ਪਟਿਆਲਾ, 15 ਜੂਨ (ਧਰਮਿੰਦਰ ਸਿੰਘ ਸਿੱਧੂ)-ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਥੈਲਾਸੀਮੀਆ ਪੀੜਤ ਬੱਚਿਆਂ ਸਮੇਤ ਐਮਰਜੈਂਸੀ ਕੇਸਾਂ ਦੇ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਲਈ ਅੱਗੇ ਆਈ ਹੈ | ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵਲੋਂ ਸਤਿਨਾਮ ਨੂਰਾਨੀ ਧਾਮ ਪਟਿਆਲਾ ਵਿਖੇ ਵਿਸ਼ਾਲ ਖ਼ੂਨਦਾਨ ਕੈਂਪ ਲਾਇਆ ਗਿਆ | ਇਸ ਮੌਕੇ ਰਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਅਤੇ ਲਾਈਫ਼ ਲਾਈਨ ਬਲੱਡ ਬੈਂਕ ਵਲੋਂ 304 ਯੂਨਿਟ ਖ਼ੂਨ ਇਕੱਠਾ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸਮਾਜ ਸੇਵੀ ਸਤਿੰਦਰ ਕੌਰ, ਸਮਾਜ ਸੇਵੀਆਂ 'ਚ ਜਤਵਿੰਦਰ ਗਰੇਵਾਲ, ਪਰਮਿੰਦਰ ਪਹਿਲਵਾਨ, ਵਿਜੈ ਪਾਹਵਾ ਆਦਿ ਨੇ ਪੁੱਜ ਕੇ ਖ਼ੂਨਦਾਨ ਕੈਂਪ ਦਾ ਉਦਘਾਟਨ ਕੀਤਾ | ਇਸ ਖ਼ੂਨਦਾਨ ਕੈਂਪ 'ਚ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੀ ਬਲੱਡ ਬੈਂਕ ਤੇ ਲਾਈਫ਼ ਲਾਈਨ ਬਲੱਡ ਬੈਂਕ ਦੀਆਂ ਟੀਮਾਂ ਵਲੋਂ 304 ਯੂਨਿਟ ਖੂਨ ਇਕੱਤਰ ਕੀਤਾ | ਇਹ ਕੈਂਪ ਬਲੱਡ ਬੈਂਕ ਰਜਿੰਦਰਾ ਹਸਪਤਾਲ ਦੇ ਅਧਿਕਾਰੀਆਂ ਦੀ ਮੰਗ ਤੋਂ ਬਾਅਦ ਲਗਾਇਆ ਗਿਆ ਸੀ ਕਿਉਂਕਿ ਰਜਿੰਦਰਾ ਹਸਪਤਾਲ 'ਚ ਥੈਲੀਸੀਮੀਆ ਪੀੜਤ ਬੱਚਿਆਂ ਸਮੇਤ ਹੋਰ ਐਮਰਜੈਂਸੀ ਕੇਸਾਂ ਲਈ ਖੂਨ ਦੀ ਵਧੇਰੇ ਜ਼ਰੂਰਤ ਰਹਿੰਦੀ ਹੈ | ਇਸ ਮੌਕੇ ਰਜਿੰਦਰਾ ਹਸਪਤਾਲ ਦੀ ਬਲੱਡ ਬੈਕ ਵਲੋਂ 195 ਯੂਨਿਟ ਜਦਕਿ ਲਾਈਫ਼ ਲਾਈਨ ਬਲੱਡ ਬੈਂਕ ਦੀ ਟੀਮ ਵਲੋਂ 109 ਯੂਨਿਟ ਖ਼ੂਨਦਾਨ ਇਕੱਤਰ ਕੀਤਾ ਗਿਆ | ਇਸ ਮੌਕੇ ਸੱਚੇ ਨਿਮਰ ਸੇਵਾਦਾਰ ਹਰਮਿੰਦਰ ਨੋਨਾ ਅਤੇ ਕਰਨਪਾਲ ਪਟਿਆਲਾ ਨੇ ਦੱਸਿਆ ਕਿ ਇਸ ਕੈਂਪ 'ਚ ਜ਼ਿਲ੍ਹੇ ਵਿਚੋਂ ਖ਼ੂਨਦਾਨੀ ਪੁੱਜੇ ਸਨ ਜਦਕਿ ਕਈ ਖ਼ੂਨਦਾਨੀਆਂ ਨੂੰ ਨਿਰਾਸ਼ ਹੋ ਕੇ ਵੀ ਮੁੜਨਾ ਪਿਆ | ਉਨ੍ਹਾਂ ਕਿਹਾ ਕਿ ਗੁਰੂ ਦੇ ਰਹਿਮੁਨਾਈ ਹੇਠ ਸਾਧ ਸੰਗਤ ਮਾਨਵਤਾ ਭਲਾਈ ਦੇ ਕਾਰਜਾਂ ਵਿਚ ਲੱਗੀ ਹੋਈ ਹੈ | ਇਸ ਮੌਕੇ ਸਤਿੰਦਰ ਕੌਰ, ਜਤਵਿੰਦਰ ਗਰੇਵਾਲ ਅਤੇ ਪਰਮਿੰਦਰ ਭਲਵਾਨ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਸਮਾਜ ਲਈ ਦੁੱਖ-ਦਰਦਾਂ ਦੀ ਦਵਾ ਬਣੇ ਹੋਏ ਹਨ ਅਤੇ ਇਨ੍ਹਾਂ ਵਲੋਂ ਕੀਤੇ ਜਾ ਰਹੇ ਭਲਾਈ ਕਾਰਜਾਂ ਲਈ ਉਹ ਸਲਾਮ ਕਰਦੇ ਹਨ | ਇਸ ਮੌਕੇ ਰਾਜੇਸ਼ ਸ਼ਰਮਾ, ਬਲਜਿੰਦਰ ਸ਼ਰਮਾ, ਸੱਚੇ ਨਿਮਰ ਸੇਵਾਦਾਰਾਂ ਵਿਚ ਸੰਦੀਪ ਇੰਸਾਂ, ਬਲਦੇਵ ਇੰਸਾਂ, ਹਰਮੇਲ ਘੱਗਾ, ਜੋਗਿੰਦਰ ਕਲਵਾਨੂ, ਸੁਖਚੈਨ ਇੰਸਾਂ, ਅਵਤਾਰ ਸਿੰਘ, ਅਮਰੀਕ ਸਿੰਘ, ਜਗਦੀਸ ਸਿੰਘ, ਦਾਰਾ ਖਾਨ, ਸੁਰਿੰਦਰ ਇੰਸਾਂ, ਭੈਣਾ ਆਸ਼ਾ, ਸੁਰੰਦਰ ਸਮਾਣਾ, ਪ੍ਰੇਮ ਲਤਾ ਯੂਥ ਆਦਿ ਸਮੇਤ ਵੱਡੀ ਗਿਣਤੀ 'ਚ ਸਾਧ ਸੰਗਤ ਹਾਜ਼ਰ ਸੀ |