ਪਟਿਆਲਾ, 14 ਜੂਨ (ਮਨਦੀਪ ਸਿੰਘ ਖਰੌੜ)-ਅਜੋਕੇ ਯੁੱਗ 'ਚ ਜਿੱਥੇ ਦੇਸ਼ 'ਚ ਹਰ ਪੱਖ ਤੋਂ ਵਿਕਾਸ ਕਰ ਰਿਹਾ ਹੈ ਪਰ ਉੱਥੇ ਹਾਲੇ ਵੀ ਸਾਡੀ ਸਮਾਜਿਕ ਬਣਤਰ 'ਚ ਲੜਕੇ-ਲੜਕੀ ਦੀ ਬਰਾਬਰਤਾ ਨੂੰ ਉਸ ਪੱਧਰ 'ਤੇ ਸਵੀਕਾਰ ਨਹੀਂ ਕੀਤਾ ਗਿਆ ਜਿਸ ਪੱਧਰ 'ਤੇ ਚਰਚਾਵਾਂ ਹੁੰਦੀਆਂ ਹਨ | ਇਸ ਦਾ ਤਾਜ਼ਾ ਸਬੂਤ ਸਿਹਤ ਮੰਤਰੀ ਦੇ ਜ਼ਿਲ੍ਹੇ 'ਚ ਮਿਲਿਆ ਹੈ ਜਿੱਥੇ ਕਿ ਚੋਰੀ ਛੁਪੇ ਨਵਜੰਮੇ ਬੱਚੇ ਦਾ ਿਲੰਗ ਜਾਣਨ ਲਈ ਦੋ ਵਿਅਕਤੀਆਂ ਵਲੋਂ ਟੈੱਸਟ ਕੀਤੇ ਜਾ ਰਹੇ ਸੀ | ਭਾਵੇਂ ਕਿ ਇਨ੍ਹਾਂ ਮੁਲਜ਼ਮਾਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਨੇ ਕਾਬੂ ਕਰ ਨੇਪਾਲ ਤੋਂ ਲਿਆਂਦੀ ਿਲੰਗ ਟੈੱਸਟ ਵਾਲੀ ਮਸ਼ੀਨ ਤੇ ਹੋਰ ਸਮਗਰੀ ਬਰਾਮਦ ਕਰ ਲਈ ਹੈ ਪਰ ਇਹ ਸਮਗਰੀ ਬਰਾਮਦ ਹੋਣ ਨਾਲ ਇਸ ਮਸਲੇ ਦਾ ਹੱਲ ਪੂਰੀ ਤਰ੍ਹਾਂ ਨਹੀਂ ਹੋਇਆ ਕਿਹਾ ਜਾ ਸਕਦਾ | ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਅਜਿਹੇ ਿਲੰਗ ਟੈੱਸਟ ਅਸਿੱਧੇ ਜਾਂ ਸਿੱਧੇ ਤੌਰ 'ਤੇ ਹੁੰਦੇ ਰਹਿੰਦੇ ਹਨ ਇਸ ਦੇ ਪਿੱਛੇ ਟੈੱਸਟ ਕਰਨ ਵਾਲਿਆਂ ਨੂੰ ਜ਼ਿਆਦਾ ਮਾਪਿਆਂ ਨੂੰ ਦੋਸ਼ੀ ਮੰਨਿਆ ਜਾਣਾ ਚਾਹੀਦਾ ਹੈ ਕਿਉਂਕਿ ਉਹ ਆਪਣੇ ਬੱਚੇ ਦਾ ਿਲੰਗ ਜਾਣਨ ਲਈ ਅਜਿਹੇ ਲੋਕਾਂ ਨੂੰ ਲੱਭਦੇ ਹਨ ਤਾਂ ਕਿ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ਦੀ ਆਉਣ ਵਾਲੀ ਔਲਾਦ ਲੜਕਾ ਹੈ ਜਾਂ ਲੜਕੀ | ਇਹ ਤਾਂ ਸਮਾਂ ਹੀ ਦੱਸੇਗਾ ਕਿ ਸਿਹਤ ਵਿਭਾਗ ਇਸ ਮਾਮਲੇ 'ਚ ਕਿਸ ਪੱਧਰ ਤੱਕ ਕਾਰਵਾਈ ਕਰਦਾ ਹੈ ਕਿਉਂਕਿ ਸਮਾਜ ਦੇ ਵਿਚ ਅਜਿਹੇ ਅਨਸਰ ਚੋਰੀ ਛਿਪੇ ਆਪਣਾ ਕਾਰੋਬਾਰ ਤਾਂ ਚਲਾ ਹੀ ਰਹੇ ਹਨ ਪਰ ਹਾਲੇ ਤਕ ਇਹ ਸਪਸ਼ਟ ਨਹੀਂ ਕੀਤਾ ਜਾ ਸਕਿਆ ਕਿ ਇਹ ਕਾਰੋਬਾਰ ਪਟਿਆਲਾ 'ਚ ਕਦੋਂ ਦਾ ਚੱਲ ਰਿਹਾ ਸੀ ਅਤੇ ਇਸ ਵਿਚ ਕਿਹੜੇ ਕਿਹੜੇ ਡਾਕਟਰ ਜਾਂ ਵਿਅਕਤੀ ਕੰਮ ਕਰ ਰਹੇ ਹਨ? ਇਸ ਸੰਬੰਧੀ ਇਸ ਕੇਸ ਦੀ ਪੈਰਵਾਈ ਕਰ ਰਹੇ ਥਾਣਾ ਕੋਤਵਾਲੀ ਦੇ ਮੁਖੀ ਇੰਸ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛ ਪੜਤਾਲ ਤੋਂ ਪਤਾ ਲੱਗਿਆ ਹੈ ਕਿ ਇਹ ਮੁਲਜ਼ਮ ਟੈੱਸਟ ਵਾਲੀ ਮਸ਼ੀਨ ਨੇਪਾਲ ਤੋਂ ਲਿਆਏ ਸੀ ਅਤੇ ਇਹ ਹੁਣ ਤੱਕ 40 ਤੋਂ ਵਧ ਟੈੱਸਟ ਕਰ ਚੁੱਕੇ ਹਨ ਅਤੇ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਹੀ ਪਰਚੇ ਦਰਜ ਹਨ ਅਤੇ ਪੁਲਿਸ ਇਸ ਕੇਸ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ | ਜਾਂਚ ਦੌਰਾਨ ਇਸ ਕੇਸ 'ਚ ਹੋਰ