07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਪੰਜਾਬੀ 'ਵਰਸਿਟੀ ਕਰਮਚਾਰੀ ਐਸੋਸੀਏਸ਼ਨ ਦੇ ਵਫ਼ਦ ਨੇ ਸਕੱਤਰ ਉਚੇਰੀ ਸਿੱਖਿਆ ਪੰਜਾਬ ਨਾਲ ਕੀਤੀ ਮੁਲਾਕਾਤ

Ad Position 21
No active advertisement
ਅਜੀਤ ਡੈਸਕ 12-06-2026
ਪਟਿਆਲਾ, 11 ਜੂਨ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਕਰਮਚਾਰੀ ਐਸੋਸੀਏਸ਼ਨ (ਬੀ ਅਤੇ ਸੀ ਕਲਾਸ) ਦੇ ਪ੍ਰਧਾਨ ਗੁਰਜੀਤ ਸਿੰਘ ਗੋਪਾਲਪੁਰੀ ਦੀ ਅਗਵਾਈ ਹੇਠ ਐਸੋਸੀਏਸ਼ਨ ਦੇ ਵਫ਼ਦ ਨੇ ਉਚੇਰੀ ਸਿੱਖਿਆ, ਪੰਜਾਬ ਦੇ ਪ੍ਰਸ਼ਾਸਕੀ ਸਕੱਤਰ ਸੋਨਾਲੀ ਗਿਰੀ, ਆਈ.ਏ.ਐਸ ਨਾਲ ਮੁਲਾਕਾਤ ਕੀਤੀ | ਵਫ਼ਦ ਵਲੋਂ ਮੁੱਖ ਮੰਗਾਂ ਪ੍ਰਸ਼ਾਸਕੀ ਸਕੱਤਰ, ਉਚੇਰੀ ਸਿੱਖਿਆ ਦੇ ਧਿਆਨ ਵਿਚ ਲਿਆਂਦੀਆਂ ਗਈਆਂ, ਜਿਨ੍ਹਾਂ ਵਿਚ ਨਾਨ-ਟੀਚਿੰਗ ਮੁਲਾਜ਼ਮਾਂ ਦੀ ਤਨਖ਼ਾਹ ਹਰ ਮਹੀਨੇ ਦੇ ਪਹਿਲੇ ਤਿੰਨ ਕੰਮਕਾਜੀ ਦਿਨਾਂ ਅੰਦਰ ਉਨ੍ਹਾਂ ਦੇ ਖਾਤਿਆਂ ਵਿਚ ਜਮਾਂ ਕਰਵਾਉਣਾ ਯਕੀਨੀ ਬਣਾਏ ਜਾਣ, ਵਰਕਚਾਰਜ ਅਤੇ ਐਡਹਾਕ ਸਰਵਿਸ ਨੂੰ ਰੈਗੂਲਰ ਸਰਵਿਸ ਵਿਚ ਜੋੜੇ ਜਾਣ, 10 ਸਾਲ ਜਾਂ ਇਸ ਤੋਂ ਵੱਧ ਸੇਵਾ ਪੂਰੀ ਕਰ ਚੁੱਕੇ ਵੱਖ-ਵੱਖ ਮੁਲਾਜ਼ਮ ਜਿਵੇਂ ਕਲਰਕ, ਮਾਲੀ, ਲੈਬ ਅਟੈਂਡੈਂਟ, ਇੰਸਟਰਕਟਰ, ਮਸਾਲਚੀ, ਕੁੱਕ ਆਦਿ ਨੂੰ ਤੁਰੰਤ ਰੈਗੂਲਰ ਕੀਤੇ ਜਾਣ, ਕਲਰਕ ਤੋਂ ਜੂਨੀਅਰ ਸਹਾਇਕ/ਸੀਨੀਅਰ ਸਹਾਇਕ ਵਜੋਂ ਪਦਉੱਨਤ ਹੋਏ ਮੁਲਾਜ਼ਮਾਂ ਦੀਆਂ ਸੇਵਾ ਪੱਤਰੀਆਂ ਕਲੀਅਰ ਕਰਵਾ ਕੇ ਬਣਦੀ ਤਨਖ਼ਾਹ ਅਤੇ ਹੋਰ ਲਾਭ ਜਾਰੀ ਕੀਤੇ ਜਾਣ, ਸੀ ਕਲਾਸ ਤੋਂ ਬੀ ਕਲਾਸ ਪਦ-ਉੱਨਤੀ ਦਾ ਟਾਈਪ ਟੈੱਸਟ ਤੁਰੰਤ ਕਰਵਾਏ ਜਾਣ, ਡੇਲੀਵੇਜ ਅਤੇ ਫਿਕਸ ਤਨਖ਼ਾਹ ਵਾਲੇ ਮੁਲਾਜ਼ਮਾਂ ਨੂੰ ਸਿੰਡੀਕੇਟ ਦੀ ਨੀਤੀ ਅਨੁਸਾਰ ਵਰਕਚਾਰਜ/ਐਡਹਾਕ ਕੀਤੇ ਜਾਣ, ਕੱਢੇ ਗਏ ਫਿਕਸ, ਵਰਕਚਾਰਜ ਅਤੇ ਰੈਗੂਲਰ ਮੁਲਾਜ਼ਮਾਂ ਨੂੰ ਮੁੜ ਬਹਾਲ ਕੀਤਾ ਜਾਣ, ਹਾਰਟੀਕਲਚਰ ਅਤੇ ਉਸਾਰੀ ਵਿਭਾਗ ਦੇ ਮੁਲਾਜ਼ਮਾਂ ਨੂੰ ਟੈਕਨੀਕਲ ਗ੍ਰੇਡ ਅਤੇ ਸਪੈਸ਼ਲ ਭੱਤਾ 240 ਲਾਗੂ ਕੀਤੇ ਜਾਣ, ਲੈਬ ਅਟੈਂਡੈਂਟ ਅਤੇ ਟੈਕਨੀਕਲ ਅਸਿਸਟੈਂਟ ਮੁਲਾਜ਼ਮਾਂ ਦੀਆਂ ਤਰੱਕੀਆਂ ਕੀਤੇ ਜਾਣ, ਪੇਅ ਕਮਿਸ਼ਨ ਦਾ ਬਕਾਇਆ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਤਰਜ਼ 'ਤੇ ਤੁਰੰਤ ਜਾਰੀ ਕੀਤੇ ਜਾਣ ਆਦਿ ਮੰਗਾਂ ਸ਼ਾਮਿਲ ਸਨ | ਗੁਰਜੀਤ ਸਿੰਘ ਗੋਪਾਲਪੁਰੀ ਨੇ ਮਾਣਯੋਗ ਸਕੱਤਰ ਨੂੰ ਬੇਨਤੀ ਕੀਤੀ ਕਿ ਪੰਜਾਬੀ ਯੂਨੀਵਰਸਿਟੀ ਦੇ ਕਰਮਚਾਰੀਆਂ ਨੂੰ ਇਨਸਾਫ਼ ਦਿਵਾਉਣ ਲਈ ਤੁਰੰਤ ਦਖ਼ਲ ਦਿੱਤਾ ਜਾਵੇ | ਪ੍ਰਸ਼ਾਸਕੀ ਸਕੱਤਰ ਸੋਨਾਲੀ ਗਿਰੀ ਨੇ ਵਫ਼ਦ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਕਰਮਚਾਰੀਆਂ ਨਾਲ ਜੁੜੇ ਮਾਮਲਿਆਂ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ | ਮੀਟਿੰਗ ਦੌਰਾਨ ਨਵਦੀਪ ਸਿੰਘ ਚਾਨੀ ਮੀਤ ਪ੍ਰਧਾਨ, ਗੁਰਮੀਤ ਸਿੰਘ ਸਹੋਤਾ ਪ੍ਰਚਾਰ ਸਕੱਤਰ ਅਤੇ ਮੋਹਨ ਲਾਲ ਪੰਜੋਲਾ ਮੈਂਬਰ ਸ਼ਾਮਲ ਸਨ |
Ad Position 22
No active advertisement
ਪਿਛਲੀ ਖ਼ਬਰ ਚੀਕਾ ਰੋਡ 'ਤੇ ਫ਼ਰਮ 'ਚ ਚੋਰੀ, ਲੱਖਾਂ ਦਾ ਸਾਮਾਨ ਲੈ ਉੱਡੇ ਚੋਰ ਅਗਲੀ ਖ਼ਬਰ ਖ਼ਰਾਬ ਮੌਸਮ 'ਚ ਵੀ ਬਿਜਲੀ ਟਾਵਰ 'ਤੇ ਡਟੇ ਬੈਠੇ ਰਹੇ ਅਪ੍ਰੈਂਟਸ਼ਿਪ ਨੌਜਵਾਨ
Ad Position 24