ਪਟਿਆਲਾ, 1 ਜੂਨ (ਅ.ਸ. ਆਹਲੂਵਾਲੀਆ)-ਮਿਊਂਸੀਪਲ ਵਰਕਰਜ਼ ਯੂਨੀਅਨ (ਸੰਬੰਧਿਤ ਭਾਰਤੀਯ ਮਜ਼ਦੂਰ ਸੰਘ) ਵੱਲ ਨਗਰ ਨਿਗਮ ਪਟਿਆਲਾ ਵਿਖੇ ਰੋਸ ਰੈਲੀ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਆਗੂ ਵਲੋਂ ਪੰਜਾਬ ਸਰਕਾਰ ਵਲੋਂ ਮੁਲਾਜਮਾਂ ਨੂੰ ਡੀ.ਏ. ਨਾ ਦੇਣ, ਕੱਚੇ ਕਾਮੇ ਪੱਕੇ ਨਾ ਕਰਨ ਅਤੇ ਮੁਲਾਜ਼ਮਾਂ ਦੀਆ ਹੋਰ ਪੈਂਡਿੰਗ ਪਈਆ ਮੰਗਾ ਨਾ ਮੰਨਣ ‘ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ । ਆਗੂਆਂ ਵਲੋਂ ਦੱਸਿਆ ਗਿਆ ਕਿ ਜਿੱਥੇ ਸਰਕਾਰ ਕੱਚੇ ਕਾਮੇ ਪੱਕਾ ਕਰਨ ਦੀ ਗੱਲ ਕਰ ਰਹੀ ਪਰ ਅਜੇ ਇਸ ਸੰਬੰਧੀ ਕੋਈ ਵੀ ਨੋਟੀਫ਼ਿਕੇਸ਼ਨ ਜਾਰੀ ਨਹੀਂ ਕੀਤਾ ਅਤੇ ਨਾ ਹੀ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਕੋਈ ਗਾਇਡਲਾਇਨ ਜਾਰੀ ਨਹੀਂ ਕੀਤੀ ਹੈ। ਜਿਸ ਕਾਰਨ ਮੁਲਾਜਮਾਂ ਵਿਚ ਭਾਰੀ ਰੋਸ ਹੈ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਗੁਰਮੇਲ ਸਿੰਘ, ਸੇਵਾ ਮੁਕਤ ਕਰਮਚਾਰੀ ਯੂਨੀਅਨ ਤੋਂ ਪ੍ਰਧਾਨ ਮਹਿੰਦਰ ਸਿੰਘ, ਬਾਬੂ ਰਾਮ ਸੇਲਵਾਨ ਪ੍ਰਧਾਨ ਸਵੀਪਰ ਯੂਨੀਅਨ, ਸੀਤਾਰਾਮ ਪ੍ਰਧਾਨ ਡਰਾਈਵਰ ਯੂਨੀਅਨ, ਬੱਬੂ ਪ੍ਰਧਾਨ ਟੈਕਨੀਕਲ ਸਰਵਿਸ ਯੂਨੀਅਨ, ਰਾਮਪਾਲ ਨਗਰ ਪਾਲਿਕਾ ਕਰਮਚਾਰੀ ਸੰਘ, ਜੋਗਿੰਦਰ ਸਿੰਘ ਪੰਛੀ, ਅਜਾਇਬ ਸਿੰਘ, ਜਸਬੀਰ ਸਿੰਘ, ਤਰਵਿੰਦਰ ਸਿੰਘ, ਸ਼ਿਵ ਕੁਮਾਰ, ਰਮਿੰਦਰਪ੍ਰੀਤ ਸਿੰਘ, ਸੁਮੀਤ ਕੁਮਾਰ, ਪ੍ਰਦੀਪ ਪੁਰੀ,ਹਰਪਾਲ ਸਿੰਘ,ਸ਼ੁਭਮ ਸ਼੍ਰੀਮਤੀ ਅਮਰਿੰਦਰ ਕੋਰ, ਮਨਪ੍ਰੀਤ ਕੌਰ, ਨਿਸ਼ਾ ਰਾਣੀ, ਪੂਜਾ, ਪ੍ਰੀਤੀ, ਸਰਬਜੀਤ ਕੌਰ, ਅੰਜਨਾ ਰਾਣੀ, ਅਨੂ, ਅਮਨਦੀਪ ਕੋਰ, ਜਸਵਿੰਦਰ ਕੌਰ ਆਦਿ ਹਾਜ਼ਰ ਰਹੇ।