ਬਹਾਦਰਗੜ੍ਹ, 5 ਜੂਨ (ਕੁਲਵੀਰ ਸਿੰਘ ਧਾਲੀਵਾਲ)-ਸੇਂਟ ਕਬੀਰ ਕਾਲਜ ਆਫ ਐਜੂਕੇਸ਼ਨ ਕÏਲੀ ਵਿਖੇ ਵਿਸ਼ਵ ਵਾਤਾਵਰਨ ਦਿਵਸ ਕਾਲਜ ਪਿ੍ੰਸੀਪਲ ਡਾ. ਮਨਪ੍ਰੀਤ ਕÏਰ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ¢ ਇਸ ਮÏਕੇ ਡਾ. ਮਨਪ੍ਰੀਤ ਕÏਰ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੰਭਾਲ ਅਤੇ ਰੁੱਖਾਂ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ¢ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਅਸਿਸਟੈਂਟ ਪ੍ਰੋਫੈਸਰ ਕਮਲਜੀਤ ਕÏਰ ਦੀ ਅਗਵਾਈ ਹੇਠ ਕਾਲਜ ਕੈਂਪਸ ਅਤੇ ਨੇੜਲੇ ਪਿੰਡ ਕੌਲੀ ਅਤੇ ਢੀਂਡਸਾ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਗਈ¢ ਇਸ ਦÏਰਾਨ ਵਿਦਿਆਰਥੀਆਂ ਵੱਲੋਂ ਰਾਹਗੀਰਾਂ ਨੂੰ ਪÏਦੇ ਵੰਡੇ ਗਏ ਅਤੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੱਤਾ ਗਿਆ¢ ਇਸ ਮÏਕੇ ਕਾਬਲੀ ਮਲ ਰਾਮਜੀ ਦਾਸ ਜੈਨ ਕਾਲਜ ਫਾਰ ਵੂਮੈਨ (ਕੇ.ਐੱਮ.ਆਰ.ਡੀ. ਕਾਲਜ) ਮਲੇਰਕੋਟਲਾ ਦੀ ਅਸਿਸਟੈਂਟ ਪ੍ਰੋਫੈਸਰ ਪਰੁਲ ਰਾਇਜ਼ਾਦਾ ਨੇ ਵੀ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨੂੰ ਵਿਸ਼ਵ ਵਾਤਾਵਰਨ ਦਿਵਸ ਦੀਆਂ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਭਾਗ ਲੈਣ ਅਤੇ ਵਾਤਾਵਰਨ ਸੰਭਾਲ ਲਈ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ¢ ਇਸ ਮÏਕੇ ਵਾਈਸ ਚੇਅਰਮੈਨ ਬਲਜਿੰਦਰ ਸਿੰਘ ਮਾਨਸ਼ਾਹੀਆ ਅਤੇ ਕਾਲਜ ਮੈਨੇਜਿੰਗ ਡਾਇਰੈਕਟਰ ਲਾਲ ਸਿੰਘ ਟਿਵਾਣਾ ਵੱਲੋਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ¢ ਇਸ ਮÏਕੇ ਕਾਲਜ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਮÏਜੂਦ ਸਨ¢