28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਹਲਕਾ ਨਾਭਾ ਦੇ ਵਾਰਡ ਨੰ. 7 ਦੀ ਸਫ਼ਾਈ ਕਰਨਾ ਸਾਡਾ ਮੁੱਢਲਾ ਫ਼ਰਜ਼ ਹੈ-ਨੰਨ੍ਹੀ ਖੱਟਰ, ਅੰਜੂ ਬਾਲਾ

Ad Position 21
No active advertisement
ਅਜੀਤ ਡੈਸਕ 28-05-2026
ਨਾਭਾ, 27 ਮਈ (ਵਰਿੰਦਰ ਵਰਮਾ)-ਬੀਤੇ ਦਿਨੀਂ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਹਨ, ਉਮੀਦਵਾਰਾਂ ਵਲੋਂ ਵਾਰਡ 'ਚ ਜਗਾ-ਜਗਾ 'ਤੇ ਬੈਨਰ ਅਤੇ ਪੋਸਟਰ ਲਗਾਏ ਗਏ ਸਨ | ਹਲਕਾ ਨਾਭਾ ਦੇ ਵਾਰਡ ਨੰਬਰ 7 ਤੋਂ ਭਾਜਪਾ ਪਾਰਟੀ ਦੀ ਉਮੀਦਵਾਰ ਅੰਜੂ ਬਾਲਾ ਵਲੋਂ ਚੋਣ ਲੜੀ ਗਈ | ਜਿਸ ਨੂੰ ਵੇਖਦੇ ਹੋਏ ਉਮੀਦਵਾਰ ਦੇ ਪਤੀ ਅਤੇ ਸਮਾਜ ਸੇਵੀ ਨੰਨ੍ਹੀ ਖੱਟਰ ਵਲੋਂ ਆਪਣੇ ਵਾਰਡ 'ਚ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਗਿਆ | ਉਨਾਂ ਗੱਲਬਾਤ ਕਰਦਿਆਂ ਕਿਹਾ ਕਿ ਵਾਰਡ ਨੰਬਰ 7 ਦੀ ਸਫ਼ਾਈ ਕਰਨਾ ਸਾਡਾ ਮੁੱਢਲਾ ਫ਼ਰਜ਼ ਹੈ, ਵਾਰਡ ਨਿਵਾਸੀਆਂ ਨੂੰ ਆ ਰਹੀਆ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਮੈ ਅਤੇ ਮੇਰਾ ਪਰਿਵਾਰ ਹਮੇਸ਼ਾ ਤਿਆਰ ਰਹਿੰਦਾ ਹੈ | ਇਸ ਮੌਕੇ ਭਾਜਪਾ ਪਾਰਟੀ ਦੇ ਉਮੀਦਵਾਰ ਅੰਜੂ ਬਾਲਾਂ ਨੇ ਕਿਹਾ ਕਿ ਵਾਰਡ ਦਾ ਨਿਯਮਿਤ ਤੌਰ 'ਤੇ ਲੱਗੇ ਬੈਨਰ ਅਤੇ ਪੋਸਟਰ ਦੇ ਨਾਲ-ਨਾਲ ਗੰਦਗੀ ਤੇ ਫੈਲੇ ਕੂੜੇ ਦੀ ਸਾਫ-ਸਫਾਈ ਵੀ ਕਰਵਾਈ ਗਈ ਹੈ | ਉਨਾਂ ਨੇ ਕਿਹਾ ਕਿ ਉਹ ਹਮੇਸ਼ਾ ਵਾਰਡ ਵਾਸੀਆਂ ਦੀ ਸੇਵਾ ਲਈ ਉਪਲਬਧ ਹਨ ਅਤੇ ਕਿਸੇ ਵਾਰਡ ਵਾਸੀ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦੇਣਗੇ | ਉਨਾਂ ਕਿਹਾ ਕਿ ਵਾਰਡ ਨਿਵਾਸੀਆਂ ਦੀ ਸੇਵਾ ਵਿਚ ਪਹਿਲਾਂ ਵੀ ਉਹ ਹਾਜ਼ਰ ਸਨ ਅਤੇ ਅੱਗੇ ਤੋਂ ਵੀ ਹਮੇਸ਼ਾ ਇਸ ਤਰਾਂ ਦੇ ਉਪਰਾਲੇ ਕਰਦੇ ਰਹਿਣਗੇ | ਅੰਜੂ ਬਾਲਾ ਨੇ ਕਿਹਾ ਕਿ ਵਾਰਡ ਵਾਸੀ ਉਨਾਂ ਲਈ ਪਰਿਵਾਰਕ ਮੈਂਬਰ ਹਨ ਅਤੇ ਵਾਰਡ ਦੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਮੁੱਖ ਤਰਜੀਹ ਹੈ |
Ad Position 22
No active advertisement
ਪਿਛਲੀ ਖ਼ਬਰ ਸਤਿਕਾਰ ਐਕਟ 'ਚ ਸ਼ਾਮਿਲ ਮੱਦਾਂ ਸੰਬੰਧੀ ਬੁੱਢਾ ਦਲ ਮੁਖੀ ਬਾਬਾ ਬਲਵੀਰ ਸਿੰਘ ਨਾਲ ਮੁਲਾਕਾਤ ਕਰਨ ਪਹੁੰਚੇ ਸ਼੍ਰੋਮਣੀ ਗੁ... ਅਗਲੀ ਖ਼ਬਰ ਕਾਂਗਰਸੀ ਵਰਕਰਾਂ ਨੇ ਨਵੀਂ ਬਣੀ ਰੱਖੜਾ ਆਮ ਆਦਮੀ ਪਾਰਟੀ ਦਾ ਇਕਜੁੱਟ ਹੋ ਕੇ ਮੁਕਾਬਲਾ ਕੀਤਾ-ਗੌਰਵ ਸੰਧੂ
Ad Position 24