11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਪਹਿਲੀ ਵਾਰ ਪਾਣੀ ਛੱਡਦੇ ਹੀ ਟੁੱਟੀ ਖਾਲ, ਕਿਸਾਨਾਂ ਨੇ ਨਿਰਮਾਣ ਕਾਰਜ ਦੀ ਗੁਣਵੱਤਾ 'ਤੇ ਚੁੱਕੇ ਸਵਾਲ

Ad Position 21
No active advertisement
ਅਜੀਤ ਡੈਸਕ 13-06-2026
ਸਮਾਣਾ, 12 ਜੂਨ (ਹਰਵਿੰਦਰ ਸਿੰਘ ਟੋਨੀ)-ਪਿੰਡ ਧਨੇਠਾ-ਸ਼ਾਹਪੁਰ ਨੇੜੇ ਹਾਲ ਹੀ 'ਚ ਬਣਾਈ ਗਈ ਖਾਲ 'ਚ ਪਹਿਲੀ ਵਾਰ ਪਾਣੀ ਛੱਡਣ ਦੌਰਾਨ ਹੀ ਇਸ ਦਾ ਇਕ ਹਿੱਸਾ ਟੁੱਟ ਗਿਆ | ਘਟਨਾ ਤੋਂ ਬਾਅਦ ਕਿਸਾਨਾਂ ਨੇ ਨਿਰਮਾਣ ਕਾਰਜ ਦੀ ਗੁਣਵੱਤਾ 'ਤੇ ਸਵਾਲ ਚੁੱਕਦਿਆਂ ਠੇਕੇਦਾਰ ਅਤੇ ਸੰਬੰਧਿਤ ਵਿਭਾਗ ਖ਼ਿਲਾਫ਼ ਰੋਸ ਪ੍ਰਗਟ ਕੀਤਾ ਹੈ | ਕਿਸਾਨ ਨਿਰਮਲ ਸਿੰਘ ਪਿੰਡ ਸ਼ਾਹਪੁਰ, ਗੁਰਵਿੰਦਰ ਸਿੰਘ ਪ੍ਰਧਾਨ ਕਿਸਾਨ ਯੂਨੀਅਨ ਅਤੇ ਬਲਬੀਰ ਸਿੰਘ ਨੇ ਦੱਸਿਆ ਕਿ ਖਾਲ ਵਿਚ ਕਰੀਬ ਡੇਢ ਫੁੱਟ ਪਾਣੀ ਛੱਡਿਆ ਗਿਆ ਸੀ ਪਰ ਪਹਿਲੀ ਹੀ ਵਾਰ ਪਾਣੀ ਆਉਣ 'ਤੇ ਖਾਲ ਟੁੱਟ ਗਈ ਅਤੇ ਪਾਣੀ ਆਲੇ-ਦੁਆਲੇ ਦੇ ਖੇਤਰਾਂ 'ਚ ਫੈਲ ਗਿਆ | ਇਸ ਨਾਲ ਕਿਸਾਨਾਂ ਦੀ ਜ਼ਮੀਨ ਅਤੇ ਹੋਰ ਸੰਪਤੀਆਂ ਨੂੰ ਨੁਕਸਾਨ ਪਹੁੰਚਿਆ ਹੈ | ਕਿਸਾਨਾਂ ਅਨੁਸਾਰ ਬਲਬੀਰ ਸਿੰਘ ਦੀ ਕੋਠੀ ਨੇੜੇ ਰੱਖਿਆ ਸੀਮੈਂਟ ਵੀ ਪਾਣੀ ਕਾਰਨ ਖ਼ਰਾਬ ਹੋ ਗਿਆ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਿਰਮਾਣ ਕਾਰਜ ਦੌਰਾਨ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਖਾਲ 'ਚ ਉੱਚ ਗੁਣਵੱਤਾ ਵਾਲੀ ਸਮਗਰੀ ਦੀ ਵਰਤੋਂ ਕੀਤੀ ਜਾ ਰਹੀ ਹੈ ਪਰ ਪਹਿਲੀ ਵਾਰ ਪਾਣੀ ਆਉਣ 'ਤੇ ਹੀ ਖਾਲ ਦਾ ਟੁੱਟ ਜਾਣਾ ਨਿਰਮਾਣ ਕਾਰਜ 'ਚ ਗੰਭੀਰ ਖ਼ਾਮੀਆਂ ਵੱਲ ਇਸ਼ਾਰਾ ਕਰਦਾ ਹੈ | ਕਿਸਾਨਾਂ ਨੇ ਖ਼ਦਸ਼ਾ ਜ਼ਾਹਿਰ ਕੀਤਾ ਕਿ ਜੇਕਰ ਖਾਲ ਦੀ ਦੁਬਾਰਾ ਮਜ਼ਬੂਤੀ ਨਾਲ ਮੁਰੰਮਤ ਨਾ ਕੀਤੀ ਗਈ ਤਾਂ ਭਵਿੱਖ 'ਚ ਫ਼ਸਲਾਂ ਨੂੰ ਵੀ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ | ਉਨ੍ਹਾਂ ਸਰਕਾਰ ਅਤੇ ਸਿੰਜਾਈ ਵਿਭਾਗ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇ, ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਖਾਲ ਦਾ ਨਿਰਮਾਣ ਗੁਣਵੱਤਾ ਦੇ ਮਿਆਰਾਂ ਅਨੁਸਾਰ ਮੁੜ ਕਰਵਾਇਆ ਜਾਵੇ | ਕਿਸਾਨਾਂ ਨੇ ਕਿਹਾ ਕਿ ਜਿਸ ਖਾਲ ਤੋਂ ਖੇਤਾਂ ਨੂੰ ਸਿੰਜਾਈ ਦੀ ਸਹੂਲਤ ਮਿਲਣੀ ਸੀ, ਉਹੀ ਹੁਣ ਉਨ੍ਹਾਂ ਲਈ ਚਿੰਤਾ ਦਾ ਕਾਰਨ ਬਣ ਗਈ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਜਲਦੀ ਇਸ ਦੇ ਹੱਲ ਦੀ ਮੰਗ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਤੇਜ਼ ਹਨੇਰੀ ਅਤੇ ਝੱਖੜ ਕਾਰਨ ਸ਼ੈੱਡ ਹੋਇਆ ਚਕਨਾਚੂਰ ਅਗਲੀ ਖ਼ਬਰ ਸੜਕ ਹਾਦਸੇ 'ਚ ਜ਼ਖ਼ਮੀ ਔਰਤ ਨੇ ਦਮ ਤੋੜਿਆ
Ad Position 24