08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਰੱਖੜਾ ਪਰਿਵਾਰ ਦੇ ਪ੍ਰਭਾਵ ਕਾਰਨ ਸਮਾਣਾ 'ਚ ਹੋਈ 'ਆਪ' ਦੀ ਵੱਡੀ ਜਿੱਤ

Ad Position 21
No active advertisement
ਅਜੀਤ ਡੈਸਕ 31-05-2026
ਪਟਿਆਲਾ, 30 ਮਈ (ਮਨਦੀਪ ਸਿੰਘ ਖਰੌੜ)-ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ 'ਆਪ' 'ਚ ਸ਼ਾਮਲ ਹੋਣ ਨਾਲ ਆਮ ਆਦਮੀ ਪਾਰਟੀ ਨੂੰ ਨਗਰ ਕੌਂਸਲ ਚੋਣਾਂ ਵਿਚ ਵੱਡਾ ਲਾਭ ਹੋਇਆ ਹੈ | ਰੱਖੜਾ ਪਰਿਵਾਰ ਆਪਣੀ ਸੇਵਾ ਭਾਵਨਾ ਅਤੇ ਲੋਕਾਂ ਨਾਲ ਸਹਿਚਾਰ ਰੱਖਣ ਦੇ ਸੇਵਾ ਭਾਵਨਾ ਵਜੋਂ ਜਾਣਿਆਂ ਜਾਂਦਾ ਹੈ | ਪਹਿਲਾਂ ਬਣੇ ਰਾਜਸੀ ਮਾਹੌਲ ਦੇ ਮੁਤਾਬਿਕ ਸਮਾਣਾ ਵਿਚ ਕਿਆਸ-ਆਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਆਮ ਆਦਮੀ ਪਾਰਟੀ ਦਾ ਨਗਰ ਕੌਂਸਲ ਚੋਣਾਂ ਵਿਚ ਕੋਈ ਖ਼ਾਸ ਪ੍ਰਦਰਸ਼ਨ ਨਹੀਂ ਹੋਵੇਗਾ | ਪ੍ਰੰਤੂ ਸੁਰਜੀਤ ਸਿੰਘ ਰੱਖੜਾ ਦੇ 'ਆਪ' ਵਿਚ ਸ਼ਾਮਲ ਹੋਣ ਤੋਂ ਬਾਅਦ ਸਮਾਣਾ ਵਿਚ ਸਿਆਸੀ ਸਮੀਕਰਨ ਬਦਲ ਗਏ ਹਨ | ਇਸ ਤੋਂ ਇਲਾਵਾ ਰੱਖੜਾ ਪਰਿਵਾਰ ਦਾ ਸਮਾਣਾ ਹਲਕੇ ਦੇ ਲੋਕਾਂ ਨਾਲ ਵਧੀਆ ਸਹਿਚਾਰ ਅਤੇ ਸਾਫ ਛਵੀ ਦਾ ਪ੍ਰਭਾਵ ਬਣਿਆ ਹੋਇਆ ਹੈ | ਜਿਸ ਦਾ ਨਤੀਜਾ ਨਗਰ ਕੌਂਸਲ ਸਮਾਣਾ ਦੀਆਂ 13 ਸੀਟਾਂ 'ਆਪ' ਵਲੋਂ ਜਿੱਤਣ ਤੋਂ ਮਿਲਦਾ ਹੈ | ਇਸ ਸੰਬੰਧੀ ਸੁਰਜੀਤ ਸਿੰਘ ਰੱਖੜਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਜੇਕਰ ਵੋਟਾਂ ਵਾਲੇ ਦਿਨ ਵਿਰੋਧੀ ਧਿਰਾਂ ਦੇ ਲੋਕ 'ਆਪ' ਵਰਕਰਾਂ ਨਾਲ ਝਗੜਾ ਨਾ ਕਰਦੇ ਤਾਂ ਤਿੰਨ ਸੀਟਾਂ ਹੋਰ ਆਪ ਦੀ ਝੋਲੀ ਪੈਣੀਆਂ ਸਨ | ਸ. ਰੱਖੜਾ ਪੁਰਾਣੇ ਆਗੂ ਹੋਣ ਕਾਰਨ ਉਨ੍ਹਾਂ ਦਾ ਪਟਿਆਲਾ ਦੇ ਸਾਰੇ ਹਲਕਿਆਂ ਵਿਚ ਬਹੁਤ ਵਧੀਆ ਆਧਾਰ ਬਣਿਆ ਹੋਇਆ ਹੈ | ਇਹ ਪ੍ਰਭਾਵ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਲਈ ਲਾਹੇਵੰਦ ਸਾਬਤ ਹੋਵੇਗਾ, ਕਿਉਂਕਿ ਸੁਰਜੀਤ ਸਿੰਘ ਰੱਖੜਾ ਆਗੂ ਦੇ ਤੌਰ 'ਤੇ ਪਿਛਲੇ ਢਾਈ ਦਹਾਕਿਆਂ ਤੋਂ ਵਰਕਰਾਂ ਅਤੇ ਲੋਕਾਂ ਨਾਲ ਹਰ ਇਕ ਦੁੱਖ ਸੁਖ ਵਿਚ ਖੜਦੇ ਆ ਰਹੇ ਹਨ | ਉਨ੍ਹਾਂ ਦਾ ਲੋਕਾਂ ਨਾਲ ਗੂੜਾ ਸਹਿਚਾਰ ਹੋਰ ਆਗੂਆਂ ਨਾਲੋਂ ਵੱਖਰਾ ਹੈ | ਇਸ ਕਰਕੇ ਲੋਕੀ ਉਨ੍ਹਾਂ ਦੁਆਰਾ ਕਹੀ ਗੱਲ ਨੂੰ ਮੋੜਦੇ ਨਹੀਂ, ਸ. ਰੱਖੜਾ ਵੀ ਲੋਕ ਮਸਲੇ ਹੱਲ ਕਰਨ ਨੂੰ ਪਹਿਲ ਦਿੰਦੇ ਹਨ | 'ਆਪ' ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਸ. ਰੱਖੜਾ ਦੇ ਘਰ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਵਰਕਰ ਅਤੇ ਆਪ ਆਗੂ ਪਹੁੰਚ ਕਰ ਰਹੇ ਹਨ | ਇਸ ਸੰਬੰਧੀ ਮੌਕੇ ਉੱਤੇ ਮੌਜੂਦ ਇਸ ਸਰਪੰਚ ਨੇ ਦੱਸਿਆ ਕਿ ਰੱਖੜਾ ਪਰਿਵਾਰ ਹਮੇਸ਼ਾ ਪਿੰਡਾਂ ਵਾਲਿਆਂ ਦੇ ਮਸਲੇ ਹੱਲ ਕਰਨ ਨੂੰ ਤਰਜੀਹ ਦਿੰਦਾ ਹੈ ਜਿਹੜੇ ਲੋਕਾਂ ਰੱਖੜਾ ਕੋਲ ਪਹੁੰਚੇ ਹਨ ਉਨ੍ਹਾਂ ਦੇ ਮਸਲਾ ਤੁਰੰਤ ਹੱਲ ਕਰਵਾ ਦਿੰਦੇ ਹਨ | ਇਹ ਤਾਂ ਸਮਾਂ ਹੀ ਦੱਸੇਗਾ ਕਿ ਆਮ ਆਦਮੀ ਪਾਰਟੀ ਰੱਖੜਾ ਪਰਿਵਾਰ ਦੇ ਤਜਰਬੇ ਅਤੇ ਲੋਕਾਂ ਵਿਚ ਬਣੇ ਰਸੂਖ਼ ਦਾ ਕਿੰਨਾ ਕੁ ਲਾਹਾ ਲੈ ਸਕੇਗੀ |
Ad Position 22
No active advertisement
ਪਿਛਲੀ ਖ਼ਬਰ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਬੁਰਜ ਟਿੱਲਾ ਵਿਖੇ ਆਉਣਗੇ ਅਗਲੀ ਖ਼ਬਰ ਪੰਜਾਬ 'ਚ ਭਾਜਪਾ ਦੀ ਸਰਕਾਰ ਬਣਨ 'ਤੇ ਕੇਂਦਰੀ ਸਕੀਮਾਂ ਦਾ ਲਾਭ ਹਰ ਲੋੜਵੰਦ ਤੱਕ ਪਹੁੰਚਾਇਆ ਜਾਵੇਗਾ-ਡਾ. ਤੇਜਾ
Ad Position 24