06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਦੀ ਅਗਵਾਈ ਹੇਠ ਸਾੜਿਆ ਪ੍ਰਧਾਨ ਮੰਤਰੀ ਅਤੇ ਪੈਟਰੋਲੀਅਮ ਮੰਤਰੀ ਦਾ ਪੁਤਲਾ

Ad Position 21
No active advertisement
ਅਜੀਤ ਡੈਸਕ 12-06-2026
ਨਾਭਾ, 11 ਜੂਨ (ਵਰਿੰਦਰ ਵਰਮਾ)-ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ ਹੇਠ ਦਿਨ ਪ੍ਰਤੀ ਦਿਨ ਗੈਸ ਸਿਲੰਡਰ, ਪੈਟਰੋਲ, ਡੀਜ਼ਲ ਦੀ ਵੱਧ ਰਹੀਆਂ ਕੀਮਤਾਂ ਅਤੇ ਵੱਧ ਰਹੀ ਮਹਿੰਗਾਈ ਨੂੰ ਲੈ ਕੇ ਅੱਜ ਪਟਿਆਲਾ ਗੇਟ ਵਿਖੇ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ ਕਾਲੀਆਂ ਝੰਡੀਆਂ ਲੈ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਪੈਟਰੋਲੀਅਮ ਮੰਤਰੀ ਦਾ ਪੁਤਲਾ ਸਾੜਿਆ ਗਿਆ | ਪੁਤਲਾ ਸਾੜਨ ਉਪਰੰਤ ਪਰਮਜੀਤ ਸਿੰਘ ਸਹੋਲੀ ਨੇ ਕਿਹਾ ਕਿ ਇਹ ਮਹਿੰਗਾਈ ਸਰਕਾਰਾਂ ਦੀ ਨਲਾਇਕੀ ਕਾਰਨ ਵਧ ਰਹੀ ਹੈ, ਉਨ੍ਹਾਂ ਕਿਹਾ ਕਿ ਉਹਨਾਂ ਕਿਹਾ ਕਿ ਕੇਂਦਰ ਦੀ ਬੀਜੇਪੀ ਸਰਕਾਰ ਈਰਾਨ ਅਤੇ ਅਮਰੀਕਾ ਯੁੱਧ ਦਾ ਬਹਾਨਾ ਲਗਾ ਕੇ ਪੈਟਰੋਲ, ਡੀਜ਼ਲ ਅਤੇ ਘਰੇਲੂ ਵਰਤਣ ਵਾਲਾ ਗੈਸ ਸਿਲੰਡਰ ਦੀਆ ਕੀਮਤਾਂ ਨੂੰ ਵਧਾ ਕੇ ਆਮ ਜਨਤਾ ਦਾ ਕੰਜੂਮਰ ਕੱਢ ਰਹੀ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਕਿਹਾ ਕਿ ਛੋਟਾ ਕਿਸਾਨ, ਦੁਕਾਨਦਾਰ, ਟਰਾਂਸਪੋਰਟਰ ਰੋਜਾਨਾ ਦੀ ਮੰਗਿਆਈ ਤੋਂ ਤੰਗ ਆ ਕੇ ਪਰਿਵਾਰਾਂ ਸਮੇਤ ਆਤਮ ਹੱਤਿਆ ਕਰ ਰਿਹਾ ਹੈ, ਪਰੰਤੂ ਸਰਕਾਰਾਂ ਆਪਣੇ ਟੈਕਸ ਘਟਾਉਣ ਦੀ ਬਜਾਏ ਰੇਟਾ ਵਿੱਚ ਲਗਾਤਾਰ ਵਾਧਾ ਕਰ ਰਹੀ ਹੈ | ਸਹੋਲੀ ਨੇ ਕਿਹਾ ਕਿ ਟੋਆ ਢੁਆਈ ਵਾਲੇ ਲਗਾਤਾਰ ਰੇਟ ਵਧਾ ਰਹੇ ਹਨ, ਜਿਸ ਕਰਕੇ ਰਸੋਈ ਦਾ ਘਰੇਲੂ ਸਮਾਨ ਵੱਡੇ ਪੱਧਰ 'ਤੇ ਮਹਿੰਗਾ ਹੋ ਰਿਹਾ ਹੈ, ਗੈਸ ਸਿਲੰਡਰਾਂ ਦੇ ਰੇਟ ਵਧਣ ਕਾਰਨ ਮਹਿੰਗਾਈ ਸਿਖਰਾਂ ਤੇ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰਾਂ ਤਮਾਸ਼ਾ ਦੇਖ ਰਹੀਆਂ ਹਨ ਬੀਜੇਪੀ ਸਰਕਾਰ ਕਾਂਗਰਸ ਦੀ ਸਰਕਾਰ ਹੁੰਦਿਆਂ ਇਹਨਾਂ ਦੇ ਵਰਕਰ ਬੀਬੀਆ ਨੂੰ ਅੱਗੇ ਲਾ ਕੇ ਸਿਰ ਊਪਰ ਗੈਸ ਸਿਲੰਡਰ ਰੱਖ ਕੇ ਰੋਸ਼ ਪ੍ਰਦਰਸ਼ਨ ਕਰਦੇ ਸਨ ਪਰ ਅੱਜ ਹਰਾ ਪੈਨ ਭਾਜਪਾ ਕੋਲ ਹੈ ਨਾ ਵਿਰੋਧੀ ਧਿਰ ਕਾਂਗਰਸ ਜਾਂ ਦੂਸਰੀਆਂ ਪਾਰਟੀਆਂ ਵੱਡੇ ਪੱਧਰ 'ਤੇ ਸੜਕਾਂ 'ਤੇ ਨਹੀਂ ਆ ਰਹੀਆਂ ਦੁਖੀ ਹੋ ਕੇ ਅਕਾਲੀ ਦਲ ਸਤੰਤਰ ਦੇ ਆਗੂ ਸਰਕਾਰਾਂ ਦਾ ਪਿੱਟ ਸਿਆਪਾ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੀ ਕਿ ਧਰਨਿਆਂ ਚ ਨਿਕਲੀ ਪਾਰਟੀ ਆਮ ਆਦਮੀ ਹੈ, ਇਹ ਵੀ ਦੱਸਣ ਕਿ ਇਨ੍ਹਾਂ ਚੀਜ਼ਾਂ ਤੇ ਕਿੰਨ੍ਹਾ ਟੈਕਸ ਪੰਜਾਬ ਦੀ ਜਨਤਾ ਤੋਂ ਵਸੂਲਦੇ ਹਨ, ਉਨ੍ਹਾਂ ਕਿਹਾ ਕਿ ਚੁਟਕਲਿਆਂ ਨਾਲ ਲੋਕਾਂ ਦਾ ਢਿੱਡ ਨਹੀਂ ਭਰਦਾ ਇਸ ਲਈ ਕੇਂਦਰ ਅਤੇ ਪੰਜਾਬ ਦੀਆ ਸਰਕਾਰਾਂ ਨੂੰ ਆਖਣਾ ਚਾਹੁੰਦੇ ਹਾਂ ਕਿ ਕਿਸਾਨ ਦਾ ਮਜ਼ਦੂਰ ਦਾ ਝੋਨੇ ਦਾ ਸੀਜਨ ਚੱਲ ਰਿਹਾ ਜਿਸ ਨੂੰ ਮੁੱਖ ਰੱਖਦੇ ਹੋਏ ਕੇਂਦਰ ਤੇ ਪੰਜਾਬ ਦੀ ਸਰਕਾਰ ਡੀਜ਼ਲ ਪੈਟਰੋਲ ਤੇ ਰਸੋਈ ਗੈਸ ਦੀਆਂ ਕੀਮਤਾਂ ਚ ਟੈਕਸ ਘੱਟ ਕੀਤਾ ਜਾਵੇ ਤਾਂ ਕਿ ਲੋਕ ਕੁਝ ਨਾ ਕੁਝ ਰਾਹਤ ਮਹਿਸੂਸ ਕਰ ਸਕਣ | ਇਸ ਮੌਕੇ ਐਸ.ਡੀ.ਐਮ. ਨਾਭਾ ਅਰਵਿੰਦਰ ਪਾਲ ਸਿੰਘ ਸੋਮਲ ਨੂੰ ਸਰਕਾਰਾਂ ਦੇ ਨਾਲ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਹਰਬੰਸ ਸਿੰਘ ਮਡੌੜ, ਪੂਰਨ ਸਿੰਘ ਅਲੋਹਰਾ, ਹਰਬੰਸ ਸਿੰਘ ਖੱਟੜਾ, ਸਰਜੀਤ ਸਿੰਘ ਬਾਬਰਪੁਰ, ਬਿੰਦਾ ਵਿਰਕ, ਜਗਰੂਪ ਸਿੰਘ ਬੌੜਾ, ਅਮਰ ਸਿੰਘ ਅਮਰ, ਭੰਗੂ ਫਲੇੜੇ ਵਾਲਾ, ਰਣਜੀਤ ਸਿੰਘ ਸਹੋਲੀ ਅਮਰੀਕ ਸਿੰਘ ਮਟੋਰਡਾ, ਦਰਸ਼ਨ ਸਿੰਘ ਲਵਾਣਾ, ਹਰਬੰਸ ਭੋੜੇ, ਲਖਵੀਰ ਸਿੰਘ ਸਹੋਲੀ, ਹੈਪੀ ਸੁੱਖੇਵਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਲਕਾ ਪਟਿਆਲਾ ਦਿਹਾਤੀ ਦੇ ਤਿੰਨ ਬਲਾਕਾਂ 'ਚ ਐਸ.ਸੀ. ਸੈੱਲ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ
Ad Position 24
No active advertisement