08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

‘ਈਕੋ ਸਿੱਖ’ ਸੰਸਥਾ ਵਲੋਂ ਗੁਰੂ ਨਗਰੀ ਦੀ 450ਵੀਂ ਸਥਾਪਨਾ ਵਰ੍ਹੇਗੰਢ ਮੌਕੇ ਅੰਮ੍ਰਿਤਸਰ ਦੇ ਆਸਪਾਸ ਲਗਾਏ ਜਾਣਗੇ 75 ਜੰਗਲ – ਡਾ. ਰਾਜਵੰਤ ਸਿੰਘ

ਅੰਮ੍ਰਿਤਸਰ, 8 ਅਕਤੂਬਰ (ਜਸਵੰਤ ਸਿੰਘ ਜੱਸ)-ਸਮਾਜ ਸੇਵੀ ਸੰਸਥਾ ਈਕੋ ਸਿੱਖ ਵਲੋਂ ਗੁਰੂ ਨਗਰੀ ਅੰਮ੍ਰਿਤਸਰ ਦੀ 450ਵੀਂ ਸਥਾਪਨਾ ਵਰ੍ਹੇਗੰਢ ਦੇ ਸੰਬੰਧ ਵਿਚ ਇਸ ਇਤਿਹਾਸਕ ਸ਼ਹਿਰ ਤੇ ਇਸ ਦੇ ਆਲੇ-ਦੁਆਲੇ ਪੰਜਾਬ ਦੇ ਮੂਲ ਰੁੱਖਾਂ ਦੇ 75 ਜੰਗਲ ਲਗਾਉਣ ਦੇ ਕੀਤੇ ਫੈਸਲੇ ਨੂੰ ਅਮਰੀਕਾ ਦੇ ਸਿੱਖਾਂ ਸਮੇਤ ਹੋਰ ਦੇਸ਼ਾਂ ਵਿਚ ਵੱਸਦੇ ਲੋਕਾਂ ਵਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ‘ਈਕੋ ਸਿੱਖ’ ਦੇ ਗਲੋਬਲ ਪ੍ਰਧਾਨ ਅਤੇ ਸੰਸਥਾਪਕ ਡਾ.

