28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਡੈਮ ਸੁਰੱਖਿਆ ਪੋ੍ਰਟੋਕਾਲ ਦੀ ਉਲੰਘਣਾ ਨਾਲ ਪੰਜਾਬ ਲਈ ਵਧਿਆ ਖ਼ਤਰਾ-ਲੋਕ-ਰਾਜ ਪੰਜਾਬ

Ad Position 21
No active advertisement
ਅਜੀਤ ਡੈਸਕ 28-05-2026
ਪਟਿਆਲਾ, 27 ਮਈ (ਧਰਮਿੰਦਰ ਸਿੰਘ ਸਿੱਧੂ)-'ਲੋਕ-ਰਾਜ' ਪੰਜਾਬ ਨੇ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਉੱਪਰ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਗੈਰ-ਰਿਪੇਰੀਅਨ ਰਾਜਾਂ ਦੇ ਹਿਤਾਂ ਨੂੰ ਤਰਜੀਹ ਦੇਣ ਕਾਰਨ ਪੰਜਾਬ ਦੇ ਡੈਮਾਂ ਦੀ ਸੁਰੱਖਿਆ ਨਾਲ ਸਮਝÏਤਾ ਕੀਤਾ ਜਾ ਰਿਹਾ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਮਨੁੱਖ ਨਿਰਮਿਤ ਹੜ੍ਹਾਂ ਅਤੇ ਵੱਡੀ ਤਬਾਹੀ ਦਾ ਖ਼ਤਰਾ ਪੈਦਾ ਹੋ ਸਕਦਾ ਹੈ¢ ਅੱਜ ਇੱਥੇ ਕੀਤੀ ਪ੍ਰੈਸ ਕਾਨਫ਼ਰੰਸ ਦÏਰਾਨ 'ਲੋਕ-ਰਾਜ' ਪੰਜਾਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਰੰਧਾਵਾ ਅਤੇ ਪੰਜਾਬ ਰਾਜ ਬਿਜਲੀ ਬੋਰਡ ਦੇ ਸਾਬਕਾ ਚੇਅਰਮੈਨ ਤੇ ਇੰਜੀਨੀਅਰ-ਇਨ-ਚੀਫ਼ ਇੰਜੀ. ਹਰਿੰਦਰ ਸਿੰਘ ਬਰਾੜ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਡੈਮਾਂ ਦਾ ਮÏਜੂਦਾ ਪ੍ਰਬੰਧ ਕਿਸੇ ਵੀ ਸਮੇਂ ਗੰਭੀਰ ਸਥਿਤੀ ਪੈਦਾ ਕਰ ਸਕਦਾ ਹੈ¢ ਉਨ੍ਹਾਂ ਦੱਸਿਆ ਕਿ 25 ਮਈ 2026 ਨੂੰ ਭਾਖੜਾ ਡੈਮ ਦਾ ਪਾਣੀ ਪੱਧਰ 1582.32 ਫੁੱਟ ਦਰਜ ਕੀਤਾ ਗਿਆ, ਜਦਕਿ ਡੈਮ ਸੁਰੱਖਿਆ ਪੋ੍ਰਟੋਕਾਲ ਅਨੁਸਾਰ ਇਹ ਪੱਧਰ ਇਸ ਸਮੇਂ ਕਾਫ਼ੀ ਘੱਟ ਹੋਣਾ ਚਾਹੀਦਾ ਸੀ¢ ਇਸੇ ਤਰ੍ਹਾਂ ਪÏਾਗ ਡੈਮ ਦਾ ਪਾਣੀ ਪੱਧਰ ਵੀ ਨਿਰਧਾਰਿਤ ਸੀਮਾ ਨਾਲੋਂ ਵੱਧ ਹੋਣ ਦਾ ਦਾਅਵਾ ਕੀਤਾ ਗਿਆ¢
ਉਨ੍ਹਾਂ ਕਿਹਾ ਕਿ ਗਰਮੀ ਕਾਰਨ ਪਹਾੜੀ ਇਲਾਕਿਆਂ ਵਿੱਚ ਤੇਜ਼ੀ ਨਾਲ ਹੋ ਰਹੀ ਬਰਫ਼ ਪਿਘਲਣ ਅਤੇ ਆਉਣ ਵਾਲੇ ਮਾਨਸੂਨ ਕਾਰਨ ਡੈਮਾਂ 'ਤੇ ਪਾਣੀ ਦਾ ਦਬਾਅ ਹੋਰ ਵਧ ਸਕਦਾ ਹੈ, ਜਿਸ ਨਾਲ ਹੇਠਲੇ ਇਲਾਕਿਆਂ ਵਿੱਚ ਹੜ੍ਹਾਂ ਦਾ ਖ਼ਤਰਾ ਬਣ ਸਕਦਾ ਹੈ¢ ਪੈੱ੍ਰਸ ਕਾਨਫ਼ਰੰਸ ਦÏਰਾਨ ਇਹ ਵੀ ਦਾਅਵਾ ਕੀਤਾ ਗਿਆ ਕਿ ਭਾਖੜਾ ਡੈਮ ਵਿੱਚ ਲੰਬੇ ਸਮੇਂ ਤੋਂ ਜਮ੍ਹਾ ਹੋ ਰਹੀ ਗਾਰ ਕਾਰਨ ਇਸ ਦੀ ਭਰਨ ਸਮਰੱਥਾ ਪ੍ਰਭਾਵਿਤ ਹੋ ਰਹੀ ਹੈ¢
ਡੈਮ ਸੁਰੱਖਿਆ ਰਿਪੋਰਟਾਂ ਦੇ ਹਵਾਲੇ ਨਾਲ ਆਗੂਆਂ ਨੇ ਕਿਹਾ ਕਿ ਡੈਮ ਦੇ ਢਾਂਚੇ ਵਿੱਚ ਨਿਰਧਾਰਿਤ ਹੱਦ ਨਾਲੋਂ ਵੱਧ ਝੁਕਾਅ ਦਰਜ ਕੀਤਾ ਗਿਆ ਹੈ, ਜੋ ਭਵਿੱਖ ਲਈ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ, ਹਾਲਾਂਕਿ ਤੁਰੰਤ ਕਿਸੇ ਵੱਡੇ ਖ਼ਤਰੇ ਦੀ ਪੁਸ਼ਟੀ ਨਹੀਂ ਹੋਈ¢ ਉਨ੍ਹਾਂ ਦੋਸ਼ ਲਗਾਇਆ ਕਿ ਰਾਜਸਥਾਨ ਨਹਿਰ ਦੇ ਕੰਕਰੀਟੀਕਰਨ ਲਈ ਪਾਣੀ ਪ੍ਰਬੰਧਨ ਵਿੱਚ ਕੀਤੀਆਂ ਤਬਦੀਲੀਆਂ ਕਾਰਨ ਵੀ ਸਥਿਤੀ ਹੋਰ ਗੁੰਝਲਦਾਰ ਬਣੀ ਹੈ¢ 'ਲੋਕ-ਰਾਜ' ਪੰਜਾਬ ਨੇ ਮੰਗ ਕੀਤੀ ਕਿ ਪੰਜਾਬ ਦੇ ਡੈਮਾਂ ਉੱਪਰੋਂ ਬੀਬੀਐਮਬੀ ਦਾ ਨਿਯੰਤਰਨ ਖ਼ਤਮ ਕਰਕੇ ਅੰਤਰਰਾਸ਼ਟਰੀ ਰਿਪੇਰੀਅਨ ਸਿਧਾਂਤਾਂ ਅਨੁਸਾਰ ਇਨ੍ਹਾਂ ਦਾ ਪ੍ਰਬੰਧ ਪੰਜਾਬ ਨੂੰ ਸÏਾਪਿਆ ਜਾਵੇ, ਤਾਂ ਜੋ ਸੰਭਾਵੀ ਤਬਾਹੀ ਅਤੇ ਵਾਰ-ਵਾਰ ਆਉਣ ਵਾਲੇ ਹੜ੍ਹਾਂ ਤੋਂ ਬਚਾਅ ਯਕੀਨੀ ਬਣਾਇਆ ਜਾ ਸਕੇ¢
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਵਰਕਰਾਂ ਨੇ ਨਵੀਂ ਬਣੀ ਰੱਖੜਾ ਆਮ ਆਦਮੀ ਪਾਰਟੀ ਦਾ ਇਕਜੁੱਟ ਹੋ ਕੇ ਮੁਕਾਬਲਾ ਕੀਤਾ-ਗੌਰਵ ਸੰਧੂ ਅਗਲੀ ਖ਼ਬਰ ਝਿੰਜਰ 30 ਤੋਂ ਸ਼ੁਰੂ ਕਰਨਗੇ 10 ਦਿਨਾ ਦਾ ਪੈਦਲ ਮਾਰਚ 'ਬੋਲੇਗਾ ਘਨੌਰ, ਬਦਲੇਗਾ ਦੌਰ'
Ad Position 24