15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਕੂੜੇ ਦਾ ਡੰਪ ਬਣੇਗਾ ਗ੍ਰੀਨ ਲੈਂਡ, ਚੇਅਰਮੈਨ ਤੇਜਿੰਦਰ ਮਹਿਤਾ ਨੇ ਕੀਤੀ ਪੌਦਾਰੋਪਣ ਮੁਹਿੰਮ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 06-06-2026
ਪਟਿਆਲਾ, 5 ਜੂਨ (ਧਰਮਿੰਦਰ ਸਿੰਘ ਸਿੱਧੂ)-ਵਿਸ਼ਵ ਵਾਤਾਵਰਣ ਦਿਵਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ ਨੇ ਉਸ ਥਾਂ 'ਤੇ ਗੁਲਮੋਹਰ ਦਾ ਬੂਟਾ ਲਗਾ ਕੇ ਪੌਦਾਰੋਪਣ ਮੁਹਿੰਮ ਦੀ ਸ਼ੁਰੂਆਤ ਕੀਤੀ, ਜੋ ਦਹਾਕਿਆਂ ਤੋਂ ਕੂੜੇ ਦੇ ਡੰਪ ਵਜੋਂ ਜਾਣੀ ਜਾਂਦੀ ਸੀ | ਪੰਜਾਬ ਈਕੋ ਫ੍ਰੈਂਡਲੀ ਐਸੋਸੀਏਸ਼ਨ (ਪੇਫਾ) ਅਤੇ ਦਿਲੋਂ ਸੇਵਾ ਵੈੱਲਫੇਅਰ ਸੋਸਾਇਟੀ ਦੇ ਸਾਂਝੇ ਉਪਰਾਲਿਆਂ ਨਾਲ ਇਸ ਸਥਾਨ ਨੂੰ ਹੁਣ ''ਗੁਰੂ ਤੇਗ ਬਹਾਦਰ ਸਾਹਿਬ ਪਾਰਕ'' ਵਜੋਂ ਵਿਕਸਤ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ | ਇਕ ਸਮੇਂ ਗੰਦਗੀ ਅਤੇ ਬਦਬੂ ਦੀ ਪਛਾਣ ਬਣੀ ਇਹ ਜਗ੍ਹਾ ਹੁਣ ਹਰਿਆਵਲੀ ਅਤੇ ਵਾਤਾਵਰਣ ਸੰਭਾਲ ਦੀ ਮਿਸਾਲ ਬਣਨ ਵੱਲ ਵਧ ਰਹੀ ਹੈ | ਬਹਾਦਰਗੜ੍ਹ ਫੁੱਟਬਾਲ ਅਕੈਡਮੀ ਦੇ ਬਿਲਕੁਲ ਬਾਹਰ ਸਥਿਤ ਇਹ ਕੂੜੇ ਦਾ ਡੰਪ ਪਟਿਆਲਾ ਦਾ ਐਂਟਰੀ ਪੁਆਇੰਟ ਹੋਣ ਕਾਰਨ ਸ਼ਹਿਰ ਦੀ ਸੁੰਦਰਤਾ ਨੂੰ ਵੀ ਧੱਬਾ ਲਗਾ ਰਿਹਾ ਸੀ | ਡੰਪ ਤੋਂ ਉੱਠਦੀ ਬਦਬੂ ਅਤੇ ਗੰਦਗੀ ਕਾਰਨ ਫੁੱਟਬਾਲ ਅਕੈਡਮੀ ਵਿਚ ਪ੍ਰੈਕਟਿਸ ਕਰਨ ਵਾਲੇ ਬੱਚਿਆਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਇਸ ਸਮੱਸਿਆ ਦੇ ਹੱਲ ਲਈ ਪੰਜਾਬ ਈਕੋ ਫ੍ਰੈਂਡਲੀ ਐਸੋਸੀਏਸ਼ਨ ਕਾਫੀ ਸਮੇਂ ਤੋਂ ਯਤਨਸ਼ੀਲ ਸੀ | ਬਾਅਦ ਵਿਚ ਦਿਲੋਂ ਸੇਵਾ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਅਮਨਿੰਦਰ ਸਿੰਘ ਜਲਾਲਪੁਰ ਅਤੇ ਉਨ੍ਹਾਂ ਦੀ ਟੀਮ ਵੀ ਇਸ ਮੁਹਿੰਮ ਨਾਲ ਜੁੜ ਗਈ | ਦੋਵੇਂ ਸੰਸਥਾਵਾਂ ਦੇ ਮੈਂਬਰਾਂ ਨੇ ਆਪਣੇ ਪੱਲਿਓਾ ਖਰਚਾ ਕਰਕੇ ਇੱਥੇ ਮਿੱਟੀ ਪੁਆਈ, ਸਫ਼ਾਈ ਕਰਵਾਈ ਅਤੇ ਇਸ ਜਗ੍ਹਾ ਦੀ ਨੁਹਾਰ ਬਦਲਕੇ ਇਸ ਕੂੜੇ ਦੇ ਢੇਰ ਨੂੰ ਹਰੇ-ਭਰੇ ਪਾਰਕ ਵਿਚ ਬਦਲ ਦਿੱਤਾ | ਹੁਣ ਇਸ ਥਾਂ ਵੱਖ-ਵੱਖ ਦੇਸੀ ਕਿਸਮਾਂ ਦੇ 150 ਦੇ ਕਰੀਬ ਬੂਟੇ ਲਗਾਏ ਜਾਣਗੇ | ਸਮਾਗਮ ਨੂੰ ਸੰਬੋਧਿਤ ਕਰਦਿਆਂ ਚੇਅਰਮੈਨ ਤੇਜਿੰਦਰ ਮਹਿਤਾ ਨੇ ਕਿਹਾ ਕਿ ਵਾਤਾਵਰਣ ਸੰਭਾਲ ਦੇ ਖੇਤਰ ਵਿਚ ਸਮਾਜ ਸੇਵੀ ਸੰਸਥਾਵਾਂ ਦੇ ਯਤਨ ਸ਼ਲਾਘਾਯੋਗ ਹਨ, ਲੇਕਿਨ ਦਿਲੋਂ ਸੇਵਾ ਸੋਸਾਇਟੀ ਅਤੇ ਪੇਫਾ ਵਲੋਂ ਕੀਤਾ ਗਿਆ ਇਹ ਕੰਮ ਇਤਿਹਾਸਿਕ ਅਤੇ ਮਿਸਾਲੀ ਹੈ | ਚੇਅਰਮੈਨ ਮਹਿਤਾ ਨੇ ਦੋਵੇਂ ਸੰਸਥਾਵਾਂ ਨੂੰ ਭਵਿੱਖ ਵਿਚ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ, ਨਾਲ ਹੀ ਪਾਰਕ ਵਿਚ ਆਮ ਨਾਗਰਿਕਾਂ ਦੀ ਸਹੂਲਤ ਲਈ ਬੈਂਚ ਅਤੇ ਰੁੱਖਾਂ ਦੀ ਸੁਰੱਖਿਆ ਲਈ ਟ੍ਰੀ ਗਾਰਡ ਮੁਹੱਈਆ ਕਰਵਾਉਣ ਦਾ ਵਾਅਦਾ ਵੀ ਕੀਤਾ | ਸਮਾਗਮ ਦੌਰਾਨ ਚੇਅਰਮੈਨ ਮਹਿਤਾ ਵਲੋਂ ਦਿਲੋਂ ਸੇਵਾ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਅਮਨਿੰਦਰ ਸਿੰਘ ਜਲਾਲਪੁਰ ਅਤੇ ਉਨ੍ਹਾਂ ਦੀ ਟੀਮ ਨੂੰ ਵਿਸੇਸ ਤੌਰ 'ਤੇ ਸਨਮਾਨਿਤ ਕੀਤਾ ਗਿਆ | ਬੁਲਾਰਿਆਂ ਨੇ ਕਿਹਾ ਕਿ ਇਹ ਮੁਹਿੰਮ ਸਿਰਫ ਇਕ ਪਾਰਕ ਬਣਾਉਣ ਦੀ ਨਹੀਂ, ਸਗੋਂ ਲੋਕਾਂ ਵਿਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਸਾਂਝੀ ਜ਼ਿੰਮੇਵਾਰੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਹੈ | ਇਸ ਮੌਕੇ ਪੇਫਾ ਦੇ ਸੰਸਥਾਪਕ ਮੈਂਬਰ ਅਤੇ ਜ਼ਿਲ੍ਹਾ ਅਟਾਰਨੀ ਦਵਿੰਦਰ ਗੋਇਲ, ਪੇਫਾ ਪ੍ਰਧਾਨ ਅਤੇ ਸਹਾਇਕ ਫੂਡ ਸਪਲਾਈ ਅਫ਼ਸਰ ਵਰਿੰਦਰ ਜੱਗਾ, ਪੇਫਾ ਦੇ ਸਲਾਹਕਾਰ ਅਤੇ ਸਮਾਜਿਕ ਚਿੰਤਕ ਅਮਨ ਅਰੋੜਾ, ਫੁੱਟਬਾਲ ਕੋਚ ਇੰਦਰਜੀਤ ਸਿੰਘ, ਖੇਡ ਅਧਿਆਪਿਕਾ ਕੰਵਲਪ੍ਰੀਤ ਕੌਰ, ਆਮ ਆਦਮੀ ਪਾਰਟੀ ਆਗੂ ਨਿਰਮਲ ਝਨੇੜੀ, ਗੁਰੂ ਡਕਾਲਾ, ਰਾਜੀਵ ਰਾਓ ਸਮੇਤ ਵੱਡੀ ਗਿਣਤੀ 'ਚ ਸਮਾਜ ਸੇਵੀ, ਖੇਡ ਪ੍ਰੇਮੀ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਵਲੋਂ ਸੁਵਿਧਾ ਕੈਂਪ 'ਚ ਐਨ. ਓ.ਸੀ. ਤੇ ਨਕਸ਼ਿਆਂ ਸੰਬੰਧੀ 32 ਫਾਈਲਾਂ ਦਾ ਨਿਪਟਾਰਾ-ਮੇਅਰ ਕੁੰਦਨ ਗੋਗੀਆ, ਕਮਿ... ਅਗਲੀ ਖ਼ਬਰ ਸੇਂਟ ਕਬੀਰ ਕਾਲਜ 'ਚ ਮਨਾਇਆ ਗਿਆ ਵਿਸ਼ਵ ਵਾਤਾਵਰਨ ਦਿਵਸ
Ad Position 24