05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਹੇਠ ਪੀੜਤ ਕਿਸਾਨਾਂ ਅਤੇ ਮਜ਼ਦੂਰਾਂ ਲਈ ਕਣਕ ਦੇ ਟਰੱਕ ਨੂੰ ਕੀਤਾ ਰਵਾਨਾ

Ad Position 21
No active advertisement
ਅਜੀਤ ਡੈਸਕ 12-06-2026
ਨਾਭਾ, 11 ਜੂਨ (ਵਰਿੰਦਰ ਵਰਮਾ)-ਸੂਬਾ ਪੰਜਾਬ ਵਿਚ ਗੜੇਮਾਰੀ ਦੇ ਨਾਲ ਕਣਕ ਦੀ ਫ਼ਸਲ ਦਾ ਵੱਡਾ ਨੁਕਸਾਨ ਹੋ ਗਿਆ ਸੀ | ਜਿਸ ਨੂੰ ਲੈ ਕੇ ਕਿਸਾਨਾਂ ਨੂੰ ਆਸ ਸੀ ਕਿ ਪੰਜਾਬ ਸਰਕਾਰ ਉਹਨਾਂ ਨੂੰ ਮੁਆਵਜ਼ਾ ਦੇਵੇਗੀ ਤੇ ਕਣਕ ਦਾ ਬੀਜ ਦਵੇਗੀ | ਪਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਦੀ ਬਾਂਹ ਨਹੀਂ ਫੜੀ, ਨਾ ਹੀ ਕੋਈ ਸਾਰ ਲਈ | ਇਹ ਸਰਕਾਰ ਦੇ ਦਾਅਵੇ ਸਾਰੇ ਖੋਖਲੇ ਹਨ | ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਅਕਾਲੀ ਦਲ ਦੇ ਵਰਕਰਾਂ ਨੂੰ ਪੀੜਤ ਕਿਸਾਨਾਂ ਦੀ ਮਦਦ ਕਰਨ ਦੀ ਹਦਾਇਤ ਦਿੱਤੀ ਸੀ, ਜਿਸ ਤੋਂ ਬਾਅਦ ਅੱਜ ਨਾਭਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਹੇਠ ਪੀੜਤ ਕਿਸਾਨਾਂ ਅਤੇ ਮਜ਼ਦੂਰਾਂ ਲਈ ਨਾਭਾ ਦੀ ਨਵੀਂ ਸਬਜ਼ੀ ਮੰਡੀ ਤੋਂ ਹਲਕਾ ਮਲੋਟ ਲਈ ਕਣਕ ਦੇ ਟਰੱਕ ਨੂੰ ਰਵਾਨਾ ਕੀਤਾ ਗਿਆ | ਟਰੱਕ ਨੂੰ ਰਵਾਨਾ ਕਰਨ ਉਪਰੰਤ ਮੱਖਣ ਸਿੰਘ ਲਾਲਕਾ ਨੇ ਕਿਹਾ ਕਿ ਇਹ ਟਰੱਕ ਸੰਗਤਾਂ ਦੇ ਸਹਿਯੋਗ ਨਾਲ ਲੋੜਵੰਦਾਂ ਦੀ ਮਦਦ ਲਈ ਭੇਜਿਆ ਗਿਆ ਹੈ, ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਵਲੋਂ ਪਿੱਛਲੇ ਦਿਨੀਂ ਹੋਈ ਬੇਮੋਸਮੀ ਗੜੇਮਾਰੀ ਕਾਰਨ ਕਿਸਾਨਾਂ ਵਲੋ ਆਪਣੇ ਪੁੱਤਾ ਵਾਂਗ ਪਾਲੀ ਹੋਈ ਕਣਕ ਦੀ ਫਸਲ ਨੁਕਸਾਨੀ ਗਈ ਸੀ, ਜਿਸ ਤਹਿਤ ਸ੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੇ ਹਿੱਤ ਵਿਚ ਉਪਰਾਲਾ ਕੀਤਾ ਹੈ, ਸ਼੍ਰੋਮਣੀ ਅਕਾਲੀ ਕਿਸਾਨ ਹਿਤੈਸ਼ੀ ਪਾਰਟੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਅੰਨ ਪੈਦਾ ਕਰਕੇ ਸਾਰੇ ਦੇਸ਼ ਤੇ ਦੁਨੀਆ ਦੇ ਲੋਕਾਂ ਦਾ ਢਿੱਠ ਭਰਦੇ ਹਨ | ਲਾਲਕਾ ਨੇ ਆਖਿਆ ਕਿ ਪਾਰਟੀ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵੱਡਾ ਉਪਰਾਲਾ ਕਰਦੇ ਹੋਏ ਗੜੇਮਾਰੀ ਕਾਰਨ ਮਾਝੇ, ਮਾਲਵੇ ਵਿਚ ਹੋਏ ਕਣਕ ਦੀ ਫਸਲ ਦੇ ਭਾਰੀ ਨੁਕਸਾਨ ਕਾਰਨ ਕਿਸਾਨਾਂ ਦੇ ਦੁੱਖ ਵਿਚ ਭਾਈਵਾਲ ਹੁੰਦਿਆ ਉਨ੍ਹਾਂ ਨੂੰ ਕਣਕ ਮੁਹੱਈਆਂ ਕਰਵਾਉਣ ਦਾ ਉਪਰਾਲਾ ਕੀਤਾ ਹੈ ਜੋ ਕਿ ਨਿਰੰਤਰ ਹੁਣ ਤੱਕ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਮਾਝੇ ਅਤੇ ਮਾਲਵੇ ਦੇ ਕਿਸਾਨਾਂ ਨੂੰ ਕਣਕ ਪਹੁੰਚਾਉਣ ਦਾ ਵੱਡਾ ਹੰਭਲਾ ਮਾਰ ਰਿਹਾ ਹੈ | ਇਸ ਮੌਕੇ ਵਪਾਰ ਵਿੰਗ ਪ੍ਰਧਾਨ ਨਰੇਸ਼ ਗਰਗ, ਬੱਬਲੂ ਚੋਹਾਨ, ਸੁਖਵਿੰਦਰ ਸਿੰਘ ਸਰਕਲ ਪ੍ਰਧਾਨ, ਗੁਰਜੰਟ ਸਿੰਘ ਸਰਕਲ ਪ੍ਰਧਾਨ ਅਲਹੋਰਾ, ਜੱਗਾ ਸਿੰਘ, ਮੋਹਨ ਸਿੰਘ ਰਾਮਗੜ, ਅਮਰੀਕ ਸਿੰਘ ਥੂਹੀ, ਮੇਜਰ ਸਿੰਘ ਸਕੋਹਾ, ਬਲਵਿੰਦਰ ਸਿੰਘ ਧਾਰਨੀ, ਸੁਰਿੰਦਰ ਸਿੰਘ ਜਿੰਦਲਪੁਰ, ਡਾ ਲਖਵਿੰਦਰ ਸਿੰਘ ਕਵੇਲੀ, ਲਖਬੀਰ ਸਿੰਘ ਰਾਮਗੜ੍ਹ, ਪਿ੍ੰਸ ਤੁੰਗ, ਸੁੰਨੀ ਚੌਧਰੀਮਾਜਰਾ, ਰਣਬੀਰ ਸਿੰਘ ਮਠਾੜੂ, ਬੱਬਲੂ ਇਰਫਾਨ, ਵਿਰਕ ਛੀਟਾਂਵਾਲਾ, ਮੇਜਰ ਸਿੰਘ ਮਟੋਰਡਾ, ਪਰਮਜੀਤ ਸਿੰਘ ਠੇਕੇਦਾਰ, ਸੂਬੇਦਾਰ ਰੌਸ਼ਨ ਲਾਲ, ਸੁਰਿੰਦਰ ਚੌਹਾਨ, ਗੁਰਮਿੰਦਰ ਸਿੰਘ ਕਾਲਸਨਾ, ਸੁਖਚੈਨ ਸਿੰਘ ਬਿਸ਼ਨਪੁਰਾ ਯੂਥ ਆਗੂ, ਲਖਮੀਰ ਸਿੰਘ ਲੱਖਾ ਨਰਿੰਦਰ ਸਿੰਘ ਮਹੈਸ ਰਣਜੀਤ ਸਿੰਘ ਦੋਦਾ ਪੰਕਜ ਜਿੰਦਲ ਸੁਨੀਲ ਬਾਂਸਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਪੱਸ਼ਟੀਕਰਨ ਮੰਗਣ ਸੰਬੰਧੀ ਸ਼ੋਕਾਜ਼ ਨੋਟਿਸਾਂ ਖ਼ਿਲਾਫ਼ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਮੰਗ ਪੱਤਰ ਅਗਲੀ ਖ਼ਬਰ ਲੋਕ ਸਾਹਿਤ ਸੰਗਮ ਦੀ ਬੈਠਕ 'ਚ ਕਵੀਆਂ ਨੇ ਰੰਗ ਬੰਨਿ੍ਹਆ
Ad Position 24
No active advertisement