20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਪੀ.ਐੱਚ.ਸੀ. ਅਜਨੌਦਾ 'ਚ ਮੈਗਾ ਸਪੈਸ਼ਲ ਸਿਹਤ ਕੈਂਪ ਲਗਾਇਆ

Ad Position 21
No active advertisement
ਪੀ.ਐੱਚ.ਸੀ. ਅਜਨੌਦਾ 'ਚ ਮੈਗਾ ਸਪੈਸ਼ਲ ਸਿਹਤ ਕੈਂਪ ਦੌਰਾਨ ਸਿਵਲ ਸਰਜਨ ਡਾ. ਸ਼ੈਲੀ ਜੇਤਲੀ, ਡਾ. ਮੋਨਿਕਾ ਸੂਦ ਐਸ.ਐਮ.ਓ. ਭਾਦਸੋਂ, ਡਾ. ਨਵਜੋਤ ਕੌਰ ਤੇ ਨਾਲ ਹੋਰ | ਅਜੀਤ ਤਸਵੀਰ <br/> 01-06-2026
ਭਾਦਸੋਂ, 31 ਮਈ (ਪ੍ਰਦੀਪ ਦੰਦਰਾਲਾ)-ਪੰਜਾਬ ਦੇ ਸਿਹਤ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਸਿਵਲ ਸਰਜਨ ਡਾ. ਸ਼ੈਲੀ ਜੇਤਲੀ ਅਤੇ ਐੱਸ.ਐਮ.ਓ. ਭਾਦਸੋਂ ਡਾ. ਮੋਨਿਕਾ ਸੂਦ ਦੀ ਯੋਗ ਅਗਵਾਈ ਹੇਠ ਬਲਾਕ ਭਾਦਸੋਂ ਦੇ ਪੀ.ਐੱਚ.ਸੀ. ਅਜਨੌਦਾ ਕਲਾਂ ਵਿਚ ਇਕ ਮੈਗਾ ਸਪੈਸ਼ਲ ਸਿਹਤ ਕੈਂਪ ਲਗਾਇਆ ਗਿਆ | ਇਹ ਕੈਂਪ ਲੋਕਾਂ ਨੂੰ ਵਧੀਆ ਅਤੇ ਸਹੂਲਤਪੂਰਵਕ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਲਗਾਇਆ ਗਿਆ | ਜਿਸ ਬਾਰੇ ਜਾਣਕਾਰੀ ਦੌਰਾਨ ਮੈਡੀਕਲ ਅਫ਼ਸਰ ਇੰਚਾਰਜ ਡਾ. ਨਵਜੋਤ ਕੌਰ ਨੇ ਕੈਂਪ ਦੌਰਾਨ ਦੱਸਿਆ ਕਿ ਅੱਜ ਕੁੱਲ 250 ਮਰੀਜ਼ਾਂ ਦਾ ਨਿਰੀਖਣ ਕੀਤਾ ਗਿਆ | ਮਰੀਜ਼ਾਂ ਨੂੰ ਮਾਹਿਰ ਡਾਕਟਰਾਂ ਵਲੋਂ ਵਿਸ਼ੇਸ਼ ਸਲਾਹ ਦਿੱਤੀ ਗਈ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ | ਇਸ ਤੋਂ ਇਲਾਵਾ ਮੌਕੇ 'ਤੇ ਹੀ ਮੁਫ਼ਤ ਲੈਬ ਜਾਂਚਾਂ ਦੀ ਸਹੂਲਤ ਵੀ ਪ੍ਰਦਾਨ ਕੀਤੀ ਗਈ | ਉਨਾਂ ਦੱਸਿਆ ਕਿ ਕੈਂਪ ਦੌਰਾਨ 47 ਲੋਕਾਂ ਦੇ ਐਮ.ਐਮ.ਵਾਈ.ਐਸ. ਕਾਰਡ ਵੀ ਬਣਾਏ ਗਏ ਤਾਂ ਜੋ ਸਰਕਾਰੀ ਸਿਹਤ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਆਮ ਜਨਤਾ ਤੱਕ ਪਹੁੰਚ ਸਕੇ | ਇਸ ਸਮੇਂ ਸਿਹਤ ਵਿਭਾਗ ਵਲੋਂ ਟੀਮ ਦੇ ਯਤਨਾਂ ਦੀ ਭਰਪੂਰ ਸਰਾਹਨਾ ਕੀਤੀ ਗਈ ਅਤੇ ਭਵਿੱਖ 'ਚ ਵੀ ਇਸੇ ਤਰ•ਾਂ ਲੋਕ ਸੇਵਾ ਲਈ ਕੰਮ ਕਰਨ ਦੀ ਅਪੀਲ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਵਾਰਡ ਨੰਬਰ 3 ਤੋਂ ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰ ਹਰਪ੍ਰੀਤ ਸਿੰਘ ਪ੍ਰੀਤ ਦਾ ਕੀਤ... ਅਗਲੀ ਖ਼ਬਰ ਜਨਗਣਨਾ 2026-ਪਟਿਆਲਾ ਨਗਰ ਨਿਗਮ ਦੀ ਹੱਦ ਅੰਦਰ ਪਹਿਲੇ ਪੜਾਅ ਦਾ ਕੰਮ ਜ਼ੋਰਾਂ 'ਤੇ
Ad Position 24