ਸਾਬਕਾ ਮੰਤਰੀ ਰੱਖੜਾ ਤੇ ਹਰੀ ਸਿੰਘ ਵਲੋਂ ਐਡਵੋਕੇਟ ਜਗਦੀਪ ਸਿੰਘ ਗਲਵੱਟੀ ਨਾਲ ਦੁੱਖ ਸਾਂਝਾ
ਨਾਭਾ, 4 ਅਗਸਤ (ਜਗਨਾਰ ਸਿੰਘ ਦੁਲੱਦੀ)-ਪਿਛਲੇ ਦਿਨੀ ਐਡਵੋਕੇਟ ਜਗਦੀਪ ਸਿੰਘ ਗਲਵੱਟੀ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ ਸੀ ਜਦੋਂ ਉਨ੍ਹਾਂ ਦੇ ਮਾਤਾ ਮਨਜੀਤ ਕੌਰ (96) ਸੁਪਤਨੀ ਸਵ. ਜਥੇਦਾਰ ਸਾਧੂ ਸਿੰਘ ਗਲਵੱਟੀ ਅਚਨਚੇਤ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਸਨ।
ਨਾਭਾ, 4 ਅਗਸਤ (ਜਗਨਾਰ ਸਿੰਘ ਦੁਲੱਦੀ)-ਪਿਛਲੇ ਦਿਨੀ ਐਡਵੋਕੇਟ ਜਗਦੀਪ ਸਿੰਘ ਗਲਵੱਟੀ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ ਸੀ ਜਦੋਂ ਉਨ੍ਹਾਂ ਦੇ ਮਾਤਾ ਮਨਜੀਤ ਕੌਰ (96) ਸੁਪਤਨੀ ਸਵ. ਜਥੇਦਾਰ ਸਾਧੂ ਸਿੰਘ ਗਲਵੱਟੀ ਅਚਨਚੇਤ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਸਮੂਹ ਗੁਲਵੱਟੀ ਪਰਿਵਾਰ ਨਾਲ ਅੱਜ ਸਵ. ਮਾਤਾ ਮਨਜੀਤ ਕੌਰ ਦੇ ਅਚਾਨਕ ਪਏ ਵਿਛੋੜੇ ਨੂੰ ਲੈ ਕੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਪ੍ਰੀਤ ਗਰੁੱਪ ਦੇ ਐਮ. ਡੀ. ਹਰੀ ਸਿੰਘ ਪ੍ਰੀਤ, ਜਥੇਦਾਰ ਸਤਵਿੰਦਰ ਸਿੰਘ ਟੌਹੜਾ ਮੈਂਬਰ ਐਸ. ਸੀ. ਪੀ. ਸੀ., ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ ਚੈਅਰਮੈਨ ਇੰਪਰੂਵਮੈਂਟ ਟਰਸਟ ਨਾਭਾ, ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਜਸਪਾਲ ਸਿੰਘ ਕਲਿਆਣ, ਸੂਬਾ ਸਿੰਘ ਖਹਿਰਾ ਆਦਿ ਵਲੋਂ ਪਹੁੰਚ ਕੇ ਦੁੱਖ ਸਾਂਝਾ ਕੀਤਾ। ਉਪਰੰਤ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਹਰੀ ਸਿੰਘ ਪ੍ਰੀਤ ਨੇ ਕਿਹਾ ਕਿ ਮਾਤਾ ਪਿਤਾ ਦਾ ਵਿਛੋੜਾ ਪਰਿਵਾਰ ਲਈ ਚੱਲਣਾ ਬਹੁਤ ਔਖਾ ਹੈ ਇਸ ਕਰਕੇ ਉਹ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਵਾਹਿਗੁਰੂ ਸਾਥੋਂ ਸਦਾ ਲਈ ਵਿਛੜ ਚੁੱਕੇ ਸਵ ਮਾਤਾ ਮਨਜੀਤ ਕੌਰ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।