ਸਮਾਣਾ, 5 ਜੂਨ (ਸਾਹਿਬ ਸਿੰਘ)-ਪਬਲਿਕ ਕਾਲਜ ਸਮਾਣਾ ਅਤੇ ਕਾਲਜ ਅਧੀਨ ਚਲਾਏ ਜਾ ਰਹੇ ਪਬਲਿਕ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਸਮਾਣਾ ਦੇ ਰਾਸ਼ਟਰੀ ਸੇਵਾ ਸਕੀਮ ਵਿਭਾਗ ਅਤੇ ਐਨ.ਸੀ.ਸੀ. ਵਿੰਗ ਵਲੋਂ ਪੂਰਾ ਹਫ਼ਤਾ ਫਲਦਾਰ ਅਤੇ ਛਾਂਦਾਰ ਬੂਟੇ ਲਗਾ ਕੇ ਵਣ ਮਹਾਂ ਉਤਸਵ ਮਨਾਇਆ ਜਾ ਰਿਹਾ ਹੈ | ਕਾਲਜ ਪਿ੍ੰਸੀਪਲ ਡਾ. ਹਰਕੀਰਤ ਸਿੰਘ ਦੀ ਸਰਪ੍ਰਸਤੀ ਹੇਠ ਇਸ ਹਫ਼ਤੇ ਦਾ ਆਗਾਜ਼ ਪੰਛੀਆਂ ਅਤੇ ਜਾਨਵਰਾਂ ਨੂੰ ਪਿਆਸ ਤੋਂ ਬਚਾਉਣ ਲਈ ਕਾਲਜ ਕੈਂਪਸ ਵਿਚ ਵੱਖ-ਵੱਖ ਥਾਵਾਂ 'ਤੇ ਪਾਣੀ ਦੇ ਭਰੇ ਮਿੱਟੀ ਦੇ ਕਟੋਰੇ ਰਖਵਾ ਕੇ ਕੀਤਾ ਗਿਆ | ਅੱਜ ਦਾ ਦਿਨ ਵਿਸ਼ਵ ਵਾਤਾਵਰਣ ਦਿਵਸ ਨੂੰ ਸਮਰਪਿਤ ਕੀਤਾ ਗਿਆ | ਪਿ੍ੰਸੀਪਲ ਡਾ. ਹਰਕੀਰਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੁੱਖ ਜਿੱਥੇ ਸਾਡੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹਨ, ਉੱਥੇ ਪੰਛੀ ਸਾਡੀ ਕੁਦਰਤ ਦਾ ਅਹਿਮ ਸ਼ਿੰਗਾਰ ਹਨ | ਵਿਦਿਆਰਥੀਆਂ ਨੇ ਕਾਲਜ ਵਿਚ ਕਰੀਬ 100 ਬੂਟੇ ਲਗਾ ਕੇ ਆਤਮਿਕ ਖ਼ੁਸ਼ੀ ਪ੍ਰਾਪਤ ਕੀਤੀ |