28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਪੱਛਮੀ ਬੰਗਾਲ ਤੋਂ ਪੰਜਾਬ 'ਚ ਆਈ ਕਰੰਸੀ ਦੇ ਮਾਮਲੇ ਦੀਆਂ ਤਾਰਾਂ ਪਟਿਆਲਾ ਜੇਲ੍ਹ ਤੱਕ ਜੁੜੀਆਂ

Ad Position 21
No active advertisement
ਅਜੀਤ ਡੈਸਕ 28-05-2026
ਪਟਿਆਲਾ, 27 ਮਈ (ਮਨਦੀਪ ਸਿੰਘ ਖਰÏੜ)-11 ਮਈ ਨੂੰ ਪਟਿਆਲਾ ਪੁਲਿਸ ਵਲੋਂ ਇਕ ਵਿਅਕਤੀ ਨੂੰ 25 ਹਜ਼ਾਰ ਨਕਲੀ ਕਰੰਸੀ ਸਮੇਤ ਗਿ੍ਫ਼ਤਾਰ ਕੀਤਾ ਸੀ | ਇਸ ਕੇਸ ਦੀ ਪੈਰਵਾਈ ਕਰਦਿਆਂ ਪੁਲਿਸ ਟੀਮਾਂ ਪਟਿਆਲਾ ਜੇਲ 'ਚ ਬੰਦ ਇਕ ਵਿਅਕਤੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਪੁੱਛਗਿੱਛ ਲਈ ਲੈ ਕੇ ਆਵੇਗੀ | ਸੂਤਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਗਿ੍ਫ਼ਤਾਰ ਕੀਤੇ ਮੁਲਜ਼ਮ ਗੋਪਾਲ ਡਾਬੀ ਤੋਂ ਮੁੱਢਲੀ ਪੁੱਛਗਿੱਛ ਦੌਰਾਨ ਅਹਿਮ ਖ਼ੁਲਾਸੇ ਹੋਏ ਹਨ | ਜਿਸ ਤਹਿਤ ਪਟਿਆਲਾ ਜੇਲ 'ਚੋਂ ਇਕ ਬੰਦੀ ਨੇ ਇਸ ਮਾਮਲੇ 'ਚ ਪੁੱਛ ਪੜਤਾਲ ਕਰਨ ਲਈ ਜਲਦ ਹੀ ਲਿਜਾਇਆ ਜਾਵੇਗਾ | ਇਸ ਕੇਸ ਦੀ ਪੜਤਾਲ ਕਰ ਰਹੇ ਸੀ.ਆਈ.ਏ. ਪਟਿਆਲਾ ਦੇ ਮੁਖੀ ਪ੍ਰਦੀਪ ਸਿੰਘ ਬਾਜਵਾ ਨੇ ਦਸਿਆ ਕਿ ਹਾਲੇ ਇਸ ਕੇਸ ਦੀ ਪੜਤਾਲ ਕਈ ਪੱਖਾਂ ਤੋਂ ਚਲ ਰਹੀ ਹੈ ਤੇ ਪ੍ਰੋਡਕਸ਼ਨ ਵਾਰੰਟ 'ਤੇ ਕਿਸ ਬੰਦੀ ਨੂੰ ਲੈ ਕੇ ਆ ਰਹੇ ਹਨ ਅਤੇ ਉਸ ਦਾ ਇਸ ਕੇਸ ਨਾਲ ਕੀ ਸੰਬੰਧੀ ਉਨਾਂ ਕੁਝ ਵੀ ਨਹੀਂ ਦਸਿਆ | ਦਸਣਯੋਗ ਹੈ ਕਿ ਪੱਛਮੀ ਬੰਗਾਲ ਤੋਂ ਪੰਜਾਬ 'ਚ ਨਕਲੀ ਕਰੰਸੀ ਲਿਆਉਣ ਵਾਲੇ ਮੁਲਜ਼ਮ ਨੂੰ ਸੀਆਈਏ ਪਟਿਆਲਾ ਦੇ ਮੁਖੀ ਪ੍ਰਦੀਪ ਸਿੰਘ ਬਾਜਵਾ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਬੀਤੇ ਦਿਨੀਂ ਗਿ੍ਫ਼ਤਾਰ ਕੀਤਾ ਸੀ | ਮੁਲਜ਼ਮ ਤੋਂ ਪੁੱਛ ਪੜਤਾਲ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਨੇ ਜਲਦੀ ਪੈਸੇ ਕਮਾਉਣ ਦੇ ਚੱਕਰ 'ਚ ਪੱਛਮੀ ਬੰਗਾਲ ਤੋਂ 200-200 ਦੇ ਨੋਟਾਂ ਦੀ 25000 ਰੁਪਏ ਦੀ ਭਾਰਤੀ ਕਰੰਸੀ ਮੰਗਵਾਈ ਸੀ¢ ਉਸ ਨੇ ਮੰਨਿਆ ਕਿ ਇਹ ਤਾਂ ਉਸ ਨੇ ਸੈਂਪਲ ਹੀ ਮੰਗਵਾਇਆ ਸੀ ਜੇਕਰ ਇਹ ਮਾਰਕੀਟ ਵਿਚ ਚੱਲ ਜਾਂਦਾ ਤਾਂ ਉਸ ਨੇ ਹੋਰ ਵੱਡੀ ਮਾਤਰਾ ਵਿਚ ਨਕਲੀ ਕਰੰਸੀ ਮੰਗਵਾਉਣੀ ਸੀ¢
Ad Position 22
No active advertisement
ਪਿਛਲੀ ਖ਼ਬਰ ਅਫ਼ਵਾਹਾਂ ਤੋਂ ਬਚਣ ਤੇ ਆਪਣੀਆਂ ਬੱਚੀਆਂ ਦੀ ਸੁਰੱਖਿਆ ਲਈ ਐਚ.ਪੀ.ਵੀ. ਟੀਕਾਕਰਨ ਜ਼ਰੂਰੀ-ਡਾ. ਨਵਦੀਪ ਕੌਰ ਅਗਲੀ ਖ਼ਬਰ ਮਾਤਾ ਗੁਜਰੀ ਸਕੂਲ ਦੇ ਐਨ.ਸੀ.ਸੀ. ਕੈਡਿਟਾਂ ਦਾ ਟੂਰ ਵਾਪਸ ਪਰਤਿਆ
Ad Position 24