Ad Position 21
No active advertisement
ਅਜੀਤ ਡੈਸਕ 09-10-2026
ਅੰਮ੍ਰਿਤਸਰ, 8 ਅਕਤੂਬਰ (ਜਸਵੰਤ ਸਿੰਘ ਜੱਸ)-ਸਮਾਜ ਸੇਵੀ ਸੰਸਥਾ ਈਕੋ ਸਿੱਖ ਵਲੋਂ ਗੁਰੂ ਨਗਰੀ ਅੰਮ੍ਰਿਤਸਰ ਦੀ 450ਵੀਂ ਸਥਾਪਨਾ ਵਰ੍ਹੇਗੰਢ ਦੇ ਸੰਬੰਧ ਵਿਚ ਇਸ ਇਤਿਹਾਸਕ ਸ਼ਹਿਰ ਤੇ ਇਸ ਦੇ ਆਲੇ-ਦੁਆਲੇ ਪੰਜਾਬ ਦੇ ਮੂਲ ਰੁੱਖਾਂ ਦੇ 75 ਜੰਗਲ ਲਗਾਉਣ ਦੇ ਕੀਤੇ ਫੈਸਲੇ ਨੂੰ ਅਮਰੀਕਾ ਦੇ ਸਿੱਖਾਂ ਸਮੇਤ ਹੋਰ ਦੇਸ਼ਾਂ ਵਿਚ ਵੱਸਦੇ ਲੋਕਾਂ ਵਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ‘ਈਕੋ ਸਿੱਖ’ ਦੇ ਗਲੋਬਲ ਪ੍ਰਧਾਨ ਅਤੇ ਸੰਸਥਾਪਕ ਡਾ. ਰਾਜਵੰਤ ਸਿੰਘ ਨੇ ਫੋਨ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਚੌਥੇ ਗੁਰੂ, ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਵਸਾਇਆ ਗਿਆ ਅੰਮ੍ਰਿਤਸਰ ਸ਼ਹਿਰ ਲੰਬੇ ਸਮੇਂ ਤੋਂ ਦੁਨੀਆ ਭਰ ਦੇ ਸਿੱਖਾਂ ਲਈ ਅਧਿਆਤਮਿਕ, ਸੱਭਿਆਚਾਰਕ ਅਤੇ ਭਾਈਚਾਰਕ ਕੇਂਦਰ ਰਿਹਾ ਹੈ। ਇਸ ਦੀ 450ਵੀਂ ਵਰ੍ਹੇਗੰਢ ਸ਼ਹਿਰ ਦੇ ਇਤਿਹਾਸ ਦਾ ਸਨਮਾਨ ਕਰਨ ਦੇ ਨਾਲ-ਨਾਲ ਅਜਿਹੇ ਵਾਤਾਵਰਣਕ ਭਵਿੱਖ ਵਿਚ ਨਿਵੇਸ਼ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਿਰਾਸਤ ਵਜੋਂ ਮਿਲੇਗਾ। ਉਨ੍ਹਾਂ ਦੱਸਿਆ ਸੰਸਥਾ ਵਲੋਂ ਵਾਸ਼ਿੰਗਟਨ ਵਿਖੇ ਇਸ ਸੰਬੰਧੀ ਕਰਵਾਏ ਸੰਗੀਤਮਈ ਸਮਾਗਮ ਵਿਚ ਅਮਰੀਕਾ ਵੱਸਦੇ ਸਿੱਖ ਤੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਪਵਿੱਤਰ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ 450 ਜੰਗਲ ਲਗਾਉਣ ਦੀ ਯੋਜਨਾ ਹੈ। ਉਨ੍ਹਾਂ ਦੱਸਿਆ ਕਿ ਲਗਾਏ ਜਾ ਰਹੇ ਹਰੇਕ ਜੰਗਲ ਵਿਚ ਪੰਜਾਬ ਦੇ ਮੂਲ ਰੁੱਖਾਂ ਦੀਆਂ ਲਗਭਗ 550 ਕਿਸਮਾਂ ਸ਼ਾਮਿਲ ਹੋਣਗੀਆਂ ਅਤੇ ਇਸ ਮੁਹਿੰਮ ਤਹਿਤ ਕੁੱਲ ਢਾਈ ਲੱਖ ਰੁੱਖ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਜੰਗਲ ਮੂਲ ਰੁੱਖਾਂ ਦੇ ਘੇਰੇ ਨੂੰ ਵਧਾਉਣਗੇ, ਜੈਵ-ਵਿਭਿੰਨਤਾ ਵਿਚ ਸਹਾਇਤਾ ਕਰਨਗੇ, ਛਾਂ ਪ੍ਰਦਾਨ ਕਰਨਗੇ ਅਤੇ ਅੰਮ੍ਰਿਤਸਰ ਦੀ ਹਰਿਆਲੀ ਵਿਚ ਵਾਧਾ ਕਰਨਗੇ। ਉਨ੍ਹਾਂ ਕਿਹਾ ਕਿ 2022 ਤੋਂ ਲੈ ਕੇ ਹੁਣ ਤੱਕ ਈਕੋ-ਸਿੱਖ ਨੇ ਅੰਮ੍ਰਿਤਸਰ ਵਿਚ ਲੱਗਪਗ 55,000 ਰੁੱਖ ਲਗਾਏ ਹਨ। ਉਨ੍ਹਾਂ ਕਿਹਾ ਕਿ ਈਕੋ ਸਿੱਖ ਨੇ ਅੰਮ੍ਰਿਤਸਰ ਦੇ ਇਤਿਹਾਸਕ ਸਥਾਨ ਚਾਲੀ ਖੂਹ ਵਿਖੇ ਵੀ 40,000 ਤੋਂ ਵੱਧ ਰੁੱਖ ਲਗਾਏ ਹਨ। ਉਨ੍ਹਾਂ ਦੱਸਿਆ ਕਿ ਇਸ ਮੌਕੇ ਈਕੋ ਸਿੱਖ ਯੂ.ਐੱਸ.ਏ. ਦੀ ਪ੍ਰਧਾਨ ਡਾ. ਗੁਨਪ੍ਰੀਤ ਕੌਰ ਤੇ ਸਕੱਤਰ ਮਨਪ੍ਰੀਤ ਕੌਰ ਨੇ ਕਿਹਾ ਅੰਮ੍ਰਿਤਸਰ ਦੀ 450ਵੀਂ ਸਥਾਪਨਾ ਵਰ੍ਹੇਗੰਢ ਸਾਨੂੰ ਅਰਥਪੂਰਨ ਵਾਤਾਵਰਣਕ ਸੇਵਾ ਰਾਹੀਂ ਸ਼ਹਿਰ ਦੇ ਪਵਿੱਤਰ ਇਤਿਹਾਸ ਨੂੰ ਮਨਾਉਣ ਦਾ ਮੌਕਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਈਕੋ ਸਿੱਖ ਦੀ ਸਥਾਪਨਾ 2009 ਵਿਚ ਕੀਤੀ ਗਈ ਸੀ ਅਤੇ ਹੁਣ ਇਸ ਦੀਆਂ ਸ਼ਾਖਾਵਾਂ ਅਮਰੀਕਾ, ਭਾਰਤ, ਕੈਨੇਡਾ, ਯੂ.ਕੇ. ਅਤੇ ਆਇਰਲੈਂਡ ਵਿਚ ਮੌਜੂਦ ਹਨ। ਇਸ ਸਮਾਗਮ ਵਿਚ ਅਮਰੀਕਾ ਵੱਸਦੇ ਸਿੱਖ ਭਾਈਚਾਰੇ ਦੇ ਲੋਕਾ ਨੇ ਸ਼ਿਰਕਤ ਕੀਤੀ ਤੇ ਸੰਸਥਾ ਦੀ ਮੁਹਿੰਮ ਨੂੰ ਸਮਰਥਨ ਦੇਣ ਦਾ ਭਰੋਸਾ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਕੀ ਇਸ ਤਰ੍ਹਾਂ ਮਨਾਈ ਜਾਵੇਗੀ ਅੰਮ੍ਰਿਤਸਰ ਸ਼ਹਿਰ ਦੀ 450 ਸਾਲਾ ਸਥਾਪਨਾ ਸ਼ਤਾਬਦੀ ? ਅਗਲੀ ਖ਼ਬਰ ਨਗਰ ਨਿਗਮ ਵਲੋਂ ਠੇਕੇਦਾਰਾਂ ਨੂੰ ਭੁਗਤਾਨ ਨਾ ਕਰਨ ’ਤੇ ਵਿਕਾਸ ਕਾਰਜਾਂ ਨੂੰ ਲੱਗੀਆਂ ਬਰੇਕਾਂ
Ad Position 24