06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਲੋਕ ਸਾਹਿਤ ਸੰਗਮ ਦੀ ਬੈਠਕ 'ਚ ਕਵੀਆਂ ਨੇ ਰੰਗ ਬੰਨਿ੍ਹਆ

Ad Position 21
No active advertisement
ਅਜੀਤ ਡੈਸਕ 12-06-2026
ਰਾਜਪੁਰਾ, 11 ਜੂਨ (ਜੀ.ਪੀ. ਸਿੰਘ)-ਲੋਕ ਸਾਹਿਤ ਸੰਗਮ ਰਾਜਪੁਰਾ ਦੀ ਸਾਹਿਤਕ ਬੈਠਕ ਰੋਟਰੀ ਭਵਨ ਵਿਖੇ ਰਣਜੀਤ ਸਿੰਘ ਫ਼ਤਹਿਗੜ੍ਹ ਸਾਹਿਬ ਦੀ ਅਗਵਾਈ ਹੇਠ ਹੋਈ | ਸੰਗਮ ਵਲੋਂ ਗੁਰਸੇਵਕ ਸਿੰਘ ਢਿੱਲੋਂ ਭੈਣੀ ਸਾਹਿਬ ਅਤੇ ਜਸਪਾਲ ਸਿੰਘ ਦੇਸੂਵੀ ਪ੍ਰਧਾਨ ਵਿਸ਼ਵ ਪੰਜਾਬੀ ਸਾਹਿਤਕ ਮੰਚ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ | ਸਭਾ ਦਾ ਆਗਾਜ਼ ਕਰਮ ਸਿੰਘ ਹਕੀਰ ਦੇ ਗੀਤ 'ਲੱਖਾਂ ਦਾ ਸੀ ਸੌਦਾ ਕਰਕੇ ਬਹਿ ਗਿਆ' 'ਚ ਵਿਦੇਸ਼ਾਂ ਵਿਚ ਗਏ ਪੰਜਾਬੀ ਬੱਚਿਆਂ ਦੀ ਦੁਰਦਸ਼ਾ ਬਾਰੇ ਦੱਸਿਆ | ਅਵਤਾਰ ਪੁਆਰ ਦੀ ਗਜ਼ਲ 'ਅੱਜ ਫੇਰ ਹੋ ਗਿਆ ਕਾਰਾ ਮੇਰੇ ਹੱਥਾਂ ਤੋਂ', ਗਿਆ ਲਿੱਖਿਆ ਸੱਚ ਵਿਚਾਰਾ ਮੇਰੇ ਹੱਥਾਂ ਤੋਂ' ਸੁਣਾਕੇ ਮਾਹੌਲ ਸਿਰਜਿਆ | ਹਰਪਾਲ ਸਿੰਘ ਪਾਲ ਨੇ ਪੰਚਮ ਪਾਤਸ਼ਾਹ ਨੂੰ ਸਮਰਪਿੱਤ ਗੀਤ ਸੁਣਾਇਆ | ਯਾਦਵਿੰਦਰ ਸਿੰਘ ਕਲੋਲੀ ਨੇ 'ਬਾਲ ਮਸ਼ਾਲਾਂ ਉੱਚੀਆਂ ਕਰ ਦੇ ਤੂੰ, ਇਹ ਹਨੇਰਾ ਜਿੱਤਿਆ, ਤਾਂ ਜਾਣਾ' ਸੁਣਾਕੇ ਵਾਹ ਵਾਹ ਖੱਟੀ | ਪ੍ਰਸਿੱਧ ਗਾਇਕ ਮਹਿੰਦਰ ਮਿੰਦੀ ਨੇ ਸੁਰੀਲੀ ਆਵਾਜ਼ ਵਿਚ 'ਅੱਜ ਰੋਵੇ ਧਰਤ ਪੰਜਾਬ ਦੀ ਸੁਣਾਕੇ' ਮਹੌਲ ਸਿਰਜਿਆ | ਸੰਤ ਸਿੰਘ ਸੋਹਲ ਨੇ ਗਜ਼ਲ, ਕੁਲਵੰਤ ਜੱਸਲ ਨੇ ਗੀਤ ਸੁਣਾਕੇ ਰੰਗ ਬੰਨਿਆ ਅਤੇ ਵਿਦੇਸ਼ ਗਏ ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਦੀ ਭੇਜੀ ਕਵਿਤਾ ਵੀ ਸਾਂਝੀ ਕੀਤੀ | ਸੁਰਿੰਦਰ ਸਿੰਘ ਸੋਹਣਾ ਰਾਜੇਮਾਜਰੀਆ ਨੇ ਗੀਤ ਅਤੇ ਰਾਕੇਸ਼ ਨਾਦਾਨ ਨੇ ਸ਼ੇਅਰ ਪੇਸ਼ ਕੀਤੇ | ਬੁਲੰਦ ਆਵਾਜ਼ ਦੀ ਮਾਲਕ ਸੁਰਿੰਦਰ ਕੌਰ ਬਾੜਾ ਨੇ ਗੀਤ 'ਆਗ ਲਗਾਨਾ ਹਮਾਰੀ ਫ਼ਿਤਰਤ ਮੇ ਨਹੀਂ' ਅਤੇ ਡਾ ਹਰਜੀਤ ਸਿੰਘ ਸੱਧਰ ਨੇ 'ਇਕ ਤਮੰਨਾ ਇਕੋ ਲੋਚਾ, ਸੁੱਖੀ ਵਸੇ ਸੰਸਾਰ' ਸੁਣਾਕੇ ਬੈਠਕ ਨੂੰ ਸਿਖਰਾਂ ਤੇ ਪਹੁੰਚਾਂ ਦਿਤਾ | ਗੁਰਵਿੰਦਰ ਦੀਪ ਦੇ ਸ਼ੇਅਰ ਸੁਣਾ ਕੇ ਸਭਾ 'ਚ ਨਵਾਂ ਰੰਗ ਭਰ ਦਿੱਤਾ | ਨੇਤਰ ਸਿੰਘ ਮੂਤੋ ਸਮਰਾਲਾ ਦਾ ਗੀਤ ਕਾਬਲੇ ਤਾਰੀਫ਼ ਸੀ | ਕੈਨੇਡਾ ਵਾਸੀ ਜਸਪਾਲ ਸਿੰਘ ਦੇਸੂਵੀ ਨੇ 'ਢਹਿੰਦੇ ਘਰਾਂ ਨੂੰ ਦੇਖ ਕੇ ਨਜ਼ਰਾਂ ਉਦਾਸ ਨੇ' ਸੁਣਾਕੇ ਸਭ ਦਾ ਦਿਲ ਮੋਹ ਲਿਆ | ਵਿਸ਼ੇਸ਼ ਮਹਿਮਾਨ ਗੁਰਸੇਵਕ ਸਿੰਘ ਢਿੱਲੋਂ ਨੇ 'ਦੇਸ਼ ਮੇਰੇ ਦੇ ਗੱਭਰੂਆ, ਜਿੰਦ ਪੈਣੀ ਤਲ਼ੀ ਤੇ ਧਰਨੀ' ਸੁਣਾਇਆ ਅਤੇ ਰਣਜੀਤ ਸਿੰਘ ਫ਼ਤਹਿਗੜ੍ਹ ਸਾਹਿਬ ਨੇ ਪ੍ਰਧਾਨਗੀ ਭਾਸ਼ਣ ਅਤੇ 'ਬੰਦੇ ਜਿੱਤਦੇ ਦੇਖੇ' ਸੁਣਾਇਆ | ਬਲਦੇਵ ਸਿੰਘ ਖੁਰਾਣਾ ਨੇ ਜਿੱਥੇ ਸਭਾ ਦੀ ਕਰਵਾਈ ਚਲਾਈ ਉੱਥੇ ਵਿਅੰਗ 'ਮੈ ਸਾਲਾ ਮੇਰਾ ਜੀਜਾ ਸਾਲਾ' ਸੁਣਾਕੇ ਸਭਾ ਨੂੰ ਸਿਖਰਾਂ 'ਤੇ ਪਹੁਚਾਂ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਹੇਠ ਪੀੜਤ ਕਿਸਾਨਾਂ ਅਤੇ ਮਜ਼ਦੂਰਾਂ ਲਈ ਕਣਕ ਦੇ ਟਰੱਕ ਨੂੰ ਕੀਤਾ ਰਵਾਨਾ ਅਗਲੀ ਖ਼ਬਰ ਸਮਾਣਾ ਤ੍ਰਾਸਦੀ 'ਚ ਮਾਰੇ ਗਏ ਬੱਚਿਆਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੇਣ ਦੇ ਅਧੂਰੇ ਵਾਅਦੇ 'ਤੇ ਪੰਜਾਬ ਅਤੇ ਹਰਿਆ...
Ad Position 24
No active advertisement