ਡੀ.ਏ.ਵੀ. ਕਾਲਜ ਦੇ ਕਾਸਮੈਟੋਲੋਜੀ ਵਿਭਾਗ ਵਲੋਂ ਵਿੱਦਿਅਕ ਦੌਰਾ
ਅੰਮ੍ਰਿਤਸਰ, 8 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ.
ਅੰਮ੍ਰਿਤਸਰ, 8 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ.ਏ.ਵੀ. ਕਾਲਜ, ਅੰਮ੍ਰਿਤਸਰ ਦੇ ਕਾਸਮੈਟੋਲੋਜੀ ਵਿਭਾਗ ਨੇ ਵਿਦਿਆਰਥੀਆਂ ਨੂੰ ਵਿਹਾਰਕ ਗਿਆਨ ਪ੍ਰਦਾਨ ਕਰਨ ਅਤੇ ਇਸ ਖੇਤਰ (ਇੰਡਸਟਰੀ) ਦੇ ਅਸਲ ਕੰਮ-ਕਾਜ ਬਾਰੇ ਜਾਣਕਾਰੀ ਦੇਣ ਦੇ ਉਦੇਸ਼ ਨਾਲ ‘ਲੀਗਲ ਯੂਨੀਸੈਕਸ ਸੈਲੂਨ ਐਂਡ ਅਕੈਡਮੀ’ ਵਿਖੇ ਇਕ ਵਿਦਿਅਕ ਦੌਰੇ ਦਾ ਆਯੋਜਨ ਕੀਤਾ। ਕਾਸਮੈਟੋਲੋਜੀ ਵਿਭਾਗ ਦੇ ਵਿਦਿਆਰਥੀਆਂ ਨੇ ਪ੍ਰੋਫੈਸਰ ਕ੍ਰਿਸ਼ਿਕਾ ਕਪੂਰ ਦੀ ਅਗਵਾਈ ਹੇਠ ਇਸ ਦੌਰੇ ’ਚ ਭਾਗ ਲਿਆ। ਕਾਲਜ ਦੇ ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਨੇ ਦੱਸਿਆ ਕਿ ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਸੈਲੂਨ ਅਤੇ ਬਿਊਟੀ ਅਕੈਡਮੀ ’ਚ ਮੌਜੂਦ ਆਧੁਨਿਕ ਉਪਕਰਨਾਂ ਬਾਰੇ ਵਿਹਾਰਕ ਜਾਣਕਾਰੀ ਹਾਸਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵਾਲ ਕੱਟਣ (ਹੇਅਰ ਕਟਿੰਗ), ਹੇਅਰ ਸਟਾਈਲਿੰਗ, ਚਮੜੀ ਦੀ ਦੇਖਭਾਲ (ਸਕਿਨ ਕੇਅਰ), ਮੇਕਅੱਪ, ਫੇਸ਼ੀਅਲ, ਮੈਨੀਕਿਓਰ, ਪੈਡੀਕਿਓਰ, ਬਿਊਟੀ ਥੈਰੇਪੀ ਅਤੇ ਗਾਹਕ ਸੇਵਾ ਨਾਲ ਸਬੰਧਤ ਹੁਨਰ ਵੀ ਸਿੱਖੇ। ਅਕੈਡਮੀ ਦੇ ਇੰਸਟਰਕਟਰਾਂ ਨੇ ਵਿਦਿਆਰਥੀਆਂ ਨੂੰ ਸੈਲੂਨ ਉਦਯੋਗ ’ਚ ਸਫਾਈ, ਸੁਰੱਖਿਆ ਮਾਪਦੰਡਾਂ ਅਤੇ ਪੇਸ਼ੇਵਰ ਵਿਵਹਾਰ ਬਾਰੇ ਵੀ ਜਾਣੂ ਕਰਵਾਇਆ। ਵਿਦਿਆਰਥੀਆਂ ਨੇ ਮਾਹਿਰਾਂ ਤੋਂ ਸਵਾਲ ਪੁੱਛ ਕੇ ਆਪਣੀ ਉਤਸੁਕਤਾ ਨੂੰ ਸ਼ਾਂਤ ਕੀਤਾ। ਡਾ. ਗੁਪਤਾ ਨੇ ਕਿਹਾ ਕਿ ਅਜਿਹੇ ਉਦਯੋਗਿਕ ਅਤੇ ਵਿਦਿਅਕ ਦੌਰੇ ਵਿਦਿਆਰਥੀਆਂ ਦੇ ਹੁਨਰ ਵਿਕਾਸ, ਆਤਮ-ਵਿਸ਼ਵਾਸ ਅਤੇ ਰੁਜ਼ਗਾਰ ਯੋਗਤਾ ਨੂੰ ਵਧਾਉਣ ‘ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਸਮਾਗਮ ਨੂੰ ਸਫਲ ਬਣਾਉਣ ‘ਚ ਕਾਸਮੈਟੋਲੋਜੀ ਵਿਭਾਗ ਦੀਆਂ ਪ੍ਰੋਫੈਸਰ ਰਿਚਾ ਮਹਾਜਨ ਅਤੇ ਪ੍ਰੋਫੈਸਰ ਸ਼ਿਲਪੀ ਸੇਠ ਨੇ ਅਹਿਮ ਭੂਮਿਕਾ ਨਿਭਾਈ।