04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਜ਼ਿਲ੍ਹੇ 'ਆਪ' ਉਮੀਦਵਾਰਾਂ ਨੂੰ ਮਿਲ ਰਿਹਾ ਭਰਵਾਂ ਸਮਰਥਨ-ਸੁਰਜੀਤ ਸਿੰਘ ਰੱਖੜਾ

Ad Position 21
repet_subhas-goyals [Copy P29]
ਸੁਰਜੀਤ ਸਿੰਘ ਰੱਖੜਾ ਚੋਣ ਪ੍ਰਚਾਰ ਕਰਦੇ ਹੋਏ | ਅਜੀਤ ਤਸਵੀਰ <br/> 24-05-2026
ਪਟਿਆਲਾ, 23 ਮਈ (ਮਨਦੀਪ ਸਿੰਘ ਖਰੌੜ)-ਸਾਬਕਾ ਕੈਬਨਿਟ ਮੰਤਰੀ ਅਤੇ 'ਆਪ' ਆਗੂ ਸੁਰਜੀਤ ਸਿੰਘ ਰੱਖੜਾ ਵਲੋਂ ਸਮਾਣਾ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਵਾਰਡਾਂ ਵਿਚ ਪਹੁੰਚ ਕੇ 'ਆਪ' ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਨੂੰ ਤੇਜ਼ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਵਲੋਂ ਚੋਣ ਜਲਸਿਆਂ 'ਚ ਜਾ ਕੇ ਝਾੜੂ ਦੇ ਚੋਣ ਨਿਸ਼ਾਨ 'ਤੇ ਮੋਹਰ ਲਗਾਉਣ ਦੀ ਅਪੀਲ ਕੀਤੀ ਜਾ ਰਹੀ ਹੈ | ਸ. ਰੱਖੜਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਮਾਣਾ ਵਾਸੀਆਂ ਵਲੋਂ 'ਆਪ' ਉਮੀਦਵਾਰਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜੋ ਆਉਣ ਵਾਲੇ ਨਤੀਜਿਆਂ ਦੀ ਤਸਵੀਰ ਸਾਫ਼ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵਲੋਂ ਪੰਜਾਬ 'ਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਅਤੇ ਲੋਕ-ਹਿਤੈਸ਼ੀ ਨੀਤੀਆਂ ਨੂੰ ਲੋਕਾਂ ਵਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ | ਸ. ਰੱਖੜਾ ਨੇ ਕਿਹਾ ਕਿ ਲੋਕ ਹੁਣ ਪੂਰੀ ਤਰ੍ਹਾਂ ਜਾਗਰੂਕ ਹਨ ਅਤੇ ਚੰਗੇ-ਮਾੜੇ ਆਗੂਆਂ ਦੀ ਪਛਾਣ ਕਰਦੇ ਹਨ ਅਤੇ ਆਉਣ ਵਾਲੀ 26 ਮਈ ਨੂੰ ਲੋਕ ਵਿਕਾਸ ਅਤੇ ਇਮਾਨਦਾਰ ਸੋਚ ਦੇ ਹੱਕ 'ਚ ਆਪਣੀ ਵੋਟ ਦੇ ਰੂਪ 'ਚ ਆਪਣਾ ਫ਼ਤਵਾ ਦੇਣਗੇ | ਸ. ਰੱਖੜਾ ਨੇ ਮਾੜੇ ਅਨਸਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਮਾਣਾ ਦੇ ਲੋਕ ਅਮਨ-ਪਸੰਦ ਹਨ ਅਤੇ ਇਲਾਕੇ 'ਚ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਜਾਂ ਡਰਾਉਣ-ਧਮਕਾਉਣ ਦੀ ਰਾਜਨੀਤੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਚਰਨਜੀਤ ਸਿੰਘ ਧਾਲੀਵਾਲ, ਸੁੱਖੀ ਰੱਖੜਾ, ਜਸਪਾਲ ਕਲਿਆਣ, ਰਘਵੀਰ ਕਲਿਆਣ, ਅਸ਼ੋਕ ਮੋਦਗਿਲ, ਰਾਣਾ ਸੇਖੋਂ, ਕਪੂਰ ਚੰਦ ਬਾਂਸਲ, ਗੁਰਦਿਆਲ ਸਿੰਘ ਰੰਧਾਵਾ, ਗੁਰਭੇਜ ਸਿੰਘ ਭੇਜਾ, ਕਾਲਾ ਕਲਿਆਣ, ਹਰਵੀਰ ਸਿੰਘ ਕਲਿਆਣ, ਕੁਲਵੰਤ ਸਿੰਘ ਦਦਹੇੜਾ, ਰਿੰਕੂ ਕੋਰਜੀਵਾਲਾ, ਹਾਕਮ ਸਿੰਘ ਫਤਿਹਪੁਰ, ਹਰਿੰਦਰ ਸਿੰਘ ਕੁਲਬੁਰਛਾਂ, ਹਾਕਮ ਚੀਮਾ, ਇਕਬਾਲ ਰਣਬੀਰਪੁਰਾ, ਕਾਲਾ ਗੱਜੂਮਾਜਰਾ, ਬੰਟੀ ਗੱਜੂਮਾਜਰਾ, ਸੁੱਖੀ ਮੂੰਡਖੇੜਾ, ਗੁਰਜੰਟ ਸਿੰਘ, ਸੋਨੀ, ਭਰਪੂਰ ਸਿੰਘ ਅਤੇ ਜਗਰੂਪ ਸਿੰਘ
Ad Position 22
No active advertisement
ਪਿਛਲੀ ਖ਼ਬਰ ਬਹਾਵਲਪੁਰ ਸਮਾਜ ਦੇ ਆਗੂਆਂ ਨੇ ਕਾਂਗਰਸੀ ਆਗੂ ਸੰਜੀਵ ਸ਼ਰਮਾ ਕਾਲੂ ਦੇ ਹੱਕ 'ਚ ਦਿੱਤਾ ਸਮਰਥਨ ਅਗਲੀ ਖ਼ਬਰ ਪਾਲਿਕਾ ਚੋਣਾਂ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਚੋਣ ਅਮਲੇ ਦੀ ਕਰਾਈ ਰਿਹਰਸਲ
Ad Position 24