯੁੱਧ ਨਾਲ ਪ੍ਰਭਾਵਿਤ ਪਾਕਿ ਨੇ ਪੈਟਰੋਲ ਡੀਜ਼ਲ ਬਚਾਉਣ ਲਈ ਸਖ਼ਤ ਕੀਤੇ ਉਪਾਅ <br/>

Ad Position 21
No active advertisement
ਅਜੀਤ ਡੈਸਕ 15-05-2026
ਅੰਮਿ੍ਤਸਰ, 14 ਮਈ (ਸੁਰਿੰਦਰ ਕੋਛੜ)-ਅਮਰੀਕਾ-ਈਰਾਨ ਸਮਝੌਤੇ ਦੀ ਅਸਫਲਤਾ ਕਾਰਨ ਪੈਦਾ ਹੋਈ ਅਨਿਸ਼ਚਿਤਤਾ ਦੇ ਵਿਚਕਾਰ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਨੇ ਪਾਕਿਸਤਾਨ 'ਚ ਲਾਗੂ ਕੀਤੀ ਗਈ ਦੇਸ਼ ਵਿਆਪੀ 'ਤਪੱਸਿਆ ਮੁਹਿੰਮ' ਨੂੰ 13 ਜੂਨ ਤੱਕ ਵਧਾ ਦਿੱਤਾ ਹੈ | ਪਾਕਿ ਸਰਕਾਰ ਨੇ ਇਹ ਫ਼ੈਸਲਾ ਨਾਜ਼ੁਕ ਜੰਗਬੰਦੀ ਸਥਿਤੀ ਅਤੇ ਊਰਜਾ ਸਪਲਾਈ 'ਤੇ ਪ੍ਰਭਾਵ ਦੇ ਮੱਦੇਨਜ਼ਰ ਲਿਆ ਹੈ | ਤਪੱਸਿਆ ਦੇ ਉਪਾਵਾਂ 'ਚ ਸਰੋਤਾਂ ਦੀ ਸੰਭਾਲ ਲਈ ਖ਼ਰਚਿਆਂ 'ਚ ਕਟੌਤੀ ਸ਼ਾਮਿਲ ਹੈ | ਸਰਕਾਰਾਂ ਅਜਿਹੇ ਉਪਾਅ ਉਦੋਂ ਕਰਦੀਆਂ ਹਨ ਜਦੋਂ ਕਿਸੇ ਦੇਸ਼ ਦੀ ਆਰਥਿਕ ਸਥਿਤੀ ਦਬਾਅ ਹੇਠ ਹੁੰਦੀ ਹੈ, ਬਾਲਣ ਜਾਂ ਜ਼ਰੂਰੀ ਵਸਤੂਆਂ ਦੀ ਘਾਟ ਹੁੰਦੀ ਹੈ ਜਾਂ ਸਰਕਾਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਹੁੰਦੀ ਹੈ | ਦੱਸਿਆ ਜਾ ਰਿਹਾ ਹੈ ਕਿ ਪਾਕਿ ਸਰਕਾਰ ਨੇ ਸਭ ਤੋਂ ਪਹਿਲਾਂ 9 ਮਾਰਚ ਨੂੰ ਕਈ ਸਖ਼ਤ ਆਰਥਿਕ ਅਤੇ ਬਾਲਣ-ਬਚਤ ਉਪਾਵਾਂ ਦਾ ਐਲਾਨ ਕੀਤਾ ਸੀ | ਇਹ ਉਪਾਅ ਅਮਰੀਕਾ ਅਤੇ ਇਜ਼ਰਾਈਲ ਦੁਆਰਾ ਈਰਾਨ 'ਤੇ ਕੀਤੇ ਗਏ ਹਮਲੇ ਅਤੇ ਬਾਅਦ 'ਚ ਊਰਜਾ ਸਪਲਾਈ ਵਿਚ ਪੈ ਰਹੇ ਵਿਘਨ ਦੇ ਜਵਾਬ 'ਚ ਲਏ ਗਏ ਸਨ |

Ad Position 22
No active advertisement
ਪਿਛਲੀ ਖ਼ਬਰ ਅਗਨੀਵੀਰ ਦੀ ਪ੍ਰੀਖਿਆ 1 ਜੂਨ ਤੋਂ : ਦਾਖ਼ਲਾ ਕਾਰਡ ਮਿਲਣਗੇ ਅੱਜ ਤੋਂ ਅਗਲੀ ਖ਼ਬਰ ਟੈਗੋਰ ਸਕੂਲ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਦੇ ਨਤੀਜਿਆਂ 'ਚ ਗੱਡੇ ਕਾਮਯਾਬੀ ਦੇ ਝੰਡੇ
Ad Position 24