20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਝਿੰਜਰ ਦੀ 'ਬੋਲੇਗਾ ਘਨੌਰ ਬਦਲੇਗਾ ਦੌਰ' ਪੈਦਲ ਯਾਤਰਾ ਦੇ ਛੇਵੇਂ ਦਿਨ ਘਨੌਰ ਸ਼ਹਿਰ 'ਚ ਪੀਣ ਵਾਲੇ ਪਾਣੀ ਦੇ ਸੰਕਟ ਦਾ ਹੋਇਆ ਪਰਦਾਫਾਸ਼

Ad Position 21
No active advertisement
'ਬੋਲੇਗਾ ਘਨੌਰ ਬਦਲੇਗਾ ਦੌਰ' ਪੈਦਲ ਯਾਤਰਾ ਦੌਰਾਨ ਘਨੌਰ ਦੇ ਨਹਿਰ ਦੇ ਨੇੜੇ 'ਚ ਨਲਕੇ 'ਤੇ ਪਾਣੀ ਲਈ ਲੱਗੀਆਂ ਕਤਾਰਾਂ ਦਾ ਜਾਇਜ਼ਾ ਲੈਂਦੇ ਹੋਏ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ | ਤਸਵੀਰ : ਸਰਦਾਰਾ ਸਿੰਘ ਲਾਛੜੂ <br/> 05-06-2026
ਘਨੌਰ, 4 ਜੂਨ (ਸਰਦਾਰਾ ਸਿੰਘ ਲਾਛੜੂ)-ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਘਨੌਰ ਹਲਕਾ ਇੰਚਾਰਜ ਸਰਬਜੀਤ ਸਿੰਘ ਝਿੰਜਰ ਦੀ 'ਬੋਲੇਗਾ ਘਨੌਰ ਬਦਲੇਗਾ ਦੌਰ' ਪੈਦਲ ਯਾਤਰਾ ਵੀਰਵਾਰ ਨੂੰ ਆਪਣੇ ਛੇਵੇਂ ਦਿਨ ਵਿਚ ਦਾਖਲ ਹੋ ਗਈ | ਇਹ ਯਾਤਰਾ ਘਨੌਰ ਸ਼ਹਿਰ ਵਿਚੋਂ ਹੁੰਦੀ ਹੋਈ ਘੱਗਰ ਬੈਲਟ ਦੇ ਪਿੰਡਾਂ ਤੱਕ ਪਹੁੰਚੀ | ਸਵੇਰੇ 7 ਵਜੇ ਘਨੌਰ ਸ਼ਹਿਰ ਤੋਂ ਸ਼ੁਰੂ ਹੋਈ ਇਸ ਯਾਤਰਾ ਨੇ ਦਿਨ ਭਰ ਦੌਰਾਨ ਮਹਿਦੂਦਾਂ, ਲਾਛੜੂ ਖ਼ੁਰਦ, ਸਰਾਲਾ ਹੈੱਡ, ਕਮਾਲਪੁਰ, ਕਪੂਰੀ, ਸੋਂਟਾ, ਰਾਮਪੁਰ, ਮਾਹਰੀਆਂ, ਹਰਪਾਲਾ ਅਤੇ ਲੋਹਸਿੰਬਲੀ ਸਮੇਤ ਹਲਕੇ ਦੇ ਕਈ ਪਿੰਡਾਂ ਦਾ ਦੌਰਾ ਕੀਤਾ | ਹਾਲਾਂਕਿ, ਘਨੌਰ ਸ਼ਹਿਰ ਵਿਚ ਦੇਖਿਆ ਗਿਆ ਇਕ ਦਿ੍ਸ਼ ਸਭ ਦਾ ਧਿਆਨ ਆਪਣੇ ਵੱਲ ਖਿੱਚਣ ਵਾਲਾ ਸੀ | ਸ਼ਹਿਰ ਦੀਆਂ ਗਲੀਆਂ ਵਿਚੋਂ ਲੰਘਦੇ ਹੋਏ ਝਿੰਜਰ ਨੇ ਵੇਖਿਆ ਕਿ ਲੋਕ ਨਲਕਿਆਂ 'ਤੇ ਲੰਬੀਆਂ ਕਤਾਰਾਂ ਵਿਚ ਖੜ੍ਹੇ ਹਨ ਅਤੇ ਇਕ ਘੜਾ ਸਾਫ਼ ਪੀਣ ਵਾਲਾ ਪਾਣੀ ਭਰਨ ਲਈ ਤਿੰਨ ਤੋਂ ਚਾਰ ਘੰਟੇ ਤੱਕ ਉਡੀਕ ਕਰ ਰਹੇ ਹਨ | ਸਥਾਨਕ ਵਸਨੀਕਾਂ ਨੇ ਝਿੰਜਰ ਨੂੰ ਦੱਸਿਆ ਕਿ ਘਨੌਰ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਵਿਚ ਸੀਵਰੇਜ ਦਾ ਪਾਣੀ ਸਪਲਾਈ ਲਾਈਨਾਂ 'ਚ ਮਿਲਣ ਕਾਰਨ ਟੂਟੀਆਂ ਦਾ ਪਾਣੀ ਪੀਣ ਯੋਗ ਨਹੀਂ ਰਿਹਾ | ਉਨ੍ਹਾਂ ਕਿਹਾ, ''ਘਰਾਂ ਦੀਆਂ ਟੂਟੀਆਂ ਵਿਚੋਂ ਆਉਣ ਵਾਲਾ ਪਾਣੀ ਸਾਫ਼ ਤੌਰ 'ਤੇ ਗੰਦਾ ਅਤੇ ਦੂਸ਼ਿਤ ਹੈ, ਜਿਸ ਕਾਰਨ ਲੋਕਾਂ ਨੂੰ ਟੂਟੀਆਂ ਦੀ ਵਰਤੋਂ ਛੱਡ ਕੇ ਹਰ ਰੋਜ਼ ਪੀਣ ਵਾਲੇ ਪਾਣੀ ਲਈ ਨਲਕਿਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ |'' ਝਿੰਜਰ ਨੇ ਇਸ ਨੂੰ ਸਿਰਫ ਇਕ ਅਸੁਵਿਧਾ ਨਹੀਂ, ਸਗੋਂ ਪ੍ਰਸ਼ਾਸਨਿਕ ਨਾਕਾਮੀ ਕਰਾਰ ਦਿੰਦਿਆਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਐਮਰਜੈਂਸੀ ਸਮਝਦਿਆਂ ਤੁਰੰਤ ਕਦਮ ਚੁੱਕੇ ਜਾਣ ਅਤੇ ਹਰ ਘਰ ਤੱਕ ਸਾਫ ਪੀਣ ਵਾਲਾ ਪਾਣੀ ਪਹੁੰਚਾਇਆ ਜਾਵੇ | ਉਨ੍ਹਾਂ ਕਿਹਾ, ''ਸਾਫ ਪਾਣੀ ਕੋਈ ਵਿਸ਼ੇਸ਼ ਸਹੂਲਤ ਨਹੀਂ, ਸਗੋਂ ਹਰ ਨਾਗਰਿਕ ਦਾ ਬੁਨਿਆਦੀ ਅਧਿਕਾਰ ਹੈ |'' ਝਿੰਜਰ ਨੇ ਕਿਹਾ ਕਿ ਇਸ ਪੈਦਲ ਯਾਤਰਾ ਦਾ ਇਕੋ-ਇਕ ਮਕਸਦ ਹਲਕੇ ਦੇ ਹਰ ਪਿੰਡ ਤੱਕ ਪਹੁੰਚ ਕੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਖੁਦ ਸੁਣਨਾ ਅਤੇ ਉਨ੍ਹਾਂ ਦੇ ਰੋਜ਼ਾਨਾ ਜੀਵਨ ਨਾਲ ਜੁੜੇ ਮੁੱਦਿਆਂ ਨੂੰ ਉੱਚੀ ਆਵਾਜ਼ ਨਾਲ ਉਠਾਉਣਾ ਹੈ, ਤਾਂ ਜੋ ਉਹ ਸ਼ਿਕਾਇਤਾਂ, ਜਿਨ੍ਹਾਂ ਨੂੰ ਸੱਤਾਧਾਰੀ ਸਰਕਾਰ ਨੇ ਲੰਬੇ ਸਮੇਂ ਤੋਂ ਅਣਡਿੱਠਾ ਕੀਤਾ ਹੋਇਆ ਹੈ, ਲੋਕਾਂ ਸਾਹਮਣੇ ਲਿਆਂਦੀਆਂ ਜਾ ਸਕੇ | ਇਸ ਮੌਕੇ ਸ਼ੋ੍ਰਮਣੀ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ, ਸਰਕਲ ਪ੍ਰਧਾਨ ਜਸਵਿੰਦਰ ਸਿੰਘ ਕਾਮੀ, ਸਰਕਲ ਪ੍ਰਧਾਨ ਕੁਲਵਿੰਦਰ ਸਿੰਘ, ਸਰਕਲ ਪ੍ਰਧਾਨ ਰਘਬੀਰ ਸਿੰਘ, ਯੂਥ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਲੋਹਸਿੰਬਲੀ ਅਤੇ ਹੋਰ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਸਰਕਾਰ ਬਣਾਉਣ ਲਈ ਹਲਕਾ ਘਨੌਰ ਦੇ ਨੌਜਵਾਨਾਂ 'ਚ ਭਾਰੀ ਉਤਸ਼ਾਹ-ਪ੍ਰਨੀਤ ਕੌਰ ਅਗਲੀ ਖ਼ਬਰ ਘੱਲੂਘਾਰਾ ਹਫ਼ਤੇ ਦੌਰਾਨ ਸਮਾਣਾ ਪੁਲਿਸ ਪੁਰੀ ਤਰ੍ਹਾਂ ਮੁਸ਼ਤੈਦ-ਡੀ.ਐੱਸ.ਪੀ. ਤੇ ਐੱਸ.ਐੱਚ.ਓ.
Ad Position 24