ਸੰਤ ਈਸ਼ਰ ਸਿੰਘ ਦੇ ਜਨਮ ਦਿਹਾੜੇ ’ਤੇ ਦੀ ਪਟਿਆਲਾ ਵੈਲਫ਼ੇਅਰ ਸੁਸਾਇਟੀ ਵਲੋਂ ਖ਼ੂਨਦਾਨ ਕੈਂਪ
ਸਾਇੰਸ ਹਾਲੇ ਤੱਕ ਖ਼ੂਨ ਦਾ ਬਦਲ ਨਹੀਂ ਲੱਭ ਸਕੀ : ਕੰਗ
ਭਾਦਸੋਂ, 4 ਅਗਸਤ (ਗੁਰਬਖਸ਼ ਸਿੰਘ ਵੜੈਚ)-ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਮੌਕੇ ਪਿੰਡ ਆਲੋਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੀ ਪਟਿਆਲਾ ਵੈਲਫੇਅਰ ਸੁਸਾਇਟੀ ਵਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਅੱਜ ਪਹਿਲੇ ਦਿਨ ਦੋ ਦਰਜਨ ਤੋਂ ਵਧੇਰੇ ਖ਼ੂਨਦਾਨੀਆਂ ਨੇ ਉਤਸ਼ਾਹਪੂਰਵਕ ਖੂਨਦਾਨ ਕੀਤਾ। ਕੈਂਪ ਦਾ ਉਦਘਾਟਨ ਦੀ ਪਟਿਆਲਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਕੰਗ ਨੇ ਕੀਤਾ ਅਤੇ ਉਨ੍ਹਾਂ ਖ਼ੂਨਦਾਨੀਆਂ ਦੀ ਹੌਸਲਾ ਅਫ਼ਜਾਈ ਵੀ ਕੀਤੀ।
ਭਾਦਸੋਂ, 4 ਅਗਸਤ (ਗੁਰਬਖਸ਼ ਸਿੰਘ ਵੜੈਚ)-ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਮੌਕੇ ਪਿੰਡ ਆਲੋਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੀ ਪਟਿਆਲਾ ਵੈਲਫੇਅਰ ਸੁਸਾਇਟੀ ਵਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਅੱਜ ਪਹਿਲੇ ਦਿਨ ਦੋ ਦਰਜਨ ਤੋਂ ਵਧੇਰੇ ਖ਼ੂਨਦਾਨੀਆਂ ਨੇ ਉਤਸ਼ਾਹਪੂਰਵਕ ਖੂਨਦਾਨ ਕੀਤਾ। ਕੈਂਪ ਦਾ ਉਦਘਾਟਨ ਦੀ ਪਟਿਆਲਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਕੰਗ ਨੇ ਕੀਤਾ ਅਤੇ ਉਨ੍ਹਾਂ ਖ਼ੂਨਦਾਨੀਆਂ ਦੀ ਹੌਸਲਾ ਅਫ਼ਜਾਈ ਵੀ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਬੇਝਿਜਕ ਹੋ ਕੇ ਖ਼ੂਨਦਾਨ ਕਰਨਾ ਚਾਹੀਦਾ ਹੈ। ਇਸ ਮੌਕੇ ਖ਼ੂਨਦਾਨੀਆਂ ਨੂੰ ਰਿਫਰੈਸ਼ਮੈਂਟ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ। ਕੈਂਪ ਦੌਰਾਨ ਗੁਰੂ ਨਾਨਕ ਹਸਪਤਾਲ ਤੇ ਅਮਰ ਹਸਪਤਾਲ ਦੀ ਟੀਮ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੀ। ਇਸ ਮੌਕੇ ਸੁਸਾਇਟੀ ਦੇ ਮੀਡੀਆ ਇੰਚਾਰਜ ਗੁਰਤੇਜ ਸਿੱਧੂਵਾਲ, ਗੁਰਦਾਸ ਸਿਊਣਾ, ਜਿੰਦਰ ਕਸਿਆਣਾ, ਅਮਰਜੀਤ ਜਾਗਦੇ ਰਹੋ, ਤਰਸੇਮ ਸਿੰਘ ਕੋਟਲੀ ਪੀ. ਏ. ਟੂ ਸਤਬੀਰ ਸਿੰਘ ਖੱਟੜਾ ਤੋਂ ਇਲਾਵਾ ਦੀ ਪਟਿਆਲਾ ਵੈਲਫੇਅਰ ਸੁਸਾਇਟੀ, ਬਲਵਿੰਦਰ ਸਿੰਘ ਕੰਗ ਪ੍ਰਧਾਨ ਪਟਿਆਲਾ ਵੈਲਫੇਅਰ ਸੁਸਾਇਟੀ, ਅਮਰੀਕ ਸਿੰਘ ਸਾਬਕਾ ਸਰਪੰਚ ਸਿਊਣਾ, ਗੁਰਬਾਜ ਸਿੰਘ ਸਾਬਕਾ ਸਰਪੰਚ ਖਲੀਫੇਵਾਲ, ਗੁਰਭਜਨ ਸਿੰਘ ਲਚਕਾਣੀ ਮੰਡਲ ਪ੍ਰਧਾਨ ਆਲੋਵਾਲ, ਰਾਜਵਿੰਦਰ ਸਿੰਘ ਬਿੰਦੀ ਆਲੋਵਾਲ, ਜਸਵੰਤ ਸਿੰਘ ਸਾਬਕਾ ਸਰਪੰਚ ਪੇਧਨ, ਅਵਤਾਰ ਸਿੰਘ ਇਛੇਵਾਲ, ਗੁਰਤੇਜ ਸਿੰਘ ਸਿੱਧੂਵਾਲ, ਸੁਖਚੈਨ ਸਿੰਘ ਧਨੌਰੀ ਕੁਲਦੀਪ ਸਿੰਘ ਜੱਸੋਵਾਲ, ਯਾਦਵਿੰਦਰ ਸਿੰਘ ਯਾਦੀ ਕਾਠਮੱਠੀ, ਹਰਜੀਤ ਸਿੰਘ ਚਲੈਲਾ, ਭਵਜੀਤ ਸਿੰਘ ਚਲੈਲਾ, ਅਮਰੀਕ ਸਿੰਘ ਲੰਗ, ਬਲਵਿੰਦਰ ਸਿੰਘ ਲੰਗ ਸਮੇਤ ਸੁਸਾਇਟੀ ਮੈਂਬਰ ਹਾਜ਼ਰ ਸਨ।