15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਨਗਰ ਕੌਂਸਲ ਚੋਣਾਂ ਦੇ ਨਤੀਜਿਆਂ 'ਚ ਵੋਟਰਾਂ ਦੀ ਪਾਈ ਸਿਆਸੀ ਬੁਝਾਰਤ 'ਚ ਉਲਝੀਆਂ ਰਾਜਨੀਤਕ ਪਾਰਟੀਆਂ

Ad Position 21
No active advertisement
ਅਜੀਤ ਡੈਸਕ 06-06-2026
ਰਾਜਪੁਰਾ, 5 ਜੂਨ (ਰਣਜੀਤ ਸਿੰਘ)-ਨਗਰ ਕੌਂਸਲ ਚੋਣਾਂ ਨੂੰ ਲੈ ਕੇ ਹਾਲ ਦੀ ਘੜੀ ਸਸਪੈਨਸ ਵਾਲੀ ਸਥਿਤੀ ਨਜ਼ਰ ਆ ਰਹੀ ਹੈ | ਵੋਟਰਾਂ ਵਲੋਂ ਪਾਈ ਗਈ ਬੁਝਾਰਤ ਵਿਚ ਹਾਲ ਦੀ ਘੜੀ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਉਲਝਣ ਦੇ ਸਮੁੰਦਰ ਵਿਚ ਗੋਤੇ ਖਾ ਰਹੀਆਂ ਹਨ | ਪਰ ਜੇਕਰ ਸਿਆਸੀ ਪੰਡਤਾਂ ਦੀ ਗੱਲ ਵੱਲ ਗੌਰ ਕੀਤੀ ਜਾਵੇ ਤਾਂ ਗੁਣਾ ਸੱਤਾਧਾਰੀ 'ਤੇ ਪੈਂਦਾ ਨਜ਼ਰ ਆ ਰਿਹਾ ਹੈ ਅਤੇ ਜੇਕਰ ਸ਼ਹਿਰ ਵਾਸੀਆਂ ਦੀ ਗੱਲ ਧਿਆਨ ਨਾਲ ਸੁਣੀ ਜਾਵੇ ਤਾਂ ਸੱਤਾਧਾਰੀ ਧਿਰ ਦੇ ਕੌਂਸਲਰ ਅਤੇ ਮੌਜੂਦਾ ਚੇਅਰਮੈਨ ਪ੍ਰਵੀਨ ਛਾਬੜਾ ਦਾ ਪਲੜਾ ਭਾਰੀ ਵਿਖਾਈ ਦੇ ਰਿਹਾ ਹੈ | ਪਰ ਸੱਤਾਧਾਰੀ ਧਿਰ ਪੱਟਾਂ 'ਤੇ ਥਾਪੀਆਂ ਮਾਰ ਕੇ ਕਹਿ ਰਹੀ ਹੈ ਕਿ ਨਗਰ ਕੌਂਸਲ ਵਿਚ ਪ੍ਰਧਾਨ ਦੀ ਕੁਰਸੀ ਤੇ ਕਬਜਾ ਆਪ ਪਾਰਟੀ ਦਾ ਹੋਵੇਗਾ | ਜਾਣਕਾਰੀ ਮੁਤਾਬਿਕ ਸ਼ਹਿਰ ਵਿਚ 31 ਵਾਰਡ ਹਨ | ਨਗਰ ਕੌਂਸਲ ਦੀਆਂ 26 ਮਈ ਨੂੰ ਵੋਟਾਂ ਪਈਆਂ ਸਨ ਅਤੇ ਨਤੀਜਾ 29 ਮਈ ਨੂੰ ਆਇਆ ਸੀ | ਸ਼ਹਿਰ ਦੇ ਸੂਝਵਾਨ ਵੋਟਰਾਂ ਨੇ ਐਸੀ ਖੇਡ ਖੇਡੀ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਬਹੁ ਮੱਤ ਨਹੀ ਦਿਤਾ |ਨਤੀਜਿਆਂ ਮੁਤਾਬਿਕ ਕਾਂਗਰਸ ਪਾਰਟੀ ਅਤੇ ਬੀ ਜੀ ਪੇ ਦੇ ਹਿੱਸੇ ਨੋ ਨੋ ਕੌਂਸਲਰ, ਸੱਤਾਧਾਰੀ ਧਿਰ ਦੇ ਹਿੱਸੇ 7 ਕੌਂਸਲਰ ,ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਚਾਰ ਕੌਂਸਲਰ ਆਏ ਹਨ ਜਦ ਕਿ ਆਜ਼ਾਦ ਤੌਰ 'ਤੇ ਦੋ ਕੌਂਸਲਰਾਂ ਨੇ ਜਿੱਤ ਦੀ ਝੰਡੀ ਪੱਟੀ ਹੈ | ਮੰਨਿਆ ਜਾ ਰਿਹਾ ਹੈ ਕਿ ਆਜ਼ਾਦ ਤੌਰ 'ਤੇ ਜਿੱਤੇ ਹੋਏ ਕੌਂਸਲਰ ਵੀ ਕਿਸੇ ਨਾ ਕਿਸੇ ਤਰ੍ਹਾਂ ਹਲਕਾ ਵਿਧਾਇਕ ਦੇ ਖ਼ਾਸਮ ਖ਼ਾਸ ਬੰਦੇ ਮੰਨੇ ਜਾ ਰਹੇ ਹਨ | ਇਸ ਹਿਸਾਬ ਨਾਲ ਸੱਤਾਧਾਰੀ ਦੀ ਛੱਤਰੀ 'ਤੇ ਜੇਕਰ ਆਜ਼ਾਦ ਕੌਂਸਲਰ ਬੈਠਦੇ ਹਨ ਤਾਂ ਆਪ ਕੋਲ ਵੀ ਨੋ ਕੌਂਸਲਰ ਬਣ ਜਾਂਦੇ ਹਨ ਅਤੇ ਦੋ ਵੋਟਾਂ ਰਾਜਪੁਰਾ ਅਤੇ ਘਨੌਰ ਤੇ ਵਿਧਾਇਕਾਂ ਦੀਆਂ ਹਨ | ਇਸ ਤਰ੍ਹਾਂ ਕੁਲ ਸਿਆਸੀ ਜਮਾ-ਘਟਾਊ ਮੁਤਾਬਿਕ ਸੱਤਾਧਾਰੀ ਧਿਰ ਕੋਲ ਕੁਲ 11 ਕੌਂਸਲਰ ਬਣ ਜਾਂਦੇ ਹਨ | ਦੱਸਣਯੋਗ ਹੈ ਕਿ ਸੱਤਾਧਾਰੀ ਧਿਰ ਵਿਚ ਪਈ ਫੁੱਟ ਉਸ ਵਕਤ ਜੱਗ ਜਾਹਰਿ ਹੋ ਗਈ ਸੀ ਜਦੋਂ ਦਰਜਨ ਦੇ ਕਰੀਬ ਕੌਂਸਲਰ ਸਿਆਸੀ ਅਸਰ ਰਸੂਖ਼ ਸਦਕਾ ਵਿਧਾਇਕ ਦੀ ਸਿਫ਼ਾਰਸ਼ ਤੋ ਬਿਨਾਂ ਪਾਰਟੀ ਟਿਕਟ ਲੈ ਕੇ ਮੈਦਾਨ ਵਿਚ ਕੁੱਦੇ ਸਨ ਪਰ ਉਹਨਾਂ ਵਿਚੋਂ ਪ੍ਰਵੀਨ ਛਾਬੜਾ ਤੋ ਬਿਨਾਂ ਕੋਈ ਵੀ ਨਹੀ ਜਿਤਿਆ | ਇਸ ਤਰ੍ਹਾਂ ਕਰਕੇ ਸਿਫ਼ਾਰਸ਼ੀਆਂ ਦੀਆਂ ਸਿਆਸੀ ਜੇਬਾਂ ਖਾਲੀ ਰਹਿ ਗਈਆਂ ਹਨ | ਇਹ ਵੀ ਦੱਸਣਯੋਗ ਹੈ ਕਿ ਪ੍ਰਵੀਨ ਛਾਬੜਾ ਪਹਿਲਾਂ ਵੀ ਦੋ ਵਾਰ ਦਾ ਨਗਰ ਕੌਂਸਲ ਦਾ ਪ੍ਰਧਾਨ ਰਹਿ ਚੁੱਕਾ ਹੈ | ਸੂਤਰਾਂ ਤੋ ਮਿਲੀ ਜਾਣਕਾਰੀ ਮੁਤਾਬਿਕ ਹਾਈ ਕਮਾਂਡ ਵੀ ਪ੍ਰਵੀਨ ਛਾਬੜਾ ਨੂੰ ਸਿਆਸੀ ਥਾਪੜਾ ਦੇ ਕੇ ਸ਼ਹਿਰ ਵਿਚ ਵਿਕਾਸ ਦੇ ਕੰਮ ਸ਼ੁਰੂ ਕਰਵਾ ਸਕਦੀ ਹੈ ਤਾਂ ਕਿ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਲਾਹਾ ਲਿਆ ਜਾ ਸਕੇ | ਭਾਵੇਂ ਕਾਂਗਰਸ ਪਾਰਟੀ ਬਹੁ ਮੱਤ ਤੱਕ ਤਾਂ ਨਹੀ ਪੁੱਜ ਸਕੀ ਪਰ ਸਿਆਸੀ ਪੰਡਤਾਂ ਮੁਤਾਬਿਕ ਬਨੂੜ ਤੇ ਰਾਜਪੁਰਾ ਵਿਚ ਕਾਂਗਰਸ ਦਾ ਵੋਟ ਬੈਂਕ ਵਧਿਆ ਵਿਖਾਈ ਦੇ ਰਿਹਾ ਹੈ | ਇਸ ਸੰਬੰਧੀ ਸੱਤਾਧਾਰੀ ਧਿਰ ਦਾ ਕਹਿਣਾ ਹੈ ਕਿ ਨਗਰ ਕੌਂਸਲ ਦਾ ਪ੍ਰਧਾਨ ਆਪ ਦਾ ਬਣੇਗਾ | ਜਦ ਕਿ ਪ੍ਰਵੀਨ ਛਾਬੜਾ ਦਾ ਕਹਿਣਾ ਹੈ ਕਿ ਉਹ ਤਾਂ ਪਾਰਟੀ ਦੇ ਸਿਪਾਹੀ ਹਨ ਜਿਸ ਨੂੰ ਵੀ ਪਾਰਟੀ ਚਾਹੇਗੀ ਪ੍ਰਧਾਨ ਉਹ ਹੀ ਬਣੇਗਾ ਅਤੇ ਅਸੀ ਹਾਈ ਕਮਾਂਡ ਦਾ ਹੁਕਮ 'ਤੇ ਫੁੱਲ ਚੜ੍ਹਾਵਾਂਗੇ |ਬਾਕੀ ਇਹ ਵੀ ਹੋ ਸਕਦਾ ਹੈ ਕਿ ਜੇਕਰ ਕਿਸੇ ਪਾਰਟੀ ਕੋਲ ਬਹੁ ਮੱਤ ਨਾ ਬਣਿਆ ਤਾਂ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਜ਼ਿੰਮੇਵਾਰੀ ਦਾ ਭਾਰ ਪ੍ਰਸ਼ਾਸਕ ਦੇ ਮੋਢਿਆਂ 'ਤੇ ਵੀ ਰੱਖਿਆ ਜਾ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਡੀ. ਸੀ. ਪੈਨਲ ਅੱਗੇ ਜ਼ਿਲ੍ਹੇ ਦੇ ਅਹਿਮ ਮਸਲੇ ਉਠਾਏ ਜਾਣਗੇ-ਸੰਯੁਕਤ ਕਿਸਾਨ ਮੋਰਚਾ ਅਗਲੀ ਖ਼ਬਰ ਪਬਲਿਕ ਕਾਲਜ 'ਚ ਮਨਾਇਆ ਗਿਆ ਵਣ-ਮਹਾਂਉਤਸਵ
Ad Position 24