12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਬਨੂੜ ਨਗਰ ਕੌਂਸਲ ਦੀ ਅਮਨ-ਅਮਾਨ ਨਾਲ ਨੇਪਰੇ ਚੜ੍ਹੀਆਂ ਚੋਣਾਂ <br/>

Ad Position 21
No active advertisement
ਅਜੀਤ ਡੈਸਕ 27-05-2026
ਬਨੂੜ, 26 ਮਈ (ਭੁਪਿੰਦਰ ਸਿੰਘ)-ਬਨੂੜ ਨਗਰ ਕੌਂਸਲ ਦੀ ਚੋਣਾਂ ਅਮਨ-ਅਮਾਨ ਨਾਲ ਸਿਰੇ ਚੜ੍ਹ ਗਈ ਹੈ | ਵੋਟਰਾਂ ਨੇ ਬਹੁਤ ਉਤਸ਼ਾਹ ਨਾਲ ਵੋਟਾਂ ਪਾਈਆਂ ਤੇ ਆਪਸੀ ਭਾਈਚਾਰਕ ਸਾਂਝ ਕਾਇਮ ਰੱਖੀ | ਵਾਰਡ ਨੰ. 3 ਵਿਚ ਕੁੱਝ ਬਾਹਰਲੇ ਵਿਅਕਤੀਆਂ ਨੇ ਬੂਥ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਅਤੇ ਚੋਣ ਅਮਲੇ ਨੇ ਉਸ ਨੂੰ ਨਾਕਾਮ ਬਣਾ ਦਿੱਤਾ | ਡੀ.ਐਸ.ਪੀ. ਸੁਖਦੇਵ ਸਿੰਘ ਬਨੂੜ ਅਤੇ ਥਾਣਾ ਮੁਖੀ ਅਰਸ਼ਦੀਪ ਸ਼ਰਮਾ ਨੇ ਸਹਿਯੋਗ ਬਦਲੇ ਲੋਕਾਂ ਦਾ ਧੰਨਵਾਦ ਕੀਤਾ ਹੈ | ਅੱਤ ਦੀ ਗਰਮੀ ਦੇ ਬਾਵਜੂਦ ਬਨੂੜ ਨਗਰ ਕੌਂਸਲ ਦੇ 13 ਵਾਰਡਾਂ ਦੀ 14762 ਵੋਟਾਂ ਵਿਚ 10768 ਭਾਵ 72.94 ਫ਼ੀਸਦੀ ਵੋਟ ਪੋਲ ਹੋਏ | ਵਾਰਡ ਨੰ: 1 ਦੀ 1214 ਵੋਟਾਂ ਵਿਚੋਂ 901 ਵੋਟਾਂ ਪੋਲ ਹੋਈਆਂ | ਇਸੇ ਤਰਾਂ ਵਾਰਡ ਨੰ. 2 ਦੀ 1050 ਵੋਟਾਂ ਵਿਚੋਂ 776, ਵਾਰਡ ਨੰ: 3 ਦੀ 1795 ਵੋਟਾਂ 'ਚੋਂ 1153, ਵਾਰਡ ਨੰ: 4 ਦੀ 1236 'ਚੋਂ 945, ਵਾਰਡ ਨੰ. 5 'ਚੋਂ 1541 'ਚੋਂ 1165, ਵਾਰਡ ਨੰ: 6 ਦੀ 1136 ਵੋਟਾਂ 'ਚੋਂ 818, ਵਾਰਡ ਨੰ. 7 ਦੀ 804 'ਚੋਂ 503, ਵਾਰਡ ਨੰ. 8 ਦੀ 879 'ਚੋਂ 734, ਵਾਰਡ ਨੰ. 9 ਦੀ 694 'ਚੋਂ 558, ਵਾਰਡ ਨੰ. 10 ਦੀ 1358 'ਚੋਂ 849, ਵਾਰਡ ਨੰ. 11 ਦੀ 1002 'ਚੋਂ 789, ਵਾਰਡ ਨੰ. 12 ਦੀ 938 'ਚੋਂ 757 ਤੇ ਵਾਰਡ ਨੰ. 13 ਦੀ 1115 'ਚੋਂ 820 ਵੋਟਾਂ ਪੋਲ ਹੋਈਆਂ | ਸਵੇਰ ਵੇਲੇ ਬੂਥਾਂ ਮੂਹਰੇ ਲੰਮੀਆਂ-ਲੰਮੀਆਂ ਲਾਈਨਾਂ ਲੱਗ ਗਈਆਂ | ਡੀ.ਐਸ.ਪੀ. ਸੁਖਦੇਵ ਸਿੰਘ ਤੇ ਥਾਣਾ ਮੁਖੀ ਅਰਸ਼ਦੀਪ ਸ਼ਰਮਾ ਵੱਖ-ਵੱਖ ਟੀਮਾਂ ਰਾਹੀਂ ਖ਼ੁਦ ਬੂਥਾਂ 'ਤੇ ਨਿਗਰਾਨੀ ਕਰਦੇ ਰਹੇ | ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਡਾ. ਅੰਕਿਤਾ ਕਾਂਸਲ ਨੇ ਵੀ ਸਾਰੇ ਬੂਥਾਂ 'ਤੇ ਜਾ ਕੇ ਮੌਕੇ ਦਾ ਜਾਇਜ਼ਾ ਲਿਆ | ਕਈ ਵਾਰਡਾਂ ਦੇ ਉਮੀਦਵਾਰਾਂ ਨੇ ਭਾਈਵਾਲਤਾ ਨੂੰ ਕਾਇਮ ਰੱਖਦਿਆਂ ਇਕੱਠੇ ਇਕ ਥਾਂ 'ਤੇ ਬੈਠੇ ਨਜ਼ਰ ਆਏ | ਹਲਕਾ ਵਿਧਾਇਕ ਨੀਨਾ ਮਿੱਤਲ ਦੇ ਪੁੱਤਰ ਲਵਿੰਸ ਮਿੱਤਲ ਅਤੇ ਕਾਂਗਰਸ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਅਤੇ ਉਨਾਂ ਦਾ ਪੁੱਤਰ ਨਿਰਭੈ ਸਿੰਘ ਮਿਲਟੀ, ਬੀਜੇਪੀ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਬਰਾੜ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਧੂ ਸਿੰਘ ਖਲੋਰ ਨੇ ਬੂਥਾਂ 'ਤੇ ਜਾ ਕੇ ਉਮੀਦਵਾਰਾਂ ਤੇ ਉਨਾਂ ਦੇ ਸਮਰਥਕਾਂ ਦਾ ਹੌਸਲਾ ਵਧਾਇਆ | ਸਿਆਸੀ ਪਾਰਟੀ ਦੇ ਸਥਾਨਕ ਆਗੂਆਂ ਨੇ ਵੋਟਰਾਂ ਦਾ ਧੰਨਵਾਦ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਪਾਤੜਾਂ ਦੀਆਂ ਚੋਣਾਂ 'ਚ 65 ਫ਼ੀਸਦੀ ਤੋਂ ਵੱਧ ਪਈਆਂ ਵੋਟਾਂ <br/> ਅਗਲੀ ਖ਼ਬਰ ਬਨੂੜ ਦੇ ਵਾਰਡ ਨੰ. 3 ਦੇ ਕਾਂਗਰਸੀ ਉਮੀਦਵਾਰ ਨੇ ਬੂਥਾਂ 'ਤੇ ਕਬਜ਼ਾ ਕਰਨ ਦੇ ਲਾਏ ਦੋਸ਼ <br/>
Ad Position 24