ਕੀ ਇਸ ਤਰ੍ਹਾਂ ਮਨਾਈ ਜਾਵੇਗੀ ਅੰਮ੍ਰਿਤਸਰ ਸ਼ਹਿਰ ਦੀ 450 ਸਾਲਾ ਸਥਾਪਨਾ ਸ਼ਤਾਬਦੀ ?
ਅੰਮ੍ਰਿਤਸਰ, 8 ਅਕਤੂਬਰ (ਹਰਮਿੰਦਰ ਸਿੰਘ)-ਅਗਲੇ ਸਾਲ ਅੰਮ੍ਰਿਤਸਰ ਦੀ 450 ਸਾਲਾ ਸਥਾਪਨਾ ਸ਼ਤਾਬਦੀ ਆ ਰਹੀ ਹੈ ਪਰ ਜਿਸ ਤਰ੍ਹਾਂ ਅੰਮ੍ਰਿਤਸਰ ਸ਼ਹਿਰ ਦੀ ਹਾਲਤ ਹੈ ਉਹ ਕਈ ਤਰ੍ਹਾਂ ਦੇ ਸਵਾਲ ਪੈਦਾ ਕਰਦੇ ਹਨ। ਸੜਕਾਂ ਦੀ ਗੱਲ ਕੀਤੀ ਜਾਵੇ ਤਾਂ ਸ਼ਹਿਰ ਦੀਆਂ ਵਧੇਰੇ ਸੜਕਾਂ ਦੇ ਵਿਚਕਾਰ ਟੋਏ ਹਨ, ਵਧੇਰੇ ਕਰਕੇ ਸਟਰੀਟ ਲਾਈਟਾਂ ਬੰਦ ਹਨ, ਸਫ਼ਾਈ ਵਿਵਸਥਾ ਦੀ ਮੰਦੀ ਹਾਲਤ ਹੈ।
ਸ਼
ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਟੁੱਟੀਆਂ ਸੜਕਾਂ ਦੀਆਂ ਤਸਵੀਰਾਂ। ਤਸਵੀਰਾਂ : ਨਿਰਮਲ ਸਟੂਡੀਓ
09-10-2026
ਅੰਮ੍ਰਿਤਸਰ, 8 ਅਕਤੂਬਰ (ਹਰਮਿੰਦਰ ਸਿੰਘ)-ਅਗਲੇ ਸਾਲ ਅੰਮ੍ਰਿਤਸਰ ਦੀ 450 ਸਾਲਾ ਸਥਾਪਨਾ ਸ਼ਤਾਬਦੀ ਆ ਰਹੀ ਹੈ ਪਰ ਜਿਸ ਤਰ੍ਹਾਂ ਅੰਮ੍ਰਿਤਸਰ ਸ਼ਹਿਰ ਦੀ ਹਾਲਤ ਹੈ ਉਹ ਕਈ ਤਰ੍ਹਾਂ ਦੇ ਸਵਾਲ ਪੈਦਾ ਕਰਦੇ ਹਨ। ਸੜਕਾਂ ਦੀ ਗੱਲ ਕੀਤੀ ਜਾਵੇ ਤਾਂ ਸ਼ਹਿਰ ਦੀਆਂ ਵਧੇਰੇ ਸੜਕਾਂ ਦੇ ਵਿਚਕਾਰ ਟੋਏ ਹਨ, ਵਧੇਰੇ ਕਰਕੇ ਸਟਰੀਟ ਲਾਈਟਾਂ ਬੰਦ ਹਨ, ਸਫ਼ਾਈ ਵਿਵਸਥਾ ਦੀ ਮੰਦੀ ਹਾਲਤ ਹੈ। ਨਗਰ ਨਿਗਮ ਦੀ ਜਿਸ ਤਰ੍ਹਾਂ ਮੰਦੀ ਆਰਥਿਕ ਹਾਲਤ ਉਸ ਨਾਲ ਇਹ ਸੁਧਾਰ ਹੋਣੇ ਅਸੰਭਵ ਦਿਖਾਈ ਦੇ ਰਹੇ ਹਨ। ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਇਸ ਤਰ੍ਹਾਂ ਮਨਾਈ ਜਾਵੇਗੀ 450 ਸਾਲਾ ਸ਼ਤਾਬਦੀ ? ਅੰਮ੍ਰਿਤਸਰ ਸ਼ਹਿਰ ਦੀਆਂ ਸੜਕਾਂ ਦੀ ਗੱਲ ਕੀਤੀ ਜਾਵੇ ਤਾਂ ਸ਼ਹਿਰ ’ਚ ਦਾਖਲ ਹੁੰਦੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਰਾਮ ਤਲਾਈ ਰੋਡ, ਜਹਾਜਗੜ੍ਹ ਰੋਡ, ਸੁਲਤਾਨਵਿੰਡ ਰੋਡ, ਸੜਕਾਂ ਦੀ ਹਾਲਤ ਮੰਦੀ ਹੈ। ਇਨ੍ਹਾਂ ਸੜਕਾਂ ’ਤੇ ਵੱਡੇ ਵੱਡੇ ਟੋਏ ਪਏ ਹਨ। ਇੱਥੋਂ ਤੱਕ ਸਥਾਨਕ ਸ਼ਹਿਰ ਦੇ ਪਾਸ਼ ਇਲਾਕੇ ਰਣਜੀਤ ਐਵੀਨਿਊ ਤੋਂ ਇਲਾਵਾ ਅਹਿਮ ਮੰਨੇ ਜਾਂਦੇ ਇਲਾਕੇ ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ਦੇ ਆਲ਼ੇ ਦੁਆਲੇ ਦੇ ਇਲਾਕਿਆਂ ਦੀਆਂ ਸੜਕਾਂ ਦੀ ਹਾਲਤ ਖਸਤਾ ਹੈ। ਵੈਸੇ ਤਾਂ ਸ਼ਹਿਰ ਦੀਆਂ ਸੜਕਾਂ ਦੀ ਪਿਛਲੇ ਕਈ ਸਾਲਾਂ ਤੋਂ ਮੰਦੀ ਹਾਲ ਹੈ ਅਤੇ ਨਗਰ ਨਿਗਮ ਵਲੋਂ ਬਹੁਤ ਸਾਰੀਆਂ ਸੜਕਾਂ ’ਤੇ ਪੈਚ ਵਰਕ ਲਗਾ ਕੇ ਕੰਮ ਚਲਾਇਆ ਜਾਂਦਾ ਰਿਹਾ ਹੈ। ਹਾਲ ਹੀ ਵਿਚ ਲੰਘੇ ਬਰਸਾਤੀ ਦਿਨਾਂ ਨੇ ਸੜਕਾਂ ਦੀ ਹਾਲਤ ਹੋਰ ਵੀ ਪਤਲੀ ਕਰ ਦਿੱਤੀ। ਜੋ ਟੋਏ ਪਹਿਲਾਂ ਇਕ ਫੁੱਟ ਚੌੜੇ ਸਨ ਉਹ ਹੋਰ ਵੀ ਡੂੰਘੇ ਅਤੇ ਚੌੜੇ ਹੋ ਗਏ ਹਨ ਜਿਨ੍ਹਾਂ ਵਿਚ ਅਕਸਰ ਰਾਹਗੀਰ ਡਿਗਦੇ ਹਨ ਅਤੇ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ । ਜਦੋਂ ਕਿ ਨਗਰ ਨਿਗਮ ਵਲੋਂ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਜੀ.ਐੱਸ.