ਸਮਾਣਾ, 30 ਮਈ (ਪ੍ਰੀਤਮ ਸਿੰਘ ਨਾਗੀ)-ਨੇੜੇ ਦੇ ਪਿੰਡ ਖੇੜੀ ਨਗਾਈਆ ਵਿਖੇ ਉਦਾਸੀ ਸੰਪਰਦਾਇ ਦਾ ਧਾਰਮਿਕ ਸਥਾਨ ਬੁਰਜ ਟਿੱਲਾ ਹੈ | ਬੁਰਜ ਟਿੱਲਾ ਮੌਜੂਦਾ ਮੁਖੀ ਮਹੰਤ ਪ੍ਰਗਟ ਦਾਸ ਵਲੋਂ ਮਿਲੀ ਸੂਚਨਾ ਅਨੁਸਾਰ ਪੰਜਾਬ ਦੇ ਖਜਾਨਾ ਮੰਤਰੀ ਹਰਪਾਲ ਸਿੰਗ ਚੀਮਾ ਜੋ ਇਸ ਸਥਾਨ ਦੇ ਸ਼ਰਧਾਲੂ ਵੀ ਹਨ | ਅੱਜ 31 ਮਈ ਦਿਨ ਐਤਵਾਰ ਸ਼ਾਮ 4 ਵਜੇ ਬੁਰਜ ਟਿੱਲਾ ਵਿਖੇ ਪਹੁੰਚ ਰਹੇ ਹਨ ਤੇ ਬੁਰਜ ਟਿੱਲੇ ਨੂੰ ਜੋੜਦੀਆਂ ਵੱਖ-ਵੱਖ ਸੜਕਾਂ ਦਾ ਉਦਘਾਟਨ ਕਰਨਗੇ | ਜਿਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਪੰਜਾਬ ਸਰਕਾਰ ਨੇ ਮਨਜ਼ੂਰ ਕੀਤਾ ਸੀ |