21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

'ਰਿਦਮੀਆ' ਸੰਗੀਤ ਅਤੇ ਨਾਚ ਦੀ ਇਕ ਸ਼ਾਮ 6 ਤੇ 7 ਨੂੰ

Ad Position 21
No active advertisement
ਅਜੀਤ ਡੈਸਕ 05-06-2026
ਪਟਿਆਲਾ, 4 ਜੂਨ (ਅ.ਸ. ਆਹਲੂਵਾਲੀਆ)-ਭਾਰਤ ਸਰਕਾਰ ਦੇ ਸਭਿਆਚਾਰ ਮੰਤਰਾਲੇ ਅਧੀਨ ਉੱਤਰੀ ਖੇਤਰ ਸਭਿਆਚਾਰਕ ਕੇਂਦਰ ਵਲੋਂ 6 ਅਤੇ 7 ਜੂਨ ਨੂੰ ਸ਼ਾਮ 6:30 ਵਜੇ ਕਾਲੀਦਾਸ ਆਡੀਟੋਰੀਅਮ ਵਿਖੇ ਦੋ ਦਿਨਾਂ ਸਭਿਆਚਾਰਕ ਤਿਉਹਾਰ, ''ਰਿਦਮੀਆ-ਸੰਗੀਤ ਅਤੇ ਨਾਚ ਦੀ ਤਾਲ'' ਕਰਵਾਇਆ ਜਾ ਰਿਹਾ ਹੈ | ਇਸ ਵਿਸ਼ੇਸ਼ ਸਮਾਗਮ ਵਿਚ, ਦੇਸ਼ ਭਰ ਦੇ ਪ੍ਰਸਿੱਧ ਸੰਗੀਤਕਾਰ ਅਤੇ ਨਿ੍ਤਕ ਆਪਣੇ ਪ੍ਰਦਰਸ਼ਨਾਂ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕਰਨਗੇ | 6 ਨੂੰ ਪ੍ਰਸਿੱਧ ਸੁਰਬਹਾਰ ਵਾਦਕ ਡਾ. ਅਸ਼ਵਿਨ ਐਮ. ਡਲਵੀ ਸ਼ਾਸਤਰੀ ਸੰਗੀਤ ਪੇਸ਼ ਕਰਨਗੇ, ਜਦੋਂ ਕਿ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧ ਕੋਰੀਓਗ੍ਰਾਫਰ ਸੰਤੋਸ਼ ਨਾਇਰ ਆਪਣਾ ਪ੍ਰਸਿੱਧ ਨਾਚ ਨਾਟਕ, ''ਦਿ ਗੇਮ ਆਫ਼ ਡਾਈਸ'' ਪੇਸ਼ ਕਰਨਗੇ |
7 ਨੂੰ ਪ੍ਰਸਿੱਧ ਸ਼ਾਸਤਰੀ ਸੰਗੀਤਕਾਰ ਪੰਡਿਤ ਸੁਭਾਸ਼ ਘੋਸ਼ ਪੇਸ਼ ਕਰਨਗੇ ਅਤੇ ਪ੍ਰਸਿੱਧ ਕੱਥਕ ਨਿ੍ਤਕ ਡਾ. ਸਮੀਰਾ ਕੋਸਰ ਇਕ ਮਨਮੋਹਕ ਪ੍ਰਦਰਸ਼ਨ ਨਾਲ ਸਮਾਗਮ ਨੂੰ ਸੁੰਦਰ ਬਣਾਉਣਗੇ | ਉੱਤਰੀ ਖੇਤਰ ਸਭਿਆਚਾਰਕ ਕੇਂਦਰ ਦੇ ਡਾਇਰੈਕਟਰ ਫੁਰਕਾਨ ਖ਼ਾਨ ਦੇ ਅਨੁਸਾਰ, ''ਰਿਦਮੀਆ ਦਾ ਉਦੇਸ਼ ਭਾਰਤੀ ਸ਼ਾਸਤਰੀ ਸੰਗੀਤ ਅਤੇ ਨਿ੍ਤ ਦੀ ਅਮੀਰ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਅਤੇ ਕਲਾ ਪ੍ਰੇਮੀਆਂ ਨੂੰ ਇਕ ਡੂੰਘਾ ਸਭਿਆਚਾਰਕ ਅਨੁਭਵ ਪ੍ਰਦਾਨ ਕਰਨਾ ਹੈ |
Ad Position 22
No active advertisement
ਪਿਛਲੀ ਖ਼ਬਰ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਵਾਤਾਵਰਨ ਸੰਭਾਲ ਮੁਹਿੰਮ ਨਾਲ ਜੁੜੋ-ਗੌਰਵ ਸੰਧੂ ਅਗਲੀ ਖ਼ਬਰ ਭਾਜਪਾ ਸਰਕਾਰ ਬਣਾਉਣ ਲਈ ਹਲਕਾ ਘਨੌਰ ਦੇ ਨੌਜਵਾਨਾਂ 'ਚ ਭਾਰੀ ਉਤਸ਼ਾਹ-ਪ੍ਰਨੀਤ ਕੌਰ
Ad Position 24