ਪਾਤੜਾਂ, 23 ਮਈ (ਜਗਦੀਸ਼ ਸਿੰਘ ਕੰਬੋਜ)-ਨਗਰ ਕੌਂਸਲ ਪਾਤੜਾਂ ਤੇ ਵਾਰਡ ਨੰਬਰ 15 ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬੀ ਸਖਵਿੰਦਰ ਕੌਰ ਵਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ | ਗੁਰੂ ਤੇਗ ਬਹਾਦਰ ਪਬਲਿਕ ਸਕੂਲ ਟਰਸਟ ਦੇ ਚੇਅਰਮੈਨ ਸੁਰਜੀਤ ਸਿੰਘ ਹੈਪੀ ਕਾਲੇਕਾ ਦੀ ਅਗਵਾਈ ਵਿਚ ਸਮਰਥਕਾਂ ਵਲੋਂ ਉਨ੍ਹਾਂ ਦਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਵਾਰਡ ਵਾਸੀਆਂ ਲਈ ਇਕ ਮੀਟਿੰਗ ਕਰਕੇ ਸੁਖਵਿੰਦਰ ਕੌਰ ਨੂੰ ਭਰਵਾਂ ਸਮਰਥਨ ਦੇਣ ਦਾ ਭਰੋਸਾ ਦਵਾਇਆ ਗਿਆ ਹੈ | ਇਸ ਮੌਕੇ ਮੌਜੂਦ ਵਾਰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਸੁਖਜੀਤ ਸਿੰਘ ਹੈਪੀ ਕਾਲੇਕਾ ਨੇ ਕਿਹਾ ਕਿ ਪਾਤੜਾਂ ਦਾ ਇਹ ਵਾਰਡ ਮੇਰਾ ਆਪਣਾ ਪਰਿਵਾਰ ਹੈ ਅਤੇ ਇਸ ਵਾਰਡ ਵਿਚ ਮੇਰੇ ਨਗਰ ਕੌਂਸਲਰ ਹੋਣ ਦੇ ਕਾਰਜ ਕਾਲ ਦੌਰਾਨ ਜਿੱਥੇ ਵੱਡੇ ਪੱਧਰ 'ਤੇ ਕਸਕਾ ਕਰਵਾਏ ਗਏ ਸਨ | ਉਥੇ ਹੀ ਮੇਰੇ ਭਰਾ ਪੁਸ਼ਪਿੰਦਰ ਸਿੰਘ ਲਾਲੀ ਕਾਲੇ ਕਾ ਵਲੋਂ ਕੌਸਲਰ ਬਣਨ ਮਗਰੋਂ ਵਾਰਡ ਵਾਸੀਆਂ ਦੀ ਬਹੁਤ ਕੰਮ ਕੀਤੇ ਗਏ ਨਾ ਬੀਬੀ ਸੁਖਵਿੰਦਰ ਕੌਰ ਦੇ ਪਰਿਵਾਰ ਬਾਰੇ ਗੱਲ ਕਰਦੇ ਆਂ ਕਿਹਾ ਕਿ ਇਹਨਾਂ ਦੇ ਪਤੀ ਨੇ ਜਿੱਥੇ ਪੰਜਾਬ ਪੁਲਿਸ ਵਿੱਚ ਸਮਾਜ ਸੇਵਾ ਵਜੋਂ ਨੌਕਰੀ ਕਰਦਿਆਂ ਨਵੀਂ ਮਿਸਾਲ ਕਾਇਮ ਕੀਤੀ ਉਥੇ ਹੀ ਇਹਨਾਂ ਦੇ ਪੁੱਤਰ ਵੀ ਪੰਜਾਬ ਪੁਲਿਸ ਵਿੱਚ ਟੈਕਨੀਕਲ ਟੀਮ ਦੀਆਂ ਸੇਵਾਵਾਂ ਨਿਭਾ ਰਹੇ ਹਨ | ਇਸ ਲਈ ਬੀਬੀ ਸੁਖਵਿੰਦਰ ਕੌਰ ਦੇ ਕੌਂਸਲਰ ਵਨ ਮਗਰੋਂ ਜਿੱਥੇ ਇਹ ਪਰਿਵਾਰ ਤੁਹਾਡੇ ਹਰ ਤਰ੍ਹਾਂ ਤੇ ਕੰਮ ਕਰੇਗਾ ਉਥੇ ਹੀ ਉਥੇ ਹੀ ਇਹ ਖੁਦ ਆਪ ਨਗਰ ਕੌਂਸਲ ਵਿਚੋਂ ਤੁਹਾਡੇ ਹੋਣ ਵਾਲੇ ਸਾਰੇ ਕੰਮ ਕਰਵਾਉਣਗੇ ਅਤੇ ਸਾਡੇ ਵਲੋਂ ਵੀ ਇਨ੍ਹਾਂ ਦਾ ਪੂਰਾ ਸਾਥ ਦਿੱਤਾ ਜਾਵੇਗਾ | ਇਸ ਮੌਕੇ ਮੌਜੂਦ ਵਾਰਡ ਵਾਸੀਆਂ ਨੇ ਸੁਖਵਿੰਦਰ ਸਿੰਘ ਕੌਰ ਨੂੰ ਪੂਰਨ ਸਮਰਥਨ ਦੇਣ ਦਾ ਭਰੋਸਾ ਦਵਾਇਆ ਗਿਆ ਅਤੇ ਕਿਹਾ ਸਾਡੇ ਵਲੋਂ ਤੁਹਾਡੀ ਚੋਣ ਨੂੰ ਆਪਣੀ ਚੋਣ ਸਮਝ ਕੇ ਪ੍ਰਚਾਰ ਕੀਤਾ ਜਾਵੇਗਾ | ਇਸ ਮੌਕੇ ਦਰਸ਼ਨ ਸਿੰਘ ਕਾਲੇਕਾ, ਸਰਜੀਤ ਸਿੰਘ ਔਲਖ, ਗੁਰੁਪਿੰਦਰ ਸਿੰਘ ਕਾਲੇਕਾ, ਜਗਦੇਵ ਸਿੰਘ ਕਾਲੇਕਾ, ਹਰਨਾਮ ਸਿੰਘ, ਬਲਬੀਰ ਸਿੰਘ, ਹਰਿੰਦਰ ਸੰਧੂ, ਅਜੇ ਗੋਇਲ ਵਿੱਕੀ, ਲਖਵਿੰਦਰ ਸਿੰਘ ਬਿਜਲੀ ਵਾਲਾ ਅਤੇ ਸੰਜੇ ਕੁਮਾਰ ਆਦਿ ਮੌਜੂਦ ਸਨ |