ਗੋਲਡਨ ਏਰਾ ਸਕੂਲ ਵਿਚ ਨਵੀਂ ਵਿਦਿਆਰਥੀ ਪ੍ਰੀਸ਼ਦ ਦੀ ਚੋਣ
ਭਾਦਸੋਂ, 4 ਅਗਸਤ (ਗੁਰਬਖਸ ਸਿੰਘ ਵੜੈਚ)-ਗੋਲਡਨ ਏਰਾ ਸਕੂਲ ਵਿਚ ਸੈਸ਼ਨ 2026-27 ਲਈ ਨਵੀਂ ਵਿਦਿਆਰਥੀ ਪ੍ਰੀਸ਼ਦ ਦੀ ਚੋਣ ਉਤਸ਼ਾਹ ਤੇ ਗੌਰਵਮਈ ਮਾਹੌਲ ਵਿਚ ਕੀਤੀ ਗਈ। ਇਸ ਮੌਕੇ ਸਕੂਲ ਪ੍ਰਬੰਧਕਾਂ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਪ੍ਰਤੀ ਨਿਸ਼ਠਾ, ਅਨੁਸ਼ਾਸਨ ਤੇ ਲੀਡਰਸ਼ਿਪ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।
ਭਾਦਸੋਂ, 4 ਅਗਸਤ (ਗੁਰਬਖਸ ਸਿੰਘ ਵੜੈਚ)-ਗੋਲਡਨ ਏਰਾ ਸਕੂਲ ਵਿਚ ਸੈਸ਼ਨ 2026-27 ਲਈ ਨਵੀਂ ਵਿਦਿਆਰਥੀ ਪ੍ਰੀਸ਼ਦ ਦੀ ਚੋਣ ਉਤਸ਼ਾਹ ਤੇ ਗੌਰਵਮਈ ਮਾਹੌਲ ਵਿਚ ਕੀਤੀ ਗਈ। ਇਸ ਮੌਕੇ ਸਕੂਲ ਪ੍ਰਬੰਧਕਾਂ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਪ੍ਰਤੀ ਨਿਸ਼ਠਾ, ਅਨੁਸ਼ਾਸਨ ਤੇ ਲੀਡਰਸ਼ਿਪ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਚੁਣੀ ਗਈ ਵਿਦਿਆਰਥੀ ਪ੍ਰੀਸ਼ਦ ਵਿਚ ਦਿਲਜੋਤ ਸਿੰਘ ਨੂੰ ਹੈੱਡ ਬੌਏ, ਹੁਸਨਪ੍ਰੀਤ ਕੌਰ ਭੰਗੂ ਨੂੰ ਹੈੱਡ ਗਰਲ, ਤਰੁਣ ਸ਼ਰਮਾ ਨੂੰ ਗਰਲਜ਼ ਡਿਸਪਲਿਨ ਇੰਚਾਰਜ, ਪ੍ਰਭਜੋਤ ਸਿੰਘ ਨੂੰ ਕਲਚਰਲ ਐਕਟੀਵਿਟੀ ਇੰਚਾਰਜ (ਲੜਕੇ ), ਮਨਕੀਰਤ ਕੌਰ ਨੂੰ ਕਲਚਰਲ ਐਕਟੀਵਿਟੀ ਇੰਚਾਰਜ (ਗਰਲ), ਜਸਕਰਨ ਸਿੰਘ ਨੂੰ ਸਪੋਰਟਸ ਕੈਪਟਨ (ਬੌਏ), ਮਨਮੀਤ ਕੌਰ ਨੂੰ ਸਪੋਰਟਸ ਕੈਪਟਨ (ਗਰਲ) ਅਤੇ ਹਰਸਿਰਤ ਕੌਰ ਨੂੰ ਸਪੋਰਟਸ ਪ੍ਰਫੈਕਟ ਚੁਣਿਆ ਗਿਆ। ਇਸ ਤੋਂ ਇਲਾਵਾ ਚਾਰਾਂ ਹਾਊਸਾਂ ਲਈ ਵੀ ਹਾਊਸ ਕੈਪਟਨ ਤੇ ਵਾਈਸ ਕੈਪਟਨਾਂ ਦੀ ਚੋਣ ਕੀਤੀ ਗਈ। ਅਰਵਿੰਦੋ ਹਾਊਸ ਲਈ ਜੋਬਨਪ੍ਰੀਤ ਸਿੰਘ (ਹਾਊਸ ਕੈਪਟਨ-ਬੁਆਏ), ਦਿਵਿਆਂਸ਼ੀ ਵਰਮਾ (ਹਾਊਸ ਕੈਪਟਨ-ਗਰਲ), ਇਕਨੂਰ ਸਿੰਘ (ਵਾਈਸ ਕੈਪਟਨ-ਬੁਆਏ) ਤੇ ਹਰਲੀਨ ਕੌਰ (ਵਾਈਸ ਕੈਪਟਨ-ਗਰਲ) ਨੂੰ ਚੁਣਿਆ ਗਿਆ। ਕਬੀਰ ਹਾਊਸ ਲਈ ਕਰਨਵੀਰ ਸਿੰਘ (ਹਾਊਸ ਕੈਪਟਨ-ਬੁਆਏ), ਤਾਜਪ੍ਰੀਤ ਕੌਰ (ਹਾਊਸ ਕੈਪਟਨ-ਗਰਲ), ਮਹੀਪਾਲ ਸਿੰਘ (ਵਾਈਸ ਕੈਪਟਨ-ਬੁਆਏ) ਤੇ ਇਕਨੂਰ ਕੌਰ (ਵਾਈਸ ਕੈਪਟਨ-ਗਰਲ) ਨੂੰ ਜ਼ਿੰਮੇਵਾਰੀ ਸੌਂਪੀ ਗਈ। ਟੈਗੋਰ ਹਾਊਸ ਲਈ ਮਨਪ੍ਰੀਤ ਸਿੰਘ (ਹਾਊਸ ਕੈਪਟਨ-ਬੁਆਏ), ਖੁਸ਼ੀ (ਹਾਊਸ ਕੈਪਟਨ-ਗਰਲ), ਦਿਵਿਆਂਸ਼ (ਵਾਈਸ ਕੈਪਟਨ-ਬੁਆਏ) ਤੇ ਰਿਪਨਪ੍ਰੀਤ ਕੌਰ (ਵਾਈਸ ਕੈਪਟਨ-ਗਰਲ) ਦੀ ਚੋਣ ਹੋਈ। ਵਿਵੇਕਾਨੰਦ ਹਾਊਸ ਲਈ ਗੁਰਿੰਦਰ ਸਿੰਘ (ਹਾਊਸ ਕੈਪਟਨ-ਬੁਆਏ), ਹੁਸਨਪ੍ਰੀਤ ਕੌਰ (ਹਾਊਸ ਕੈਪਟਨ-ਗਰਲ), ਦਿਲਪ੍ਰੀਤ ਸਿੰਘ (ਵਾਈਸ ਕੈਪਟਨ-ਬੁਆਏ) ਅਤੇ ਪ੍ਰਭਲੀਨ ਕੌਰ (ਵਾਈਸ ਕੈਪਟਨ-ਗਰਲ) ਨੂੰ ਚੁਣਿਆ ਗਿਆ। ਇਸ ਮੌਕੇ ਸਕੂਲ ਪ੍ਰੈਜ਼ੀਡੈਂਟ ਵਿਕਾਸ ਸੇਠ ਤੇ ਪ੍ਰਿੰਸੀਪਲ ਮੈਡਮ ਨੇ ਸਾਰੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀ ਪਰਿਸ਼ਦ ਸਕੂਲ ਵਿਚ ਅਨੁਸ਼ਾਸਨ, ਲੀਡਰਸ਼ਿਪ, ਸੇਵਾ ਭਾਵਨਾ ਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਬਣਾਏਗੀ।