28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਪੈਟਰੋਲ ਤੇ ਡੀਜ਼ਲ ਤੇਲ ਦੇ ਵਧੇ ਭਾਅ ਤੁਰੰਤ ਵਾਪਸ ਲਏ ਜਾਣ-ਧਰਮਸੋਤ

Ad Position 21
No active advertisement
ਅਜੀਤ ਡੈਸਕ 28-05-2026
ਨਾਭਾ, 27 ਮਈ (ਜਗਨਾਰ ਸਿੰਘ ਦੁਲੱਦੀ)-ਪਿਛਲੇ ਦਿਨਾਂ ਵਿਚ ਲਗਾਤਾਰ ਤੀਜੀ ਵਾਰ ਪੈਟਰੋਲ ਅਤੇ ਡੀਜ਼ਲ ਤੇਲ ਦੀਆਂ ਕੀਮਤਾਂ ਵਿਚ ਹੋਏ ਵਾਧੇ ਨੇ ਆਮ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਾਧਾ ਕਰ ਦਿੱਤਾ ਹੈ, ਤੇਲ ਮਹਿੰਗਾ ਹੋਣ ਕਾਰਨ ਰੋਜ਼ਾਨਾ ਵਰਤਣ ਵਾਲਿਆਂ ਚੀਜ਼ਾਂ ਦੇ ਭਾਅ ਵੀ ਅਸਮਾਨ ਛੂਹ ਰਹੇ ਹਨ¢ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ 'ਅਜੀਤ' ਪ੍ਰਤੀਨਿਧ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕੀਤਾ¢ ਉਨ੍ਹਾਂ ਕਿਹਾ ਕੇਂਦਰ ਦੀ ਮੋਦੀ ਸਰਕਾਰ ਵਲੋਂ ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਕੀਤਾ ਜਾ ਰਿਹਾ ਵਾਧਾ ਆਮ ਜਨਤਾ ਦੀ ਕਮਰ ਤੋੜ ਰਿਹਾ ਹੈ¢ ਧਰਮਸੋਤ ਨੇ ਕਿਹਾ ਕਿ ਪਹਿਲਾਂ ਹੀ ਮਹਿੰਗਾਈ ਨਾਲ ਜੂਝ ਰਹੇ ਲੋਕਾਂ ਲਈ ਹੁਣ ਘਰੇਲੂ ਖਰਚ ਚਲਾਉਣਾ ਬਹੁਤ ਅÏਖਾ ਹੋ ਗਿਆ ਹੈ, ਕਿਉਂ ਜੋ ਤੇਲ ਦੀਆਂ ਕੀਮਤਾਂ ਵਧਣ ਨਾਲ ਆਵਾਜਾਈ ਖਰਚ ਵਿਚ ਵਾਧਾ ਹੋ ਰਿਹਾ ਹੈ ਜਿਸ ਕਾਰਨ ਸਬਜ਼ੀਆਂ , ਰਾਸ਼ਨ ਅਤੇ ਹੋਰ ਰਸੋਈ ਦੇ ਜ਼ਰੂਰੀ ਸਮਾਨ ਦੀਆਂ ਕੀਮਤਾਂ ਵੀ ਲਗਾਤਾਰ ਵੱਧ ਰਹੀਆਂ ਹਨ¢ ਸਾਬਕਾ ਮੰਤਰੀ ਧਰਮਸੋਤ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹੋਏ ਤੁਰੰਤ ਤੇਲ ਦੀਆਂ ਵਧੀਆਂ ਕੀਮਤਾਂ ਵਾਪਸ ਕਰਨੀਆਂ ਚਾਹੀਦੀਆਂ ਹਨ, ਕਿਉਂ ਕਿ ਮਹਿੰਗਾਈ ਦੀ ਮਾਰ ਹੇਠ ਦੱਬੇ ਲੋਕ ਮਹਿੰਗਾਈ ਦਾ ਹੋਰ ਬੋਝ ਝੱਲਣ ਦੀ ਸਥਿਤੀ ਵਿਚ ਨਹੀਂ ਹਨ¢ ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਕੋਈ ਜਲਦੀ ਢੁਕਵਾਂ ਕਦਮ ਨਾ ਚੁੱਕਿਆ ਤਾਂ ਲੋਕਾਂ ਦੇ ਲਈ ਵੱਡੇ ਪੱਧਰ 'ਤੇ ਸੰਘਰਸ਼ ਅਖ਼ਤਿਆਰ ਕੀਤਾ ਜਾਣਾ ਮਜਬੂਰੀ ਬਣ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਕੇਂਦਰ ਦੀ ਮੋਦੀ ਸਰਕਾਰ ਦੀ ਹੋਵੇਗੀ ¢
Ad Position 22
No active advertisement
ਪਿਛਲੀ ਖ਼ਬਰ ਪਹਿਲੇ ਚਲਾਨ 'ਤੇ 2000, ਦੂਜੇ 'ਤੇ 5000 ਰੁਪਏ ਅਤੇ ਤੀਜੀ ਵਾਰ ਸਿੱਧਾ ਪਾਣੀ ਦਾ ਕਨੈੱਕਸ਼ਨ ਕੱਟਿਆ ਜਾਵੇਗਾ-ਕਮਿਸਨਰ ਅਗਲੀ ਖ਼ਬਰ 'ਮੇਰੀ ਰਸੋਈ' ਸਕੀਮ ਨਾਲ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਮਿਲ ਰਿਹਾ ਸਹਾਰਾ-ਵਿਧਾਇਕ ਦੇਵ ਮਾਨ
Ad Position 24