ਸਮਾਣਾ, 27 ਮਈ (ਸਾਹਿਬ ਸਿੰਘ)-ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਸੂਬਾ ਪ੍ਰਧਾਨ ਗੌਰਵ ਸੰਧੂ ਨੇ ਕਿਹਾ ਹੈ ਕਿ ਨਵੀਂ ਬਣੀ 'ਰੱਖੜਾ ਆਮ ਆਦਮੀ ਪਾਰਟੀ' ਦੀ ਗੁੰਡਾਗਰਦੀ ਦਾ ਜਵਾਬ ਸਮਾਣਾ ਵਾਸੀਆਂ ਨਾਲ ਮਿਲ ਕੇ ਕਾਂਗਰਸ ਵਰਕਰਾਂ ਨੇ ਇੱਕਜੁੱਟ ਹੋ ਕੇ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਹਾਈਕਮਾਨ ਵਲੋਂ ਵਾਰਡ ਨੰਬਰ 3 ਜਿੱਥੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਸ਼ਵਨੀ ਗੁਪਤਾ ਚੋਣ ਲੜ ਰਹੇ ਹਨ, ਵਿਚ ਡਿਊਟੀ ਲਗਾਈ ਗਈ ਸੀ | ਸਾਬਕਾ ਮੰਤਰੀ ਸ. ਰੱਖੜਾ ਦੇ ਕਥਿਤ ਗੁੰਡਿਆਂ ਨੇ ਬੂਥ 'ਤੇ ਵਾਰ-ਵਾਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਸ਼ਰਾਰਤੀ ਅਨਸਰਾਂ ਦੀ ਇਕ ਨਹੀਂ ਚੱਲਣ ਦਿੱਤੀ | ਪੁਲਿਸ ਦੀ ਸਹਾਇਤਾ ਨਾਲ ਉਹ ਪਿਛਲੇ ਦਰਵਾਜ਼ੇ ਵਿਚੋਂ ਬੂਥ ਵਿਚ ਦਾਖਲ ਹੋ ਗਏ ਅਤੇ ਉਨ੍ਹਾਂ ਨੇ ਬੈਲਟ ਪੇਪਰਾਂ ਨਾਲ ਛੇੜਛਾੜ ਕੀਤੀ ਅਤੇ ਬੈਲਟ ਪੇਪਰ ਚੁੱਕ ਕੇ ਭੱਜਣ ਵਿਚ ਕਾਮਯਾਬ ਹੋ ਗਏ | ਜਿਸ ਕਾਰਨ ਬੂਥ ਦੀਆਂ ਵੋਟਾਂ ਦੁਬਾਰਾ ਪਵਾਈਆਂ ਹਨ | ਲੋਕਾਂ ਨੇ ਕਾਂਗਰਸ ਪਾਰਟੀ ਦੇ ਹੱਕ ਵਿਚ ਵੋਟਾਂ ਪਾ ਕੇ 'ਗੁੰਡਾਗਰਦੀ' ਦਾ ਮੂੰਹ ਤੋੜਵਾਂ ਜਵਾਬ ਦਿੱਤਾ ਹੈ | ਗੁੰਡਾਗਰਦ ਤਾਕਤਾਂ ਨੇ ਅੱਜ ਵੀ ਬੂਥ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਲੋਕਾਂ ਦੇ ਰੋਹ ਕਾਰਨ ਕਾਮਯਾਬ ਨਹੀਂ ਹੋਏ | ਉਨ੍ਹਾਂ ਆਖਿਆ ਕਿ ਇਸ ਗੁੰਡਾਗਰਦੀ ਦਾ ਜਵਾਬ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਦੇਣਗੇ | ਇਸ ਮੌਕੇ ਮੰਗਤ ਮਵੀ, ਦਲਜੀਤ ਸਿੰਘ ਚਹਿਲ, ਸੁਖਵਿੰਦਰ ਸਿੰਘ, ਸੋਨੀ ਸਾਬਕਾ ਚੇਅਰਮੈਨ, ਸਤਿੰਦਰ ਸਿੰਘ ਸੱਤੀ ਵਰਕਰ ਕਾਂਗਰਸ ਦੇ ਬੂਥ 'ਤੇ ਮੌਜੂਦ