08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਨਗਰ ਕੌਂਸਲ ਚੋਣਾਂ ਦੀ ਸਿਆਸੀ ਆਈ.ਪੀ.ਐਲ. 'ਚ ਸਿਫ਼ਾਰਸ਼ੀ ਖਿਡਾਰੀ ਹੋਏ ਜ਼ੀਰੋ 'ਤੇ ਆਊਟ

Ad Position 21
No active advertisement
ਅਜੀਤ ਡੈਸਕ 31-05-2026
ਰਾਜਪੁਰਾ, 30 ਮਈ (ਰਣਜੀਤ ਸਿੰਘ)-ਰਾਜਪੁਰਾ ਵਿਖੇ ਹੋਈਆਂ ਨਗਰ ਕੌਂਸਲ ਦੀਆਂ ਚੋਣਾਂ ਦੇ ਨਤੀਜਿਆਂ ਨੇ ਸਾਫ਼ ਕਰ ਦਿੱਤਾ ਹੈ ਕਿ ਜੰਗ ਦੇ ਦੌਰਾਨ ਬਦਲੇ ਗਏ ਘੋੜਿਆਂ ਕਾਰਨ ਕਦੇ ਵੀ ਜੰਗ ਨਹੀਂ ਜਿੱਤੀ ਜਾ ਸਕਦੀ | ਜਿਸ ਕਾਰਨ ਜਿਥੇ ਸਾਰੇ ਪੰਜਾਬ ਵਿਚ ਸੱਤਾਧਾਰੀ ਧਿਰ ਦਾ ਦਬਦਬਾ ਰਿਹਾ ਹੈ ਉੱਥੇ ਹੀ ਰਾਜਪੁਰਾ ਵਿਖੇ ਆਪ ਵਿਰੋਧੀਆਂ ਤੋਂ ਪਛੜ ਕੇ ਤੀਜੇ ਨੰਬਰ 'ਤੇ ਚਲੀ ਗਈ ਹੈ, ਇਸ ਹਿਸਾਬ ਨਾਲ ਨਗਰ ਕੌਂਸਲ ਦਾ ਪ੍ਰਧਾਨ ਵੀ ਵਿਰੋਧੀ ਧਿਰ ਦਾ ਹੋ ਸਕਦਾ ਹੈ | ਹਾਈ ਕਮਾਂਡ ਦੀ ਸਿਫ਼ਾਰਸ਼ 'ਤੇ ਚੋਣਾਂ ਦੇ ਮੈਦਾਨ ਵਿਚ ਉਤਾਰੇ ਗਏ ਸਿਫ਼ਾਰਸ਼ੀ ਸਿਆਸੀ ਪਲੇਅਰਾਂ ਨੇ ਆਪਣੀਆਂ ਹੀ ਵਿਕਟਾਂ 'ਤੇ ਬੈਟ ਮਾਰ ਕੇ ਜ਼ੀਰੋ 'ਤੇ ਆਊਟ ਹੋਣ ਵਾਲੀ ਗੱਲ ਕੀਤੀ ਹੈ | ਇਸ ਕਾਰਨ 'ਆਪ' ਪਾਰਟੀ ਨੰੂ ਕਾਫੀ ਜ਼ਿਆਦਾ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹੇੈ ਹੈ | ਨਗਰ ਕੌਂਸਲ ਦੇ ਆਏ ਨਤੀਜਿਆਂ ਵਿਚ 9-9 ਕੌਂਸਲਰ ਕਾਂਗਰਸ ਅਤੇ ਭਾਜਪਾ ਦੇ ਜੇਤੂ ਰਹੇ ਜਦ ਕਿ 7 ਕੌਂਸਲਰ 'ਆਪ' ਪਾਰਟੀ ਦੇ ਜਿਤੇ 4 ਤੇ ਸ਼੍ਰੋਮਣੀ ਅਕਾਲੀ ਦਲ ਅਤੇ 2 ਕੌਂਸਲਰ ਆਜ਼ਾਦ ਤੌਰ 'ਤੇ ਜੇਤੂ ਰਹੇ ਹਨ | ਦੱਸਣਯੋਗ ਹੈ ਕਿ ਇੱਥੋਂ ਦੀ ਵਿਧਾਇਕ ਨੀਨਾ ਮਿੱਤਲ ਨੇ ਆਪਣੀ ਜਾਣੇ ਸਿਆਸੀ ਸੂਝ ਬੂਝ ਰੱਖਣ ਵਾਲੇ ਅਤੇ ਪਾਰਟੀ ਦੇ ਆਗੂਆਂ ਨੰੂ ਟਿਕਟਾਂ ਦੇ ਕੇ ਆਪੋ ਆਪਣੇ ਵਾਰਡਾਂ ਵਿਚ ਕੰਮ ਕਾਰ ਕਰਨ ਲਈ ਕਹਿ ਦਿੱਤਾ ਸੀ | ਪਰ ਸ਼ਹਿਰ ਵਿਚ ਸੱਤਾਧਾਰੀ ਧਿਰ ਦੀ ਆਪਸੀ ਗੁੱਟਬੰਦੀ ਨੇ ਉਸ ਵਕਤ ਨਵੀ ਚਰਚਾ ਛੇੜ ਦਿਤੀ ਸੀ ਜਦੋਂ ਪਾਰਟੀ ਹਾਈ ਕਮਾਂਡ ਨੇ ਦਰਜਨ ਦੇ ਕਰੀਬ ਵਿਧਾਇਕ ਵਲੋਂ ਚੋਣ ਮੈਦਾਨ ਵਿਚ ਉਤਾਰੇ ਗਏ ਉਮੀਦਵਾਰਾਂ ਦੀ ਟਿਕਟ ਦੇ ਕੈਂਚੀ ਚਲਾ ਦਿੱਤੀ | ਇਹ ਵੀ ਦੱਸਣਾ ਬਣਦਾ ਹੈ ਕਿ ਉਨ੍ਹਾਂ ਵਿਚੋਂ ਕਈ ਉਮੀਦਵਾਰਾਂ ਨੇ ਤਾਂ ਆਪਣੇ ਆਪਣੇ ਵਾਰਡਾਂ ਵਿਚ ਪਾਰਟੀ ਦੇ ਫਲੈਕਸ ਲਾ ਕੇ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿਤਾ ਸੀ | ਪਰ ਨਾਮਜ਼ਦਗੀ ਪੇਪਰ ਭਰਨ ਤੋ ਠੀਕ ਇਕ ਦੋ ਦਿਨ ਪਹਿਲਾਂ ਹੀ ਹਾਈ ਕਮਾਂਡ ਦਾ ਆਦੇਸ਼ ਆ ਗਿਆ | ਜਿਸ ਕਾਰਨ ਦਰਜਨ ਦੇ ਕਰੀਬ ਨਵੇ ਉਮੀਦਵਾਰਾਂ ਨੂੰ ਸਿਆਸੀ ਬੈਟ ਫੜਾ ਕੇ ਮੈਦਾਨ ਵਿਚ ਉਤਾਰਿਆਂ ਗਿਆ ਅਤੇ ਇਨ੍ਹਾਂ ਵਿਚ ਇਕ ਨੂੰ ਛੱਡ ਕੇ ਸਾਰਿਆਂ ਨੇ ਹੀ ਜ਼ੀਰੋ 'ਤੇ ਆਊਟ ਹੋਣ ਵਰਗੀ ਗੱਲ ਕੀਤੀ ਹੈ | ਨੀਨਾ ਮਿੱਤਲ ਦੀ ਸਿਫ਼ਾਰਸ਼ ਤੇ ਮੈਦਾਨ ਵਿਚ ਉਤਾਰੇ ਗਏ ਕੌਂਸਲਰਾਂ ਵਿਚ ਕਿਸੇ ਨੇ ਹੋਰ ਪਾਰਟੀ ਵੱਲ ਰੁੱਖ ਕਰ ਲਿਆ ਅਤੇ ਕੋਈ ਆਜ਼ਾਦ ਤੌਰ ਤੇ ਮੈਦਾਨ ਵਿਚ ਉਤਰ ਗਿਆ | ਇਸ ਕਾਰਨ ਸ਼ਹਿਰ ਵਿਚ ਸੱਤਾਧਾਰੀ ਧਿਰ ਦੀ ਸਿਆਸੀ ਗੱਡੀ ਦੇ ਪਹੀਏ ਦੀ ਫੂਕ ਨਿਕਲ ਗਈ ਅਤੇ ਪਾਰਟੀ ਨੂੰ 31 ਵਾਰਡਾਂ ਵਿਚੋਂ ਸਿਰਫ਼ 7 ਕੌਂਸਲਰਾਂ ਦੀ ਜਿੱਤ ਨਾਲ ਹੀ ਸਬਰ ਕਰਨਾ ਪਿਆ | ਸਿਫ਼ਾਰਸ਼ੀ ਉਮੀਦਵਾਰਾਂ ਵਿਚ ਆਪਣੇ ਆਪ ਨੂੰ ਪਰਬਤ ਕੱਦ ਆਗੂ ਸਮਝਣ ਵਾਲਿਆਂ ਨੂੰ ਆਜ਼ਾਦ ਤੌਰ 'ਤੇ ਮੈਦਾਨ ਵਿਚ ਉਤਰੇ 'ਆਪ' ਦੇ ਸਾਬਕਾ ਵਲੰਟੀਅਰਾਂ ਨੇ ਹੀ ਹਰਾ ਦਿੱਤਾ | ਇਸ ਤੋਂ ਇਹ ਗੱਲ ਸਾਫ਼ ਹੋ ਗਈ ਹੈ ਕਿ ਹਾਈ ਕਮਾਂਡ ਵਲੋਂ ਥੋਪੇ ਗਏ ਉਮੀਦਵਾਰਾਂ ਨੂੰ ਰਾਜਪੁਰਾ ਦੀ ਜਨਤਾ ਨੇ ਬੁਰੀ ਤਰ੍ਹਾਂ ਨਾਲ ਨਕਾਰ ਦਿੱਤਾ ਹੈ | ਇਕ ਉਮੀਦਵਾਰ ਨੂੰ ਛੱਡ ਕੇ ਸਾਰੇ ਦੇ ਸਾਰੇ ਮੂਧੇ ਮੂੰਹ ਜਾ ਡਿੱਗੇ ਹਨ | ਹਾਈ ਕਮਾਂਡ ਦੀ ਸਿਫ਼ਾਰਸ਼ 'ਤੇ ਕਰਨ ਗੜੀ, ਜਤਿੰਦਰ ਕੌਰ ਵੜੈਚ, ਸੋਨੂੰ ਕੱਕੜ, ਰੀਨਾ ਬਾਲੀ, ਇੰਦੂ ਡਾਹਰਾ, ਸਰਬਜੀਤ ਕੌਰ, ਇਸਲਾਮ ਅਲੀ, ਸਰਬਜੀਤ ਸਿੰਘ, ਰਾਮ ਸ਼ਰਨ ਨੂੰ ਹਾਈ ਕਮਾਂਡ ਨੇ ਮੈਦਾਨ ਵਿਚ ਉਤਾਰਿਆਂ ਸੀ ਪਰ ਇਹ ਸਾਰੇ ਦੇ ਸਾਰੇ ਹੀ ਹਾਰ ਗਏ ਹਨ ਜਦ ਕਿ ਇਕੱਲਾ ਪ੍ਰਵੀਨ ਛਾਬੜਾ ਹੀ ਜਿੱਤਿਆ ਹੈ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਹਾਈਕਮਾਂਡ ਨੇ ਇਕ ਤਰ੍ਹਾਂ ਨਾਲ ਆਸਮਾਨ 'ਚ ਉਡਦੀ ਸਿਆਸੀ ਪਤੰਗ ਦੀ ਡੋਰ ਕੱਟਣ ਵਾਲੀ ਗੱਲ ਕੀਤੀ ਹੈ | ਇਸ ਕਾਰਨ ਇਹ ਹੀ ਕਿਹਾ ਜਾ ਸਕਦਾ ਹੈ ਕਿ ਹਾਈ ਕਮਾਂਡ ਨੇ ਇਕ ਤਰ੍ਹਾਂ ਨਾਲ ਜੰਗ ਦੇ ਦੌਰਾਨ ਘੋੜੇ ਬਦਲਣ ਕਾਰਨ ਜੰਗ ਨਹੀ ਜਿੱਤੀ ਜਾ ਸਕਦੀ ਵਾਲੀ ਗੱਲ 'ਤੇ ਮੋਹਰ ਲਾਈ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਭਾਜਪਾ ਦੀ ਸਰਕਾਰ ਬਣਨ 'ਤੇ ਕੇਂਦਰੀ ਸਕੀਮਾਂ ਦਾ ਲਾਭ ਹਰ ਲੋੜਵੰਦ ਤੱਕ ਪਹੁੰਚਾਇਆ ਜਾਵੇਗਾ-ਡਾ. ਤੇਜਾ ਅਗਲੀ ਖ਼ਬਰ ਰਾਜਪਾਲ ਪੰਜਾਬ ਨੇ ਪੰਜਾਬ ਪਬਲਿਕ ਸਕੂਲ ਨਾਭਾ ਦੇ ਵਿਦਿਆਰਥੀਆਂ ਦਾ ਕੀਤਾ ਸਨਮਾਨ
Ad Position 24