28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਪੰਜਾਬੀ ਯੂਨੀਵਰਸਿਟੀ ਅਗੋਂ ਲੰਘਦੇ ਹਾਈਵੇ ਨਾਲ ਪਟਿਆਲਾ ਨੂੰ ਜਾਂਦੀ ਸਲਿਪ ਸੜਕ ਦੇ ਟੁੱਟਣ ਕਾਰਨ ਲੋਕ ਕਰ ਰਹੇ ਨੇ ਸਮੱਸਿਆਵਾਂ ਦਾ ਸਾਹਮਣਾ

Ad Position 21
No active advertisement
ਅਜੀਤ ਡੈਸਕ 28-05-2026
ਪਟਿਆਲਾ, 27 ਮਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁੱਖ ਗੇਟ ਸਾਹਮਣੇ ਲੰਘਦੇ ਬਠਿੰਡਾ-ਜ਼ੀਰਕਪੁਰ ਨੈਸ਼ਨਲ ਹਾਈਵੇਅ ਤੇ ਯੂਨੀਵਰਸਿਟੀ ਤੋਂ ਪਟਿਆਲੇ ਵੱਲ ਜਾਂਦਿਆਂ ਬਣੀ ਸਲਿਪ ਸੜਕ ਦੀ ਹਾਲਤ ਖਸਤਾ ਹੋ ਚੁੱਕੀ ਹੈ ਇਹ ਸੜਕ ਥਾਂ-ਥਾਂ ਤੋਂ ਟੁੱਟੀ ਹੋਈ ਹੈ ਅਤੇ ਇਸ ਵਿਚ ਵੱਡੇ ਟੋਏ ਪਏ ਹੋਏ ਹਨ ਜੋ ਕਿ ਇੱਥੋਂ ਲੰਘਣ ਵਾਲਿਆਂ ਲਈ ਮੁਸੀਬਤ ਬਣੇ ਹੋਏ ਹਨ | ਇਹ ਟੋਏ ਸਥਾਨਕ ਲੋਕਾਂ ਵਲੋਂ ਆਪ ਹੀ ਮਿਹਨਤ ਕਰਕੇ ਭਰ ਲਏ ਜਾਂਦੇ ਹਨ ਪਰ ਥੋੜੇ ਦਿਨਾਂ ਬਾਅਦ ਇਹ ਟੋਏ ਫਿਰ ਆਪਣਾ ਵਿਕਰਾਲ ਰੂਪ ਧਾਰਨ ਕਰ ਜਾਂਦੇ ਹਨ | ਇਸ ਸੜਕ ਦੇ ਟੁੱਟਣ ਦਾ ਮੁੱਖ ਕਾਰਨ ਪਾਣੀ ਦੀ ਸਹੀ ਨਿਕਾਸੀ ਨਾ ਹੋਣਾ ਹੈ ਇਸ ਹਾਈਵੇਅ ਦੇ ਨਿਰਮਾਣ ਸਮੇਂ ਵੱਡੀ ਖਾਮੀ ਇਹ ਰਹੀ ਹੈ ਕਿ ਜਦੋਂ ਇਸ ਹਾਈਵੇ ਦਾ ਨਿਰਮਾਣ ਹੋਇਆ ਤਾਂ ਸੜਕ ਦੇ ਪਾਣੀ ਦੇ ਨਿਕਾਸ ਲਈ ਇੱਕ ਨਿਕਾਸੀ ਨਾਲੇ ਦਾ ਨਿਰਮਾਣ ਕੀਤਾ ਗਿਆ, ਇਸ ਦੌਰਾਨ ਇਸ ਨਿਕਾਸੀ ਨਾਲੇ ਵਿਚੋਂ ਪਾਣੀ ਦੀ ਨਿਕਾਸੀ ਦਾ ਕੋਈ ਰਸਤਾ ਨਹੀਂ ਬਣਾਇਆ ਗਿਆ ਅਤੇ ਨਾ ਹੀ ਪਾਣੀ ਨਿਕਾਸੀ ਨਾਲੇ ਵਿਚੋਂ ਜਾ ਕੇ ਕਿਤੇ ਹੋਰ ਥਾਂ ਪਾਇਆ ਗਿਆ | ਹੁਣ ਹਾਲਾਤ ਇਹ ਹਨ ਕਿ ਸੜਕ ਦਾ ਪਾਣੀ ਨਿਕਾਸੀ ਨਾਲੇ ਵਿਚ ਪਹੁੰਚ ਜਾਂਦਾ ਹੈ ਪਰ ਉਹ ਪਾਣੀ ਨਿਕਾਸੀ ਨਾਲੇ ਦੇ ਵਿਚ ਹੀ ਖੜਾ ਰਹਿੰਦਾ ਹੈ ਅਤੇ ਨਿਕਾਸੀ ਨਾਲੇ ਵਿਚ ਖੜ੍ਹਾ ਪਾਣੀ ਉਛਲ ਕੇ ਸੜਕ ਤੇ ਹੀ ਖੜ ਜਾਂਦਾ ਹੈ | ਬਰਸਾਤ ਦੇ ਮੌਸਮ ਵਿਚ ਇਸ ਸੜਕ ਦੀ ਹਾਲਤ ਹੋਰ ਵੀ ਬਦਤਰ ਹੋ ਜਾਂਦੀ ਹੈ ਅਤੇ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ, ਦੁਕਾਨਦਾਰਾਂ ਅਤੇ ਲੰਘਣ ਵਾਲੇ ਹੋਰ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਬਰਸਾਤ ਦੇ ਮੌਸਮ ਤੋਂ ਪਹਿਲਾਂ ਹੀ ਇਸ ਸੜਕ ਉੱਤੇ ਪਾਣੀ ਖੜਾ ਰਹਿੰਦਾ ਹੈ | ਇਸ ਥਾਂ 'ਤੇ ਕਈ ਆਟੋ ਰਿਕਸ਼ਾ, ਦੋ ਪਹੀਆ ਵਾਹਨ ਅਤੇ ਸਕੂਟੀ ਸਵਾਰ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ | ਲਗਭਗ ਹਰ ਰੋਜ਼ ਹੀ ਇਥੇ ਕੋਈ ਵਾਹਨ ਸਵਾਰ ਡਿੱਗ ਪੈਂਦਾ ਹੈ ਜਾ ਆਟੋ ਰਿਕਸ਼ਾ ਪਲਟ ਜਾਂਦਾ ਹੈ | ਇਸ ਥਾਂ ਤੇ ਹਾਲਾਤ ਇਸ ਤਰ੍ਹਾਂ ਦੇ ਬਣ ਚੁੱਕੇ ਹਨ ਕਿ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਵੀ ਹੋ ਸਕਦਾ ਹੈ | ਇਹ ਵੀ ਜ਼ਿਕਰਯੋਗ ਹੈ ਕਿ ਇਸ ਸਲਿਪ ਸੜਕ ਤੇ ਬਣੇ ਨਿਕਾਸੀ ਨਾਲੇ ਦੇ ਉੱਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਨਿਕਾਸੀ ਨਾਲੇ ਦਾ ਪਾਣੀ ਉੱਛਲ (ਓਵਰ ਫਲੋ ਹੋ) ਰਿਹਾ ਹੈ ਜਿਸ ਕਰਕੇ ਇਸ ਥਾਂ ਤੇ ਬਦਬੂ ਫੈਲੀ ਹੋਈ ਹੈ ਅਤੇ ਬਿਮਾਰੀਆਂ ਫੈਲਣ ਦਾ ਵੀ ਖ਼ਦਸ਼ਾ ਹੈ | ਇਸ ਥਾਂ ਸੜਕ ਦੇ ਉੱਤੇ ਬੂੱਟੀ ਉੱਗ ਆਈ ਹੈ | ਇਥੇ ਜ਼ਿਕਰ ਯੋਗ ਹੈ ਕਿ ਨੈਸ਼ਨਲ ਹਾਈਵੇ ਅਥੋਰਟੀ ਵੱਲੋਂ ਆਧੁਨਿਕ ਸਦਕਾ ਦੀਆਂ ਸਹੂਲਤਾਂ ਦੇਣ ਦੇ ਨਾਂ ਤੇ ਲੋਕਾਂ ਵੱਲੋਂ ਟੈਕਸ ਵਸੂਲੇ ਜਾਂਦੇ ਹਨ ਪਰ ਇੱਕ ਵੱਕਾਰੀ ਸੰਸਥਾ ਦੇ ਅੱਗੇ ਸੜਕ ਦਾ ਇਹ ਹਾਲ ਹੈ ਤਾਂ ਦਿੱਤੀਆਂ ਗਈਆਂ ਸਹੂਲਤਾਂਵਾਂ ਦੀ ਪੋਲ ਖੁੱਲ ਜਾਂਦੀ ਹੈ |
Ad Position 22
No active advertisement
ਪਿਛਲੀ ਖ਼ਬਰ ਬਰਾਂਡਾਂ ਦੀ ਚਮਕ ਨੇ ਮੱਧਵਰਗ ਦੀ ਜੇਬ 'ਤੇ ਬੋਝ ਵਧਾਇਆ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਦੁੱਗਰੀ ਵਿਖ਼ੇ ਵਿਸ਼ੇਸ਼ ਕੀਰਤਨ ਸਮਾਗਮ <br/>
Ad Position 24