17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸਾਬਕਾ ਵਿਧਾਇਕ ਰਾਜਿੰਦਰ ਸਿੰਘ ਵਲੋਂ ਹਰਪ੍ਰੀਤ ਸਿੰਘ ਕੂਕਾ ਦੇ ਚੋਣ ਦਫ਼ਤਰ ਦਾ ਉਦਘਾਟਨ

Ad Position 21
No active advertisement
ਨਗਰ ਕੌਂਸਲ ਸਮਾਣਾ ਦੇ ਵਾਰਡ 14 ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਪ੍ਰੀਤ ਸਿੰਘ ਕੂਕਾ ਦੇ ਦਫ਼ਤਰ ਦਾ ਉਦਘਾਟਨ ਕਰਦੇ ਹੋਏ ਸਾਬਕਾ ਵਿਧਾਇਕ ਰਾਜਿੰਦਰ ਸਿੰਘ | ਤਸਵੀਰ : ਸਾਹਿਬ ਸਿੰਘ <br/> 19-05-2026
ਸਮਾਣਾ, 18 ਮਈ (ਸਾਹਿਬ ਸਿੰਘ)-ਹਲਕਾ ਸਮਾਣਾ ਦੇ ਸਾਬਕਾ ਵਿਧਾਇਕ ਰਾਜਿੰਦਰ ਸਿੰਘ ਨੇ ਕਾਂਗਰਸ ਪਾਰਟੀ ਦੇ ਵਾਰਡ ਨੰਬਰ 14 ਦੇ ਉਮੀਦਵਾਰ ਹਰਪ੍ਰੀਤ ਸਿੰਘ ਕੂਕਾ ਦੇ ਦਫ਼ਤਰ ਦਾ ਉਦਘਾਟਨ ਕੀਤਾ | ਦਫ਼ਤਰ ਦੇ ਉਦਘਾਟਨ ਤੋਂ ਪਹਿਲਾਂ ਇਕ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਨੇ ਆਖਿਆ ਕਿ ਸਾਢੇ ਚਾਰ ਸਾਲ ਵਿਚ ਸਮਾਣਾ ਵਿਚ ਵਿਕਾਸ ਦੀ ਇਕ ਇੱਟ ਵੀ ਨਹੀਂ ਲਗਾਈ ਗਈ | ਜਦੋਂ ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਬੁਰੀ ਤਰ੍ਹਾਂ ਫ਼ੇਲ੍ਹ ਹੋ ਗਏ ਤਾਂ 'ਆਪ' ਨੇ ਸਮਾਣਾ ਦੇ ਲੋਕਾਂ ਨਾਲ ਧੋਖਾ ਕਰਦਿਆਂ ਦੂਸਰੀ ਪਾਰਟੀ 'ਚੋਂ ਉਧਾਰਾ ਲੈ ਕੇ ਸੁਰਜੀਤ ਸਿੰਘ ਰੱਖੜਾ ਦੇ ਹੱਥ ਵਾਗਡੋਰ ਦੇ ਦਿੱਤੀ ਹੈ | ਪਰਚਾ ਮੰਤਰੀ ਦੇ ਨਾਂਅ 'ਤੇ ਮਸ਼ਹੂਰ ਸ. ਰੱਖੜਾ ਨੇ ਆਉਂਦਿਆਂ ਹੀ ਲੋਕਾਂ ਨੂੰ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ ਹੈ | ਕਾਂਗਰਸ ਦੇ ਉਮੀਦਵਾਰਾਂ ਤੇ ਹੋਰ ਵਿਰੋਧੀ ਉਮੀਦਵਾਰਾਂ ਨੂੰ ਘਰਾਂ ਵਿਚ ਜਾ ਕੇ ਧਮਕਾਇਆ ਜਾ ਰਿਹਾ ਹੈ | ਉਨ੍ਹਾਂ ਗ਼ੁੱਸੇ ਭਰੀ ਆਵਾਜ਼ ਵਿਚ ਰੱਖੜਾ ਨੂੰ ਚੇਤਾਵਨੀ ਦਿੱਤੀ ਕਿ ਉਹ ਕੋਝੀਆਂ ਹਰਕਤਾਂ ਤੋਂ ਬਾਜ਼ ਆ ਕੇ ਸਾਫ਼-ਸੁਥਰੇ ਢੰਗ ਨਾਲ ਚੋਣ ਲੜ ਲੈਣ ਤਾਂ ਜੋ ਉਨ੍ਹਾਂ ਦੀ ਕਾਰਗੁਜ਼ਾਰੀ ਦਾ ਨਿਤਾਰਾ ਹੋ ਸਕੇ | ਉਨ੍ਹਾਂ ਆਖਿਆ ਕਿ ਕਿਸੇ ਵੀ ਧੱਕੇਸ਼ਾਹੀ ਜਾਂ ਗੁੰਡਾਗਰਦੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ | ਰਾਜਿੰਦਰ ਸਿੰਘ ਨੇ ਆਖਿਆ ਕਿ ਉਨ੍ਹਾਂ ਵਾਰਡ ਵਿਚ ਸੀਵਰੇਜ ਅਤੇ ਇੰਟਰਲਾਕ ਟਾਈਲਾਂ 'ਤੇ 6 ਕਰੋੜ ਰੁਪਏ ਖ਼ਰਚ ਕੀਤੇ ਸਨ | ਪੂਰੇ ਹਲਕੇ ਵਿਚ 400 ਕਰੋੜ ਰੁਪਏ ਦੇ ਵਿਕਾਸ ਕਾਰਜ ਕੀਤੇ ਗਏ ਸਨ | ਉਹ ਜਿੱਥੇ ਕੰਮ ਛੱਡ ਕੇ ਗਏ ਸਨ, ਉੱਥੇ ਹੀ ਪਿਆ ਹੈ | ਇਸ ਚੋਣ ਰੈਲੀ ਨੂੰ ਯਸ਼ਪਾਲ ਸਿੰਗਲਾ, ਡਾ. ਇੰਦਰਪਾਲ ਸਿੰਘ ਸੰਧੂ, ਪਰਮਜੀਤ ਸਿੰਘ ਸਮਾਣਾ, ਸ਼ਿਵ ਕੁਮਾਰ ਘੱਗਾ, ਜੀਵਨ ਗਰਗ, ਪਰਮਿੰਦਰ ਸਿੰਘ, ਵਾਰਡ 14 ਦੇ ਉਮੀਦਵਾਰ ਹਰਪ੍ਰੀਤ ਸਿੰਘ ਕੂਕਾ, ਵਾਰਡ 16 ਦੇ ਉਮੀਦਵਾਰ ਭਾਈ ਬੇਅੰਤ ਸਿੰਘ ਪੱਪੀ, ਸੁਰਜੀਤ ਸਿੰਘ ਸਰਾਂਪੱਤੀ, ਕਸ਼ਮੀਰ ਸਿੰਘ, ਜੱਜ ਨਿਜ਼ਾਮਨੀਵਾਲਾ, ਸੁਭਾਸ਼ ਗੋਲੂ, ਦੀਪੂ ਬਾਲੀ, ਯਤਿਨ ਵਰਮਾ, ਵਿੱਕੀ ਘਾਰੂ, ਅਵਤਾਰ ਸਿੰਘ ਅਤੇ ਅਮਰਜੀਤ ਸਿੰਘ ਸਾਬਕਾ ਉਪ-ਮੰਡਲ ਅਫ਼ਸਰ ਬਿਜਲੀ ਬੋਰਡ ਆਦਿ ਨੇ ਵੀ ਸੰਬੋਧਨ ਕੀਤਾ | ਰੈਲੀ ਵਿਚ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੀ ਪਾਤੜਾਂ ਦੇ ਵਾੜਨਵਰ 3 ਤੋਂ ਉਮੀਦਵਾਰ ਰੀਚਾ ਗਰਗ ਨੇ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਨੂੰ ਲੈ ਕੇ 4 ਨਾਮਜ਼ਦਗੀ ਪੇਪਰ ਰੱਦ
Ad Position 24