ਅੰਮਿ੍ਤਸਰ, 14 ਮਈ (ਰੇਸ਼ਮ ਸਿੰਘ)-ਭਾਰਤੀ ਸੈਨਾ ਵਿਚ ਭਰਤੀ ਹੋਣ ਦੇ ਚਾਹਵਾਨ ਲੜਕੇ ਅਤੇ ਲੜਕੀਆਂ ਲਈ ਸੁਨਹਿਰਾ ਮੌਕਾ ਬਨਣ ਜਾ ਰਿਹਾ ਹੈ ਜਦੋਂ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਮੁੱਖ ਕਾਰਜਕਾਰੀ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਡਾ. ਰੁਪਿੰਦਰ ਪਾਲ ਸਿੰਘ ਨੇ ਦੱਸਿਆ ਕਿ ਜਿਹੜੇ ਨੌਜਵਾਨਾਂ ਨੇ ਅਗਨੀਵੀਰ ਆਰਮੀ ਭਰਤੀ ਵਿਚ ਆਪਣਾ ਨਾਮ ਰਜਿਸਟਰ ਕਰਵਾਇਆ ਸੀ ਉਨ੍ਹਾਂ ਦੀ ਆਨਲਾਈਨ ਸਾਂਝੀ ਦਾਖਲਾ ਪ੍ਰੀਖਿਆ ਮਿਤੀ 1 ਜੂਨ ਤੋਂ 12 ਜੂਨ ਤੱਕ ਦੇਸ਼ ਦੇ 206 ਸ਼ਹਿਰਾਂ ਵਿਖੇ ਸ਼ੁਰੂ ਹੋਣ ਜਾ ਰਹੀ ਹੈ | ਅਗਨੀਵੀਰ ਆਰਮੀ ਭਰਤੀ ਦੀ ਪ੍ਰੀਖਿਆ ਦੇ ਚਾਹਵਾਨ ਪ੍ਰਾਰਥੀ ਆਪਣੇ ਐਡਮਿਟ ਕਾਰਡ ਮਿਤੀ 15 ਮਈ ਤੋਂ ਅਗਨੀਵੀਰ ਆਰਮੀ ਭਰਤੀ ਦੀ ਵੈਬਸਾਸੀਟ ਤੋਂ ਡਾਊਨਲੋਡ ਕਰ ਸਕਦੇ ਹਨ |