ਟੀ ਰਾਸ਼ੀ ਦੀ ਉਡੀਕ ਕੀਤੀ ਜਾਂਦੀ ਹੈ। ਜਿੱਥੋਂ ਤੱਕ ਸ਼ਹਿਰ ਦੀਆਂ ਸਟਰੀਟ ਲਾਈਟਾਂ ਦੀ ਗੱਲ ਹੈ , ਉਹ ਵੀ ਵਧੇਰੇ ਹਿੱਸਿਆਂ ’ਚ ਬੰਦ ਪਈਆਂ ਹਨ । ਨਗਰ ਨਿਗਮ ਦੇ ਪੋਰਟਲ ’ਤੇ ਲਗਾਤਾਰ ਇਸ ਸੰਬੰਧੀ ਸ਼ਿਕਾਇਤਾਂ ਵੀ ਆ ਰਹੀਆਂ ਹਨ । ਆਨ ਲਾਈਟਾਂ ਆਈਆਂ ਸ਼ਿਕਾਇਤਾਂ ਦਾ ਪੋਰਟਲ ’ਤੇ ਤਾਂ ਨਿਪਟਾਰਾ ਹੋ ਜਾਂਦਾ ਹੈ ਪਰ ਹਕੀਕਤ ਅਸਲ ਤੋਂ ਕੋਹਾਂ ਦੂਰ ਹੈ। ਐਲੀਵੇਟਿਡ ਰੋਡ, ਤਾਰਾਂ ਵਾਲਾ ਪੁਲ, ਇਸਲਾਮਾਬਾਦ, ਕੋਟ ਖ਼ਾਲਸਾ, ਹਵਾਈ ਅੱਡਾ ਮਾਰਗ ’ਤੇ ਵੀ ਵਧੇਰੇ ਕਰਕੇ ਸਟਰੀਟ ਲਾਈਟਾਂ ਬੰਦ ਹਨ। ਸਫ਼ਾਈ ਵਿਵਸਥਾ ਨੂੰ ਲੈ ਕੇ ਨਿਗਮ ਦੇ ਲੱਖ ਦਾਅਵਿਆਂ ਦੇ ਬਾਵਜੂਦ ਹਾਲਤ ਬਹੁਤ ਮੰਦੀ ਹੈ। ਸ਼ਹਿਰ ‘ਚੋ ਸਹੀ ਢੰਗ ਨਾਲ ਕੂੜੇ ਦੀ ਚੁਕਾਈ ਨਹੀਂ ਹੋ ਰਹੀ । ਲੋਕਾਂ ਦੇ ਘਰਾਂ ਵਿਚ ਕਈ ਕਈ ਦਿਨ ਤੱਕ ਕੂੜਾ ਸੜਦਾ ਰਹਿੰਦਾ ਹੈ। ਇੱਥੋਂ ਤੱਕ ਚੌਕਾਂ , ਗਲੀਆਂ ਦੇ ਮੋੜਾਂ ’ਤੇ ਕੂੜੇ ਦੇ ਢੇਰ ਆਮ ਲੱਗੇ ਰਹਿੰਦੇ ਹਨ। ਜਿਸ ਅੰਮ੍ਰਿਤਸਰ ਸ਼ਹਿਰ ਨੂੰ ‘ਸਿਫ਼ਤੀਂ ਦਾ ਘਰ’ ਕਿਹਾ ਜਾਂਦਾ ਹੈ ਪ੍ਰਸ਼ਾਸਨਿਕ ਨਾ ਕਾਮੀਆਂ ਦੇ ਕਾਰਨ ਉਹ ਸ਼ਹਿਰ ਅੱਜ ਕਈ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਅਤੇ ਲੋਕਾਂ ਸਾਹਮਣੇ ਕਈ ਮਸਲੇ ਪੈਦਾ ਹੋ ਰਹੇ ਹਨ। ਇਸ ਸੰਬੰਧ ਵਿਚ ਗੱਲਬਾਤ ਕਰਦੇ ਹੋਏ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰ: ਕੁਲਵੰਤ ਸਿੰਘ ਅਣਖੀ ਨੇ ਕਿਹਾ 1977 ਵਿਚ ਅੰਮ੍ਰਿਤਸਰ ਸ਼ਹਿਰ ਦਾ 400ਸਾਲਾ ਸਥਾਪਨਾ ਦਿਵਸ ਮਨਾਇਆ ਗਿਆ। ਜਿਸ ਦੀਆਂ ਤਿਆਰੀਆਂ ਕਈ ਸਾਲ ਪਹਿਲਾਂ ਸ਼ੁਰੂ ਹੋ ਗਈਆਂ ਸਨ, ਪਰ ਅਜੇ ਤੱਕ 450 ਸਾਲਾ ਸ਼ਤਾਬਦੀ ਦੀਆਂ ਕੋਈ ਵੀ ਤਿਆਰੀਆਂ ਨਜ਼ਰ ਨਹੀਂ ਆ ਰਹੀਆਂ।