19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਵਿਧਾਇਕ ਦੇਵ ਮਾਨ ਨੇ 'ਆਪ' ਉਮੀਦਵਾਰ ਗਗਨਦੀਪ ਕੌਰ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ

Ad Position 21
No active advertisement
ਅਜੀਤ ਡੈਸਕ 22-05-2026
ਨਾਭਾ, 21 ਮਈ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸਾਈਡ ਨਾਭਾ 'ਚ ਹੋ ਰਹੀਆਂ ਨਗਰ ਕੌਂਸਲ ਚੋਣਾਂ ਦੌਰਾਨ ਸਥਾਨਕ ਹੀਰਾ ਮਹਿਲ ਸਥਿਤ ਵਾਰਡ ਨੰਬਰ 5 ਤੋਂ 'ਆਪ' ਉਮੀਦਵਾਰ ਗਗਨਦੀਪ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਅੱਜ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਆਪਣੀ ਪੂਰੀ ਟੀਮ ਸਮੇਤ ਵਿਸ਼ੇਸ਼ ਤੌਰ 'ਤੇ ਪਹੁੰਚੇ, ਇਸ ਮੌਕੇ ਉਨ੍ਹਾਂ ਨਾਲ ਮਨੀ ਗੁਰਮ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਲਕਾ ਵਿਧਾਇਕ ਦੇਵ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਾਭਾ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ 23 ਦੀਆਂ 23 ਵਾਰਡਾਂ 'ਚ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗੀ | ਉਨ੍ਹਾਂ ਕਿਹਾ ਕਿ ਵਾਰਡ ਨੰਬਰ 5 ਤੋਂ 'ਆਪ' ਉਮੀਦਵਾਰ ਗਗਨਦੀਪ ਕੌਰ ਇਕ ਪੜ੍ਹੇ ਲਿਖੇ ਉਮੀਦਵਾਰ ਹਨ | ਜਿਸ ਕਰਕੇ ਵਾਰਡ ਵਾਸੀਆਂ ਦਾ ਉਨ੍ਹਾਂ ਨੂੰ ਭਰਮਾ ਹੁੰਗਾਰਾ ਮਿਲ ਰਿਹਾ ਹੈ | ਇਸ ਮੌਕੇ 'ਆਪ' ਉਮੀਦਵਾਰ ਗਗਨਦੀਪ ਕੌਰ ਮਨੀ ਗੁਰਮ, ਤੇਜਿੰਦਰ ਸਿੰਘ ਖਹਿਰਾ, ਮਨਪ੍ਰੀਤ ਸਿੰਘ ਧਾਰੋਂਕੀ ਪ੍ਰਧਾਨ ਟਰੱਕ ਯੂਨੀਅਨ, ਦਵਿੰਦਰ ਸਿੰਘ ਸਰਪੰਚ ਕੁਲਾਰਾ, ਰਾਜੀਵ ਕੁਮਾਰ ਸਰਪੰਚ ਸੌਜਾ, ਹਰਮੀਤ ਸਿੰਘ ਬਾਜਵਾ ਆਦਿ ਵਾਰਡ ਵਾਸੀ ਅਤੇ 'ਆਪ' ਵਰਕਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਜੰਗਲਾਤ ਵਿਭਾਗ ਵਿਚ ਵਣ ਰੇਂਜਰਾਂ ਦੀਆਂ 96 ਪੋਸਟਾਂ ਖ਼ਾਲੀ ਹੋਣ ਕਾਰਨ ਵਿਭਾਗ ਦੀ ਕਾਰਗੁਜ਼ਾਰੀ ਪ੍ਰਭਾਵਿਤ ਅਗਲੀ ਖ਼ਬਰ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਰਾਜਸੀ ਪਾਰਟੀਆਂ ਸ਼ਹਿਰੀ ਵੋਟ ਬੈਂਕ ਹਾਸਿਲ ਕਰਨ ਲਈ ਲਗਾ ਰਹੀਆਂ ਨੇ ਅੱਡੀ ਚੋਟੀ ਦ...
Ad Position 24